Fri, Jan 17, 2025
Whatsapp

ਰਿਹਾਇਸ਼ੀ ਇਲਾਕੇ 'ਚ ਬਾਘ ਨੇ ਗਾਂ ਨੂੰ ਮਾਰ-ਮੁਕਾਇਆ, ਲੋਕ ਸਹਿਮੇ

Reported by:  PTC News Desk  Edited by:  Ravinder Singh -- April 02nd 2022 08:48 PM
ਰਿਹਾਇਸ਼ੀ ਇਲਾਕੇ 'ਚ ਬਾਘ ਨੇ ਗਾਂ ਨੂੰ ਮਾਰ-ਮੁਕਾਇਆ, ਲੋਕ ਸਹਿਮੇ

ਰਿਹਾਇਸ਼ੀ ਇਲਾਕੇ 'ਚ ਬਾਘ ਨੇ ਗਾਂ ਨੂੰ ਮਾਰ-ਮੁਕਾਇਆ, ਲੋਕ ਸਹਿਮੇ

ਹੁਸ਼ਿਆਰਪੁਰ : ਗੜ੍ਹਸ਼ੰਕਰ ਦੇ ਪਹਾੜੀ ਖ਼ਿੱਤੇ ਦੇ ਅੱਧੀ ਦਰਜਨ ਪਿੰਡਾਂ ਵਿਚ ਅੱਜ ਉਸ ਸਮੇਂ ਦਹਿਸ਼ਤ ਦਾ ਮਾਹੌਲ ਦਾ ਪੈਦਾ ਹੋ ਗਿਆ ਜਦੋਂ ਬਾਘ ਨੇ ਇੱਕ ਪਾਲਤੂ ਗਾਂ ਨੂੰ ਮਾਰ ਦਿੱਤਾ ਅਤੇ ਉਸ ਦਾ ਅੱਧਾ ਸਰੀਰ ਖਾ ਲਿਆ। ਪੀੜਤ ਕਿਸਾਨ ਨੇ ਗਾਂ ਆਪਣੇ ਪਿੰਡ ਦੇ ਬਾਹਰਵਾਰ ਬਣੇ ਪਸ਼ੂਆਂ ਦੇ ਵਾੜੇ ਵਿਚ ਬੰਨ੍ਹੀ ਹੋਈ ਸੀ। ਰਿਹਾਇਸ਼ੀ ਇਲਾਕੇ 'ਚ ਬਾਘ ਨੇ ਗਾਂ ਨੂੰ ਮਾਰ-ਮੁਕਾਇਆ, ਲੋਕ ਸਹਿਮੇਬਾਘ ਨੇ ਗਾਂ ਨੂੰ ਵਾੜੇ ਵਿੱਚੋਂ ਚੁੱਕ ਕੇ ਜੰਗਲ ਵੱਲ ਨੂੰ ਲਿਜਾਉਣ ਦੀ ਕੋਸ਼ਿਸ਼ ਕੀਤੀ ਪਰੰਤੂ ਕੁੱਝ ਦੂਰ ਲਿਜਾ ਕੇ ਉਸ ਨੇ ਉੱਥੇ ਹੀ ਗਾਂ ਨੂੰ ਮਾਰ ਦਿੱਤਾ। ਆਸ ਪਾਸ ਦੂਰ ਤੱਕ ਲੱਗੇ ਹੋਏ ਪੈਰਾਂ ਦੇ ਨਿਸ਼ਾਨਾਂ ਤੋਂ ਬਾਘ ਦੀ ਪੁਸ਼ਟੀ ਹੋਈ। ਪੀੜਤ ਪਰਿਵਾਰ ਨੇ ਦੱਸਿਆ ਕਿ ਗਾਂ ਸੂਣ ਵਾਲੀ ਸੀ। ਰਿਹਾਇਸ਼ੀ ਇਲਾਕੇ 'ਚ ਬਾਘ ਨੇ ਗਾਂ ਨੂੰ ਮਾਰ-ਮੁਕਾਇਆ, ਲੋਕ ਸਹਿਮੇਪ੍ਰਾਪਤ ਜਾਣਕਾਰੀ ਅਨੁਸਾਰ ਕਮਲੇਸ਼ ਕੁਮਾਰੀ ਪਤਨੀ ਰਣਜੀਤ ਸਿੰਘ ਵਾਸੀ ਗੰਗੂਵਾਲ ਕੋਠੀ ਨੇ ਦੱਸਿਆ ਕਿ ਉਸ ਨੇ ਪਿੰਡ ਦੇ ਬਾਹਰਵਾਰ ਬਣੇ ਆਪਣੇ ਪਸ਼ੂਆਂ ਦੇ ਵਾੜੇ ਵਿਚ ਆਪਣੇ ਪਸ਼ੂ ਬੰਨ੍ਹੇ ਹੋਏ ਹਨ। ਉਸ ਨੇ ਦੱਸਿਆ ਕਿ ਉਸ ਦੀ ਇੱਕ ਸੂਣ ਵਾਲੀ ਗਾਂ ਨੂੰ ਚੌਕਸੀ ਵਜੋਂ ਉਸ ਨੇ ਵਾੜੇ ਦੇ ਬਾਹਰਲੇ ਪਾਸੇ ਬੰਨ੍ਹ ਦਿੱਤਾ ਅਤੇ ਰਾਤ ਗਿਆਰਾਂ ਵਜੇ ਦੇ ਕਰੀਬ ਉਹ ਘਰ ਆ ਗਈ। ਉਸ ਨੇ ਦੱਸਿਆ ਕਿ ਜਦੋਂ ਉਹ ਵਾੜੇ ਪਹੁੰਚੀ ਤਾਂ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਜਦੋਂ ਉਸ ਨੇ ਦੇਖਿਆ ਕਿ ਗਾਂ ਲਹੂ ਲੁਹਾਣ ਹੋਈ ਪਈ ਸੀ ਅਤੇ ਉਸ ਦੀ ਗਰਦਨ ਪੂਰੀ ਤਰ੍ਹਾਂ ਨਾਲ ਖਾਧੀ ਹੋਈ ਸੀ। ਉਸ ਨੇ ਦੱਸਿਆ ਕਿ ਆਸ ਪਾਸ ਹੀ ਦੂਰ ਦੂਰ ਤੱਕ ਜਦੋਂ ਉਸ ਨੇ ਬਾਘ ਦੇ ਪੈਰਾਂ ਦੇ ਨਿਸ਼ਾਨ ਦੇਖ਼ੇ ਤਾਂ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਉਸ ਨੇ ਤੁਰੰਤ ਪਿੰਡ ਵਾਸੀਆਂ ਅਤੇ ਜੰਗਲਾਤ ਵਿਭਾਗ ਵਾਲਿਆਂ ਨੂੰ ਦੱਸਿਆ ਕਿ ਪਰੰਤੂ ਕੋਈ ਵੀ ਉੱਥੇ ਨਾ ਪਹੁੰਚਿਆ। ਰਿਹਾਇਸ਼ੀ ਇਲਾਕੇ 'ਚ ਬਾਘ ਨੇ ਗਾਂ ਨੂੰ ਮਾਰ-ਮੁਕਾਇਆ, ਲੋਕ ਸਹਿਮੇਪਿੰਡ ਵਾਸੀਆਂ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਵੀ ਇੱਕ ਕੁੱਤਾ ਵੀ ਇਸੇ ਤਰ੍ਹਾਂ ਖ਼ਾਧਾ ਗਿਆ ਸੀ ਅਤੇ ਰੋਜ਼ਾਨਾ ਹੀ ਰਾਤ ਨੂੰ ਪਿੰਡ ਦੇ ਅਵਾਰਾ ਕੁੱਤੇ ਲਗਾਤਾਰ ਝੁੰਡਾਂ ਵਿੱਚ ਭੌਂਕਦੇ ਹਨ। ਜੰਗਲੀ ਜੀਵ ਸੁੱਰਿਖ਼ਆ ਅਧਿਕਾਰੀਆਂ ਨੇ ਮਰੀ ਗਾਂ ਦਾ ਪੋਸਟਮਾਰਟਮ ਕਰਵਾ ਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਬਲਾਕ ਅਫ਼ਸਰ ਜੰਗਲੀ ਜੀਵ ਰਾਜਪਾਲ ਸਿੰਘ ਨੇ ਦੱਸਿਆ ਕਿ ਮਰੀ ਹੋਈ ਗਾਂ ਦਾ ਪੋਸਟਮਾਰਟਮ ਕਰਵਾ ਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਪਿੰਡ ਵਾਸੀਆਂ ਨੇ ਬਾਘ ਦੇ ਪੈਰਾਂ ਦੇ ਨਿਸ਼ਾਨ ਦੇਖੇ ਹਨ। ਇਹ ਵੀ ਪੜ੍ਹੋ : ਦਾਣਾ ਮੰਡੀ 'ਚ ਕਿਸੇ ਵੀ ਤਰ੍ਹਾਂ ਦੀ ਨਾਜਾਇਜ਼ ਵਸੂਲੀ ਨਹੀਂ ਹੋਵੇਗੀ ਬਰਦਾਸ਼ਤ : ਬ੍ਰਮ ਸ਼ੰਕਰ ਜਿੰਪਾ


Top News view more...

Latest News view more...

PTC NETWORK