ਪੰਜਾਬ ਦੀ ਧੀ ਦੇ ਮੋਢਿਆਂ 'ਤੇ ਲੱਗੇ ਸਟਾਰ, ਭਾਰਤੀ ਫੌ਼ਜ 'ਚ ਲੈਫਟੀਨੈਂਟ ਬਣ ਵਧਾਇਆ ਮਾਣ
ਬਠਿੰਡਾ: ਅਜੋਕੇ ਦੌਰ ਵਿੱਚ ਪੰਜਾਬ ਦੇ ਨੌਜਵਾਨ ਵਿਦੇਸ਼ ਜਾਣ ਦੀ ਹੋੜ ਵਿੱਚ ਲੱਗੇ ਹੋਏ ਹਨ। ਉਥੇ ਹੀ ਬਠਿੰਡਾ ਦੀ ਭੁੱਚੋ ਮੰਡੀ ਦੀ ਰਹਿਣ ਵਾਲੀ ਸਮਾਈਲ ਗਰਗ ਨੇ CDSE ਦੀ ਪ੍ਰੀਖਿਆ ਵਿੱਚ ਦੇਸ਼ ਭਰ ਵਿਚੋਂ 14ਵਾਂ ਰੈਂਕ ਪ੍ਰਾਪਤ ਕਰਕੇ ਫੌਜ਼ ਵਿੱਚ ਲੈਫਟੀਨੈਂਟ ਭਰਤੀ ਹੋ ਗਈ ਹੈ। ਸਮਾਈਲ ਗਰਗ ਦੀ ਇਸ ਪ੍ਰਾਪਤੀ ਨੂੰ ਲੈ ਕੇ ਪੂਰੇ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਹੈ। ਸਮਾਈਲ ਗਰਗ ਦੇ ਅਫ਼ਸਰ ਬਣਨ ਮਗਰੋਂ ਪਰਿਵਾਰ ਨੂੰ ਵਧਾਈਆ ਦੇਣ ਵਾਲਿਆ ਦਾ ਤਾਂਤਾ ਲੱਗਿਆ ਹੋਇਆ ਹੈ। ਬਠਿੰਡਾ ਦੀ ਭੁੱਚੋ ਮੰਡੀ ਦੇ ਵਿਧਾਇਕ ਆਪਣੇ ਸਾਥੀਆਂ ਸਮੇਤ ਧੀ ਨੂੰ ਵਧਾਈ ਦੇਣ ਲਈ ਘਰ ਪਹੁੰਚਿਆਂ। ਇਸ ਮੌਕੇ ਇਲਾਕੇ ਦੀਆਂ ਕਈ ਮਾਣਮੱਤੀਆ ਸ਼ਖ਼ਸੀਅਤ ਨੇ ਸਮਾਈਲ ਗਰਗ ਨੂੰ ਵਧਾਈਆ ਦਿੱਤੀਆਂ। ਇਸ ਮੌਕੇ ਸਮਾਈਲ ਗਰਗ ਦਾ ਕਹਿਣਾ ਹੈ ਕਿ ਉਹ ਡਾਕਟਰ ਬਣਨਾ ਚਾਹੁੰਦੇ ਸਨ ਪਰ ਹੁਣ ਉਹ ਦੇਸ਼ ਦੀ ਸੇਵਾ ਕਰਨਗੇ। ਉਨ੍ਹਾਂ ਦਾ ਕਹਿਣਾ ਹੈ ਕਿ ਸਕੂਲ ਦੇ ਪ੍ਰੋਗਰਾਮਾਂ ਵਿੱਚ ਫੌਜੀਆ ਨੂੰ ਵੇਖਦੀ ਸੀ ਤਾਂ ਉਸ ਵੇਲੇ ਮਨ ਵਿੱਚ ਦੇਸ਼ ਭਗਦੀ ਦਾ ਜਜ਼ਬਾ ਜਾਗਦਾ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਉਹ ਫੌਜ ਵਿੱਚ ਡਿਊਟੀ ਕਰਕੇ ਆਪਣੇ ਦੇਸ਼ ਦੀ ਸੇਵਾ ਕਰਨਗੇ। ਉਨ੍ਹਾਂ ਨੇ ਨੌਜਵਾਨਾਂ ਨੂੰ ਕਿਹਾ ਹੈ ਕਿ ਪੜ੍ਹਾਈ ਮਨ ਲਗਾ ਕੇ ਕਰਨ ਨਾਲ ਸਫਲਤਾ ਜ਼ਰੂਰ ਮਿਲਦੀ ਹੈ। ਸਮਾਈਲ ਗਰਗ ਦੇ ਮਾਪਿਆ ਦਾ ਕਹਿਣਾ ਹੈ ਕਿ ਸਾਨੂੰ ਆਪਣੀ ਧੀ ਉੱਤੇ ਮਾਣ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸਾਡੀ ਧੀ ਹਮੇਸ਼ਾ ਅਣਥਕ ਮਿਹਨਤ ਕਰਦੀ ਸੀ। ਇਹ ਵੀ ਪੜ੍ਹੋ:ਕਪੂਰਥਲਾ 'ਚ ਡਾਕਟਰ ਦੇ ਘਰੋਂ 10 ਲੱਖ ਰੁਪਏ ਦੇ ਗਹਿਣੇ ਚੋਰੀ -PTC News