ਕੋਰੋਨਾ ਨੂੰ ਲੈਕੇ ਅੰਮ੍ਰਿਤਸਰ ਪ੍ਰਸ਼ਾਸਨ ਸਖ਼ਤ, ਕਿਸੇ ਵੀ ਸਮਾਗਮ 'ਚ ਜਾਣ ਤੋਂ ਪਹਿਲਾਂ ਟੈਸਟ ਹੋਵੇਗਾ ਲਾਜ਼ਮੀ
ਕੋਰੋਨਾ ਦਾ ਕਹਿਰ ਲਗਾਤਾਰ ਵੱਧ ਰਿਹਹਿਆ ਜਿਸਨੂੰ ਲੈਕੇ ਪ੍ਰਸ਼ਾਸਨ ਸਖਤੀ ਵਰਤ ਰਿਹਾ ਹੈ ਜਿਥੇ ਹੋਰਨਾਂ ਜ਼ਿਲ੍ਹਿਆਂ 'ਚ ਸਖਤੀ ਹੈ ਉਥੇ ਹੀ ਅੰਮ੍ਰਿਤਸਰ 'ਚ ਹੁਣ ਪ੍ਰਸ਼ਾਸਨ ਸਖਤੀ ਕਰਦੇ ਹੋਏ ਵਿਆਹ ਸ਼ਾਦੀਆਂ ਮੌਕੇ ਜਾਂ ਰੈਸਟੋਰੈਂਟ ਵਿੱਚ ਜਾਣ ਲਈ ਡੀਸੀ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਵਲੋਂ ਕਰੋਨਾ ਦੇ ਵੱਧ ਰਹੇ ਮਾਮਲਿਆਂ ਨੂੰ ਦੇਖ ਨਵੇਂ ਹੁਕਮ ਜਾਰੀ ਕੀਤੇ ਗਏ ਹਨ ਜਿਸ ਦੇ ਚਲਦੇ ਕਿਸੇ ਵਿਆਹ ਸ਼ਾਦੀ ਦੇ ਸਮਾਗਮ ਜਾਂ ਫਿਰ ਪਾਰਟੀ ਲਈ ਰੈਸਟੋਰੈਂਟ ਵਿਚ ਜਾਣ ਲਈ ਕਰੋਨਾ ਟੈਸਟ ਕਰਵਾਉਣਾ ਜਾਂ ਵੈਕਸਿਨ ਲਗਾਉਣਾ ਜਰੂਰੀ ਕਰ ਦਿੱਤਾ ਗਿਆ ਹੈ।
Read More : ਸ਼ਾਹਕੋਟ ਦੇ ਡੀ.ਐੱਸ.ਪੀ. ਦੀ ਕੋਰੋਨਾ ਵਾਇਰਸ ਨਾਲ ਹੋਇਆ ਦਿਹਾਂਤ
ਇਸ ਸਬੰਧੀ ਡੀਸੀ ਅਮ੍ਰਿਤਸਰ ਗੁਰਪ੍ਰੀਤ ਸਿੰਘ ਮੁਤਾਬਿਕ ਇਨਡੋਰ ਲਈ 100 ਅਤੇ ਆਊਟਡੋਰ ਲਈ 200 ਵਿਅਕਤੀਆਂ ਨੂੰ ਹੀ ਕਿਸੇ ਸਮਾਗਮ ਵਿਚ ਸ਼ਾਮਿਲ ਹੋਣ ਦੀ ਇਜਾਜਤ ਦਿੱਤੀ ਗਈ ਹੈ, ਸਭ ਲਈ ਮਾਸਕ ਲਗਾਉਣਾ ਤੇ ਸਮਾਜਿਕ ਦੂਰੀ ਰਖਣਾ ਲਾਜ਼ਮੀ ਹੋਵੇਗਾ ਅਤੇ ਇਸ ਦੇ ਨਾਲ ਹੀ ਮਹਿਮਾਨਾਂ ਨੂੰ ਕਿਸੇ ਵੀ ਸਮਾਗਮ ਵਿਚ ਸ਼ਾਮਿਲ ਹੋਣ ਤੋਂ ਪਹਿਲਾਂ ਕਰੋਨਾ ਟੈਸਟ ਕਰਵਾ ਉਸਦੀ 72 ਘੰਟਿਆਂ ਦੇ ਸਮੇਂ ਦੀ ਰਿਪੋਰਟ ਕੋਲ ਰਖਣਾ ਜਾਂ ਫਿਰ ਵੈਕਸਿਨ ਲਵਾਉਣਾ ਜਰੂਰੀ ਹੈ।
READ MORE : ਹਲਵਾਰਾ ਵਿਖੇ ਕਿਸਾਨ ਸੰਘਰਸ਼ ਨੂੰ ਸਮਰਪਿਤ ਕਵੀ ਦਰਬਾਰ ਵਿੱਚ 14 ਸਿਰਕੱਢ ਕਵੀਆਂ ਨੇ ਲਿਆ ਭਾਗ
ਉਹਨਾਂ ਕਿਹਾ ਕਿ ਜੇਕਰ ਇਹਨਾ ਹਿਦਾਇਤਾਂ ਦੀ ਕੋਈ ਵਿਅਕਤੀ ਉਲੰਘਣਾ ਕਰਦਾ ਹੈ ਤਾਂ ਇਸ ਦਾ ਜਿੰਮੇਵਾਰ ਆਰਗਨਾਈਜ਼ਰ ਨੂੰ ਮੰਨਿਆ ਜਾਏਗਾ ਅਤੇ ਕਾਨੂੰਨੀ ਕਾਰਵਾਈ ਸਮਾਗਮ ਕਰਨ ਵਾਲੇ ਆਰਗਨਾਈਜ਼ਰ ਵਿਰੁੱਧ ਕੀਤੀ ਜਾਏਗੀ । ਤੁਹਾਨੂੰ ਅਪੀਲ ਕੀਤੀ ਜਾਂਦੀ ਹੈ ਕਿ ਆਪਣਾ ਅਤੇ ਆਪਣੀਆਂ ਦਾ ਖਿਆਲ ਰੱਖੋ। ਤਾਂ ਜੋ ਕੋਰੋਨਾ ਦੇ ਖੀਰ ਤੋਂ ਬਚਿਆ ਜਾ ਸਕੇ।