Wed, Nov 13, 2024
Whatsapp

ਸੁਪਰੀਮ ਕੋਰਟ ਨੇ ਸੋਨਾਲੀ ਫੋਗਾਟ ਦੀ ਮੌਤ ਨਾਲ ਸਬੰਧਤ ਰੈਸਟੋਰੈਂਟ ਨੂੰ ਢਾਹੁਣ 'ਤੇ ਰੋਕ ਲਗਾਈ

Reported by:  PTC News Desk  Edited by:  Ravinder Singh -- September 09th 2022 12:34 PM
ਸੁਪਰੀਮ ਕੋਰਟ ਨੇ ਸੋਨਾਲੀ ਫੋਗਾਟ ਦੀ ਮੌਤ ਨਾਲ ਸਬੰਧਤ ਰੈਸਟੋਰੈਂਟ ਨੂੰ ਢਾਹੁਣ 'ਤੇ ਰੋਕ ਲਗਾਈ

ਸੁਪਰੀਮ ਕੋਰਟ ਨੇ ਸੋਨਾਲੀ ਫੋਗਾਟ ਦੀ ਮੌਤ ਨਾਲ ਸਬੰਧਤ ਰੈਸਟੋਰੈਂਟ ਨੂੰ ਢਾਹੁਣ 'ਤੇ ਰੋਕ ਲਗਾਈ

ਪਣਜੀ : ਸੁਪਰੀਮ ਕੋਰਟ ਨੇ ਭਾਜਪਾ ਨੇਤਾ ਸੋਨਾਲੀ ਫੋਗਾਟ ਦੀ ਮੌਤ ਨਾਲ ਜੁੜੇ 'ਕਰਲੀਜ਼' ਰੈਸਟੋਰੈਂਟ ਨੂੰ ਢਾਹੁਣ 'ਤੇ ਰੋਕ ਲਗਾ ਦਿੱਤੀ ਹੈ। ਰੈਸਟੋਰੈਂਟ ਨੇ ਢਾਹੁਣ ਦੇ ਹੁਕਮ 'ਤੇ ਤੁਰੰਤ ਰੋਕ ਲਗਾਉਣ ਲਈ ਸੁਪਰੀਮ ਕੋਰਟ ਦਾ ਰੁਖ਼ ਕੀਤਾ ਸੀ। ਰੈਸਟੋਰੈਂਟ ਵੱਲੋਂ ਪਟੀਸ਼ਨ 'ਚ ਕਿਹਾ ਗਿਆ ਹੈ ਕਿ ਐੱਨਜੀਟੀ ਨੇ ਬਿਨਾਂ ਕੋਈ ਮੌਕਾ ਦਿੱਤੇ ਹੀ ਇਸ ਨੂੰ ਢਾਹੁਣ ਦੇ ਸਿੱਧੇ ਹੁਕਮ ਗਏ ਹਨ। ਇਸ ਤੋਂ ਪਹਿਲਾਂ ਗੋਆ ਸਰਕਾਰ ਨੇ ਹਰਿਆਣਾ ਦੀ ਭਾਜਪਾ ਆਗੂ ਸੋਨਾਲੀ ਫੋਗਾਟ ਦੀ ਮੌਤ ਨਾਲ ਜੁੜੇ ਰੈਸਟੋਰੈਂਟ ਨੂੰ ਅੱਜ ਸਵੇਰੇ ਤੱਟਵਰਤੀ ਰੈਗੂਲੇਸ਼ਨ ਜ਼ੋਨ (ਸੀਆਰਜ਼ੈੱਡ) ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ ਢਾਹੁਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਸੀ। ਸੁਪਰੀਮ ਕੋਰਟ ਨੇ ਸੋਨਾਲੀ ਫੋਗਾਟ ਦੀ ਮੌਤ ਨਾਲ ਸਬੰਧਤ ਰੈਸਟੋਰੈਂਟ ਨੂੰ ਢਾਹੁਣ 'ਤੇ ਰੋਕ ਲਗਾਈ'ਕਰਲੀਜ਼' ਨਾਮ ਦਾ ਇਹ ਰੈਸਟੋਰੈਂਟ ਉੱਤਰੀ ਗੋਆ ਦੇ ਮਸ਼ਹੂਰ ਅੰਜੁਨਾ ਬੀਚ 'ਤੇ ਸਥਿਤ ਹੈ। ਆਪਣੀ ਮੌਤ ਤੋਂ ਕੁਝ ਘੰਟੇ ਪਹਿਲਾਂ ਸੋਨਾਲੀ ਫੋਗਾਟ ਇਸੇ ਰੈਸਟੋਰੈਂਟ ਵਿਚ ਪਾਰਟੀ ਕਰ ਰਹੀ ਸੀ। ਇਸ ਕਾਰਨ ਇਹ ਰੈਸਟੋਰੈਂਟ ਹਾਲ ਹੀ 'ਚ ਸੁਰਖੀਆਂ 'ਚ ਸੀ। ਸੀਜੇਆਈ ਯੂ ਯੂ ਲਲਿਤ ਦੀ ਬੈਂਚ ਨੇ ਇਸ ਪਟੀਸ਼ਨ 'ਤੇ ਸੁਣਵਾਈ ਕੀਤੀ। ਸੁਪਰੀਮ ਕੋਰਟ ਨੇ ਸੋਨਾਲੀ ਫੋਗਾਟ ਦੀ ਮੌਤ ਨਾਲ ਸਬੰਧਤ ਰੈਸਟੋਰੈਂਟ ਨੂੰ ਢਾਹੁਣ 'ਤੇ ਰੋਕ ਲਗਾਈਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਗੋਆ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਸੁਪਰੀਮ ਕੋਰਟ ਨੇ ਰੈਸਟੋਰੈਂਟ ਨਾਲ ਸਬੰਧਤ ਸਾਰੇ ਦਸਤਾਵੇਜ਼ ਤੇ ਤਸਵੀਰਾਂ ਤਲਬ ਕੀਤੀਆਂ ਹਨ। ਇਸ ਤੋਂ ਇਲਾਵਾ ਸੁਪਰੀਮ ਕੋਰਟ ਨੇ ਰੈਸਟੋਰੈਂਟ ਨੂੰ ਫਿਲਹਾਲ ਵਪਾਰਕ ਗਤੀਵਿਧੀ ਨਾ ਕਰਨ ਦੇ ਹੁਕਮ ਦਿੱਤੇ ਹਨ। ਮਾਮਲੇ ਦੀ ਅਗਲੀ ਸੁਣਵਾਈ 16 ਸਤੰਬਰ ਨੂੰ ਹੋਵੇਗੀ। ਗੋਆ ਸਰਕਾਰ ਦੇ ਵਕੀਲ ਨੇ ਨੋਟਿਸ ਸਵੀਕਾਰ ਕਰ ਲਿਆ ਹੈ। ਇਹ ਵੀ ਪੜ੍ਹੋ : ਸਿੱਖ ਦੀ ਦਸਤਾਰ ਅਤੇ ਕਿਰਪਾਨ ਦੀ ਤੁਲਨਾ ਹਿਜਾਬ ਨਾਲ ਨਹੀਂ ਕੀਤੀ ਜਾ ਸਕਦੀ: ਸੁਪਰੀਮ ਕੋਰਟ ਕਾਬਿਲੇਗੌਰ ਹੈ ਕਿ NGT ਦੀ ਮਨਜ਼ੂਰੀ ਮਗਰੋਂ ਗੋਆ ਸਰਕਾਰ ਨੇ ਅੱਜ ਸੋਨਾਲੀ ਫੋਗਾਟ ਦੀ ਮੌਤ ਨਾਲ ਜੁੜੇ ਕਰਲੀਜ਼ ਰੈਸਟੋਰੈਂਟ ਨੂੰ ਢਾਹੁਣਾ ਸ਼ੁਰੂ ਕਰ ਦਿੱਤਾ ਹੈ। ਅੰਜੁਨਾ 'ਚ ਗ੍ਰੀਨ ਟ੍ਰਿਬਿਊਨਲ (ਐਨਜੀਟੀ) ਨੇ ਕੌਸਟਲ ਰੈਗੂਲੇਸ਼ਨ ਜ਼ੋਨ ਦੇ ਨਿਯਮਾਂ ਦੀ ਉਲੰਘਣਾ ਕਰਕੇ ਬਣਾਏ ਗਏ ਢਾਂਚੇ ਨੂੰ ਢਾਹੁਣ ਦੇ ਹੁਕਮ ਤੋਂ ਕਰਲੀਜ਼ ਨੂੰ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ। -PTC News  


Top News view more...

Latest News view more...

PTC NETWORK