ਕਿਸਾਨਾਂ ਵੱਲੋਂ 2 ਮਈ ਨੂੰ ਪੰਜਾਬ ਭਰ ਵਿਚ ਰੋਸ ਪ੍ਰਦਰਸ਼ਨ ਦੇ ਐਲਾਨ ਤੋਂ ਬਾਅਦ ਘਬਰਾਈ ਸੂਬਾ ਸਰਕਾਰ
ਚੰਡੀਗੜ੍ਹ, 1 ਮਈ: ਪੰਜਾਬ ਵਿੱਚ ਕਿਸਾਨ ਜਥੇਬੰਦੀਆਂ ਨੇ ਸੂਬੇ ਵਿੱਚ ਬਿਜਲੀ ਕੱਟਾਂ ਖ਼ਿਲਾਫ਼ ਸ਼ੁੱਕਰਵਾਰ ਨੂੰ ਅੰਮ੍ਰਿਤਸਰ ਵਿੱਚ ਸੂਬੇ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਦੀ ਰਿਹਾਇਸ਼ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ, ਜਦਕਿ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਨੇ ਇਸ ਦਾ ਦੋਸ਼ ਕੇਂਦਰ ਸਰਕਾਰ ਦੇ ਸਿਰ ਮੋੜਨ ਦੀ ਕੋਸ਼ਿਸ਼ ਕੀਤੀ। ਇਹ ਵੀ ਪੜ੍ਹੋ: ਚੰਡੀਗੜ੍ਹ ਕਲੋਨੀ ਨੰਬਰ 4 ਨੂੰ ਖਾਲੀ ਕਰਵਾਉਣ ਦੀ ਮੁਹਿੰਮ ਸ਼ੁਰੂ, ਲਗਾਈ ਗਈ ਧਾਰਾ 144 ਕਿਸਾਨ ਆਪਣੀ ਫਸਲਾਂ ਨੂੰ ਲੈ ਕੇ ਬਹੁਤ ਤੰਗ ਹਨ ਕਿਉਂਕਿ ਬਿਜਲੀ ਦੀ ਕਿੱਲਤ ਕਰ ਕੇ ਮੋਟਰਾਂ ਤੋਂ ਪਾਣੀ ਆਉਣਾ ਨਾਮੁਨਕਿਨ ਹੈ ਤੇ ਆਗਾਮੀ ਮੌਸਮ ਲਈ ਉਹ ਆਪਣੀਆਂ ਫਸਲਾਂ ਨਹੀਂ ਬੀਜ ਪਾ ਰਹੇ, ਤੇ ਬਾਜ਼ਾਰ/ਮੰਡੀਆਂ 'ਚ ਕਣਕ ਦੀ ਖ਼ਰੀਦ ਵੀ ਮੁਕੰਮਲ ਹੋਣ ਦੇ ਨੇੜੇ ਖਲੋਤੀ ਹੈ। ਇਸ ਦਰਮਿਆਨ ਕਿਸਾਨਾਂ ਵੱਲੋਂ ਹੁਣ 2 ਮਈ ਨੂੰ ਪੰਜਾਬ ਪੱਧਰੀ ਧਰਨੇ ਦਾ ਐਲਾਨ ਕੀਤਾ ਗਿਆ ਹੈ, ਕਿਸਾਨਾਂ ਦੇ ਇਸ ਆਦੇਸ਼ ਤੋਂ ਬਾਅਦ ਸੂਬਾ ਸਰਕਾਰ ਘਬਰਾਈ ਹੋਈ ਜਾਪਦੀ ਹੈ। ਬਿਜਲੀ ਮੰਤਰੀ ਦੀ ਰਿਹਾਇਸ਼ ਦੇ ਬਾਹਰ ਧਰਨੇ ਤੋਂ ਬਾਅਦ ਪਾਵਰਕਾਮ ਚੇਅਰਮੈਨ ਬਲਦੇਵ ਸਿੰਘ ਸਰਾਂ ਪੱਬਾਂ ਭਾਰ ਨੇ ਤੇ ਉਨ੍ਹਾਂ ਕਿਸਾਨ ਆਗੂਆਂ ਨੂੰ ਐਮਰਜੈਂਸੀ ਮੀਟਿੰਗ ਲਈ ਸੱਦਾ ਦਿੱਤਾ ਹੈ। ਅੱਜ ਦੁਪਹਿਰ ਤਿੰਨ ਵਜੇ ਦੇ ਕਰੀਬ ਪਟਿਆਲਾ ਵਿਖੇ ਕਿਸਾਨਾਂ ਨਾਲ ਇਹ ਮੀਟਿੰਗ ਬੁਲਾਈ ਗਈ ਹੈ। ਜਿੱਥੇ ਕਿਸਾਨ ਅੱਠ ਘੰਟੇ ਨਿਰਵਿਘਨ ਬਿਜਲੀ ਦੀ ਸਪਲਾਈ ਦੀ ਮੰਗ ਕਰ ਰਹੇ ਨੇ ਉੱਥੇ ਹੀ ਹਾਲਤ ਇਹ ਨੇ ਕਿ 'ਆਪ' ਸਰਕਾਰ ਹੁਣ ਬਿਜਲੀ ਕੱਟਾਂ ਲਈ ਵਿਰੋਧੀ ਪਾਰਟੀਆਂ 'ਤੇ ਦੋਸ਼ ਲੱਗਾ ਰਹੀ ਹੈ, ਪਰ ਅਜਿਹੇ ਦੋਸ਼ਾਂ ਦਾ ਨੁਕਸਾਨ ਝੱਲ ਰਹੇ ਕਿਸਾਨਾਂ ਲਈ ਕੋਈ ਫ਼ਾਇਦਾ ਨਹੀਂ ਹੈ। ਇਹ ਵੀ ਪੜ੍ਹੋ: ਪੰਜਾਬ 'ਚ ਗਰਮੀ ਨੇ ਤੋੜਿਆ ਰਿਕਾਰਡ, ਮਈ 'ਚ ਵੀ ਰਾਹਤ ਦੀ ਕੋਈ ਉਮੀਦ ਨਹੀਂ ਸ਼ੁੱਕਰਵਾਰ ਨੂੰ ਇੱਕ ਬਿਆਨ ਜਾਰੀ ਕਰਦੇ ਹੋਏ 'ਆਪ' ਨੇ ਸੰਕਟ ਲਈ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ 'ਤੇ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਇਹ ਕੇਂਦਰ ਸਰਕਾਰ ਦੀ ਕੋਲੇ ਦੀ ਦੁਰਵਰਤੋਂ ਹੈ ਕਿ 29 ਵਿੱਚੋਂ 16 ਸੂਬੇ ਬਿਜਲੀ ਦੀ ਘਾਟ ਕਾਰਨ ਹਨੇਰੇ ਵਿੱਚ ਹਨ। ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਸਰਕਾਰ ਦੇ ਮਾੜੇ ਇਰਾਦਿਆਂ ਕਰ ਕੇ ਪੂਰਾ ਦੇਸ਼ ਸੰਕਟ ਦਾ ਸਾਹਮਣਾ ਕਰ ਰਿਹਾ ਹੈ। -PTC News