Thu, Jan 16, 2025
Whatsapp

ਚੋਰ ਨੇ ਘਰ ਦੇ ਮਾਲਕ ਲਈ ਛੱਡਿਆ 'I LOVE U' ਦਾ ਸਨੇਹਾ, ਜਾਣੋ ਪੂਰੀ ਕਹਾਣੀ

Reported by:  PTC News Desk  Edited by:  Pardeep Singh -- May 25th 2022 05:50 PM
ਚੋਰ ਨੇ ਘਰ ਦੇ ਮਾਲਕ ਲਈ ਛੱਡਿਆ 'I LOVE U' ਦਾ ਸਨੇਹਾ, ਜਾਣੋ ਪੂਰੀ ਕਹਾਣੀ

ਚੋਰ ਨੇ ਘਰ ਦੇ ਮਾਲਕ ਲਈ ਛੱਡਿਆ 'I LOVE U' ਦਾ ਸਨੇਹਾ, ਜਾਣੋ ਪੂਰੀ ਕਹਾਣੀ

ਗੋਆ: ਚੋਰ ਨੇ ਬੜੇ ਅਨੋਖਾ ਢੰਗ ਨਾਲ ਆਈ ਲਵ ਯੂ ਲਿਖਿਆ। ਇਸ ਪਿੱਛੇ ਦੀ ਕਹਾਣੀ ਜਾਣ ਕੇ ਹੈਰਾਨ ਰਹਿ ਜਾਓਗੇ। ਇਹ ਘਟਨਾ ਦੱਖਣੀ ਗੋਆ ਦੇ ਮਾਰਗਾਓ ਕਸਬੇ ਦੀ ਹੈ, ਜਿੱਥੇ ਚੋਰ ਨੇ ਘਰ ਵਿਚੋਂ 20 ਲੱਖ ਰੁਪਏ ਦਾ ਸਮਾਨ ਚੋਰੀ ਕੀਤਾ ਅਤੇ ਜਾਣ ਲੱਗੇ ਨੇ ਘਰ ਦੇ ਮਾਲਕ ਲਈ ਇਕ ਸਨੇਹਾ ਛੱਡਿਆ, ਸਨੇਹੇ ਉੱਤੇ ਲਿਖਿਆ ਹੋਇਆ ਸੀ ਆਈ ਲਵ ਯੂ। ਮਾਰਗਾਓ ਪੁਲਿਸ ਸਟੇਸ਼ਨ ਦੇ ਇੱਕ ਅਧਿਕਾਰੀ ਨੇ ਦੱਸਿਆ ਹੈ ਕਿ ਘਟਨਾ ਦਾ ਖੁਲਾਸਾ ਉਦੋਂ ਹੋਇਆ ਜਦੋਂ ਆਸਿਬ ਐਕਸੇਕ ਮੰਗਲਵਾਰ ਨੂੰ ਦੋ ਦਿਨਾਂ ਦੀ ਛੁੱਟੀ ਤੋਂ ਬਾਅਦ ਘਰ ਪਰਤਿਆ ਅਤੇ ਵੇਖਿਆ ਕਿ ਉਸਦੇ ਬੰਗਲੇ ਵਿੱਚ ਚੋਰੀ ਹੋ ਗਈ ਸੀ। ਉਨ੍ਹਾਂ ਦੱਸਿਆ ਕਿ ਚੋਰਾਂ ਨੇ 20 ਲੱਖ ਰੁਪਏ ਦੇ ਸੋਨੇ-ਚਾਂਦੀ ਦੇ ਗਹਿਣੇ ਅਤੇ ਡੇਢ ਲੱਖ ਰੁਪਏ ਦੀ ਨਕਦੀ ਚੋਰੀ ਕੀਤੀ ਹੈ। ਅਧਿਕਾਰੀ ਨੇ ਕਿਹਾ ਹੈ ਕਿ ਮਾਲਕ ਨੂੰ ਇਹ ਜਾਣ ਕੇ ਹੈਰਾਨੀ ਹੋਈ ਕਿ ਚੋਰਾਂ ਨੇ ਟੈਲੀਵਿਜ਼ਨ ਦੀ ਸਕਰੀਨ 'ਤੇ ਮਾਰਕਰ ਦੀ ਵਰਤੋਂ ਕਰਕੇ 'ਆਈ ਲਵ ਯੂ' ਲਿਖਿਆ ਸੀ। ਇਸ ਬਾਰੇ ਇੰਸਪੈਕਟਰ ਸਚਿਨ ਨਾਰਵੇਕਰ ਨੇ ਦੱਸਿਆ ਕਿ ਮੰਗਲਵਾਰ ਨੂੰ ਮਾਰਗਾਓ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਸੀ, ਜਿਸ ਤੋਂ ਬਾਅਦ ਦੋਸ਼ੀ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਪੁਲਿਸ ਦਾ ਦਾਅਵਾ ਹੈ ਕਿ ਚੋਰ ਨੂੰ ਜਲਦੀ ਹੀ ਗ੍ਰਿਫ਼ਤਾਰ ਕੀਤਾ ਜਾਵੇਗਾ। ਇਹ ਵੀ ਪੜ੍ਹੋ:ਪੰਜਾਬ ਯੂਨੀਵਰਸਿਟੀ ਨੂੰ ਕੇਂਦਰੀ ਯੂਨੀਵਰਸਿਟੀ ਬਣਾਉਣ ਤੋਂ ਰੋਕਣ ਲਈ ਪੰਜਾਬ ਸਰਕਾਰ ਸੰਜੀਦਾ ਹੋਵੇ: ਐਡਵੋਕੇਟ ਧਾਮੀ -PTC News


Top News view more...

Latest News view more...

PTC NETWORK