Wed, Nov 13, 2024
Whatsapp

ਨਕਲ ਦੀ ਪਰਚੀ ਨੂੰ ਲਵ ਲੈਟਰ ਸਮਝ ਬੈਠੀ ਵਿਦਿਆਰਥਣ, ਭਰਾਵਾਂ ਨੇ ਮੁੰਡੇ ਦੀ ਕੀਤੀ ਹੱਤਿਆ

Reported by:  PTC News Desk  Edited by:  Ravinder Singh -- October 21st 2022 11:23 AM
ਨਕਲ ਦੀ ਪਰਚੀ ਨੂੰ ਲਵ ਲੈਟਰ ਸਮਝ ਬੈਠੀ ਵਿਦਿਆਰਥਣ, ਭਰਾਵਾਂ ਨੇ ਮੁੰਡੇ ਦੀ ਕੀਤੀ ਹੱਤਿਆ

ਨਕਲ ਦੀ ਪਰਚੀ ਨੂੰ ਲਵ ਲੈਟਰ ਸਮਝ ਬੈਠੀ ਵਿਦਿਆਰਥਣ, ਭਰਾਵਾਂ ਨੇ ਮੁੰਡੇ ਦੀ ਕੀਤੀ ਹੱਤਿਆ

ਭੋਜਪੁਰ : ਬਿਹਾਰ ਤੋਂ ਇਕ ਦਿਲ ਕੰਬਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ 12 ਸਾਲਾ ਲੜਕੇ ਨੂੰ ਉਸ ਦੇ ਕਲਾਸ ਵਿਚ ਪੜ੍ਹਦੇ ਵਿਦਿਆਰਥੀਆਂ ਨੇ ਕੁੱਟ-ਕੁੱਟ ਕੇ ਮਾਰ ਦਿੱਤਾ। ਕਾਤਲਾਂ 'ਚ ਉਹ ਲੜਕਾ ਵੀ ਸ਼ਾਮਲ ਸੀ ਜਿਸ ਨੂੰ ਇਹ ਭੁਲੇਖਾ ਸੀ ਕਿ ਮ੍ਰਿਤਕ ਲੜਕੇ ਵੱਲੋਂ ਸੁੱਟਿਆ ਗਿਆ ਕਾਗਜ਼ ਦਾ ਟੁਕੜਾ ਉਸ ਦੀ ਭੈਣ ਲਈ ਲਵ ਲੈਟਰ ਸੀ, ਜਦਕਿ ਅਸਲ 'ਚ ਲੜਕੇ ਨੇ ਪੇਪਰ ਦੇ ਰਹੀ ਆਪਣੀ ਭੈਣ ਲਈ ਪਰਚੀ ਸੁੱਟੀ ਸੀ ਜੋ ਕਿ ਗਲਤੀ ਨਾਲ ਦੂਜੀ ਲੜਕੀ ਦੇ ਲੱਗ ਗਈ। ਨਕਲ ਦੀ ਪਰਚੀ ਨੂੰ ਲਵ ਲੈਟਰ ਸਮਝ ਬੈਠੀ ਵਿਦਿਆਰਥਣ, ਭਰਾਵਾਂ ਨੇ ਮੁੰਡੇ ਦੀ ਕੀਤੀ ਹੱਤਿਆਇਹ ਘਟਨਾ ਬਿਹਾਰ ਦੇ ਭੋਜਪੁਰ ਜ਼ਿਲ੍ਹੇ ਦੀ ਹੈ। ਪੁਲਿਸ ਨੂੰ ਬੀਤੇ ਦਿਨ ਮਹਿਤਬਨੀਆ ਹਾਲਟ ਸਟੇਸ਼ਨ ਨੇੜੇ ਰੇਲਵੇ ਟਰੈਕ ਦੇ ਕੋਲ ਖਿੱਲਰੇ ਹੋਏ ਉਸਦੇ ਸਰੀਰ ਦੇ ਅੰਗ ਬਰਾਮਦ ਕੀਤੇ ਸਨ। ਪੁਲਿਸ ਨੇ ਲੜਕੀ ਦੇ ਭਰਾ ਅਤੇ ਉਸ ਦੇ ਦੋਸਤਾਂ ਨੂੰ ਗ੍ਰਿਫ਼ਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਸਟੇਟ ਫੋਰੈਂਸਿਕ ਸਾਇੰਸ ਲੈਬਾਰਟਰੀ ਦੀ ਮਦਦ ਵੀ ਲਈ ਹੈ। ਪੁਲਿਸ ਮੁਤਾਬਕ ਲੜਕੇ ਦਾ ਸਿਰ ਵੱਢਿਆ ਗਿਆ ਸੀ ਅਤੇ ਉਸ ਦੀਆਂ ਬਾਹਾਂ ਅਤੇ ਲੱਤਾਂ ਵੀ ਕੱਟ ਦਿੱਤੀਆਂ ਗਈਆਂ ਸਨ। ਇਸ ਖੁਲਾਸੇ ਤੋਂ ਬਾਅਦ ਇਲਾਕੇ ਵਿਚ ਸੋਗ ਦੀ ਲਹਿਰ ਹੈ। ਪੁਲਿਸ ਦਾ ਦਾਅਵਾ ਹੈ ਕਿ ਪਿਛਲੇ ਹਫ਼ਤੇ 5ਵੀਂ ਜਮਾਤ ਦਾ ਵਿਦਿਆਰਥੀ ਆਪਣੀ ਭੈਣ ਨੂੰ ਪ੍ਰੀਖਿਆ ਦਿਵਾਉਣ ਲਈ ਮਿਡਲ ਸਕੂਲ ਲੈ ਗਿਆ ਸੀ। ਉਸਦੀ ਭੈਣ 6ਵੀਂ ਜਮਾਤ ਵਿੱਚ ਪੜ੍ਹਦੀ ਹੈ। ਪੁਲਿਸ ਨੇ ਦੱਸਿਆ ਕਿ ਪ੍ਰੀਖਿਆ ਦੌਰਾਨ ਵਿਦਿਆਰਥੀ ਨੇ ਆਪਣੀ ਭੈਣ ਦੀ ਮਦਦ ਲਈ ਪ੍ਰੀਖਿਆ ਹਾਲ 'ਚ ਚਿੱਟ ਸੁੱਟ ਦਿੱਤੀ। ਕਾਗਜ਼ ਦਾ ਇਹ ਟੁਕੜਾ ਗਲਤੀ ਨਾਲ ਕਿਸੇ ਹੋਰ ਲੜਕੀ ਨੂੰ ਲੱਗ ਗਿਆ। ਕੁੜੀ ਨੇ ਸੋਚਿਆ ਕਿ ਮੁੰਡੇ ਨੇ ਉਸ ਨੂੰ ਲਵ ਲੈਟਰ ਸੁੱਟਿਆ ਹੈ। ਉਸ ਨੇ ਸਕੂਲ ਤੋਂ ਬਾਅਦ ਇਸ ਬਾਰੇ ਆਪਣੇ ਭਰਾਵਾਂ ਨੂੰ ਦੱਸਿਆ। ਪੁਲਿਸ ਮੁਤਾਬਕ ਵਿਦਿਆਰਥਣ ਦੇ ਭਰਾਵਾਂ ਅਤੇ ਉਨ੍ਹਾਂ ਦੇ ਦੋਸਤਾਂ ਨੇ ਵਿਦਿਆਰਥੀ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਇਹ ਵੀ ਪੜ੍ਹੋ : PRTC ਬੱਸ ਪਲਟਣ ਕਾਰਨ ਵਾਪਰਿਆ ਹਾਦਸਾ, 8 ਸਵਾਰੀਆਂ ਹੋਈਆਂ ਜ਼ਖ਼ਮੀ ਪੇਪਰ ਦੇਣ ਮਗਰੋਂ ਜਦੋਂ ਵਿਦਿਆਰਥੀ ਦੀ ਭੈਣ ਘਰ ਪਹੁੰਚੀ ਤਾਂ ਉਸ ਨੇ ਆਪਣੇ ਪਰਿਵਾਰ ਵਾਲਿਆਂ ਨੂੰ ਘਟਨਾ ਦੱਸੀ। ਲੜਕੇ ਦੇ ਪਿਤਾ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਤੇ ਪੁਲਿਸ ਨੂੰ ਸੂਚਨਾ ਦਿੱਤੀ। ਸੋਮਵਾਰ ਨੂੰ ਸਥਾਨਕ ਮੰਦਰ ਨੇੜੇ ਇਕ ਪਿੰਡ ਵਾਸੀ ਨੇ ਹੱਥ ਪਿਆ ਦੇਖਿਆ ਤਾਂ ਉਸ ਨੇ ਪੁਲਸ ਨੂੰ ਸੂਚਨਾ ਦਿੱਤੀ। ਸਹਾਇਕ ਪੁਲਿਸ ਸੁਪਰਡੈਂਟ (ਏਐਸਪੀ) ਹਿਮਾਂਸ਼ੂ ਨੇ ਦੱਸਿਆ ਕਿ ਪੁਲਿਸ ਤੁਰੰਤ ਮੌਕੇ 'ਤੇ ਪਹੁੰਚੀ ਅਤੇ ਲਾਪਤਾ ਲਾਸ਼ ਨੂੰ ਲੱਭਣ ਲਈ ਪੂਰੇ ਖੇਤਰ ਨੂੰ ਬੈਰੀਕੇਡਿੰਗ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਜਦੋਂ ਬਾਕੀ ਅੰਗ ਵੀ ਮਿਲੇ ਤਾਂ ਪਰਿਵਾਰਕ ਮੈਂਬਰਾਂ ਨੂੰ ਸ਼ਨਾਖਤ ਲਈ ਬੁਲਾਇਆ ਗਿਆ। ਉਨ੍ਹਾਂ ਕੱਪੜਿਆਂ ਤੋਂ ਪਛਾਣ ਲਿਆ, ਜਿਸ ਤੋਂ ਬਾਅਦ ਪੁਲਿਸ ਨੇ ਪੁਸ਼ਟੀ ਕੀਤੀ ਕਿ ਇਹ ਲਾਪਤਾ ਲੜਕੇ ਦੀ ਲਾਸ਼ ਹੈ। ਡਿਪਟੀ ਸੁਪਰਡੈਂਟ ਆਫ਼ ਪੁਲਿਸ (ਡੀਐਸਪੀ) ਵਿਨੋਦ ਕੁਮਾਰ ਸਿੰਘ ਅਤੇ ਹੋਰ ਅਧਿਕਾਰੀਆਂ ਨੇ ਕੁਝ ਜਾਣਕਾਰੀ ਲੈਣ ਲਈ ਲੜਕੇ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਉਨ੍ਹਾਂ ਦੱਸਿਆ ਕਿ 12 ਸਾਲ ਦਾ ਬੱਚਾ ਬਹੁਤ ਹੀ ਹੁਸ਼ਿਆਰ ਲੜਕਾ ਸੀ। ਪੁਲਿਸ ਨੇ ਦੱਸਿਆ ਕਿ ਸਾਰੇ ਹਮਲਾਵਰ ਨਾਬਾਲਗ ਸਨ ਅਤੇ ਉਨ੍ਹਾਂ ਨੂੰ ਬਾਲ ਘਰ ਭੇਜ ਦਿੱਤਾ ਗਿਆ ਹੈ। -PTC News  


Top News view more...

Latest News view more...

PTC NETWORK