ਸਿੱਧੂ ਮੂਸੇਵਾਲਾ ਕਤਲਕਾਂਡ ਦੀਆਂ ਹੌਲੀ-ਹੌਲੀ ਖੁੱਲ੍ਹ ਰਹੀਆਂ ਨੇ ਪਰਤਾਂ, ਦੋਸਤਾਂ ਨੇ ਬਿਆਨ ਕੀਤੀ ਸਾਰੀ ਘਟਨਾ
ਮਾਨਸਾ : ਮਕਬੂਲ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਹੌਲੀ-ਹੌਲੀ ਘਟਨਾ ਸਬੰਧੀ ਪਰਤਾਂ ਖੁੱਲ੍ਹ ਰਹੀਆਂ ਹਨ। ਇਸ ਦਰਮਿਆਨ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਕੁਝ ਸਕਿੰਟ ਪਹਿਲਾਂ ਦੀ ਵੀ ਗੱਲਬਾਤ ਪਤਾ ਲੱਗੀ ਹੈ ਕਿ ਕਿਵੇਂ ਸਿੱਧੂ ਮੂਸੇਵਾਲਾ ਨੂੰ ਪਹਿਲਾਂ ਹੀ ਪਤਾ ਲੱਗ ਗਿਆ ਸੀ ਕਿ ਸੀ ਕਿ ਹਮਲਾ ਹੋਣ ਵਾਲਾ ਹੈ ਪਰ ਆਪਣੇ ਸਾਥੀਆਂ ਨੂੰ ਹੌਸਲਾ ਬਣਾਏ ਰੱਖਣ ਲਈ ਕਹਿੰਦਾ ਰਿਹਾ। ਇਸ ਸਬੰਧੀ ਸਰਦੂਲਗੜ੍ਹ ਤੋਂ ਵਿਧਾਇਕ ਗੁਰਪ੍ਰੀਤ ਬਣਾਂਵਾਲੀ ਜਦ ਸਿੱਧੂ ਮੂਸੇਵਾਲਾ ਦੇ ਜ਼ਖਮੀ ਦੋਸਤਾਂ ਦਾ ਹਾਲ ਪੁੱਛਣ ਲਈ ਹਸਪਤਾਲ ਪੁੱਜੇ ਤਾਂ ਉਨ੍ਹਾਂ ਜ਼ਖਮੀ ਦੋਸਤਾਂ ਨੇ ਸਾਰੀ ਘਟਨਾ ਬਿਆਨ ਕੀਤੀ। ਇਸ ਦੌਰਾਨ ਸਿੱਧੂ ਮੂਸੇਵਾਲਾ ਦੇ ਦੋਸਤ ਗੁਰਵਿੰਦਰ ਨੇ ਦੱਸਿਆ ਕਿ ਉਨ੍ਹਾਂ ਨੂੰ ਪਹਿਲਾਂ ਹੀ ਸ਼ੱਕ ਹੋ ਗਿਆ ਸੀ ਕਿ ਕੋਈ ਕਾਰ ਉਨ੍ਹਾਂ ਦਾ ਪਿੱਛਾ ਕਰ ਰਹੀ ਹੈ। ਉਨ੍ਹਾਂ ਨੇ ਇਸ ਸਬੰਧੀ ਸਿੱਧੂ ਮੂਸੇਵਾਲਾ ਨੂੰ ਵੀ ਕਿਹਾ ਪਰ ਉਸ ਨੇ ਅੱਗਿਓਂ ਕਿਹਾ ਕਿ ਕੋਈ ਪ੍ਰਵਾਹ ਨਾ ਕਰੋ ਉਹ ਆਪਣੇ ਫੈਨ ਹੁਣੇ ਆ, ਫੋਟੋ ਕਰਵਾਉਣ ਲਈ ਪਿੱਛਾ ਕਰ ਰਹੇ ਹੁਣੇ ਨੇ। ਇਸੇ ਦੌਰਾਨ ਜਦ ਉਨ੍ਹਾਂ ਦੀ ਗੱਡੀ ਦੇ ਟਾਇਰ ਉੱਤੇ ਪਹਿਲਾਂ ਫਾਇਰ ਹੋਇਆ ਤਾਂ ਸਿੱਧੂ ਮੂਸੇਵਾਲਾ ਨੇ ਉਨ੍ਹਾਂ ਨੂੰ ਫਿਰ ਕਿਹਾ ਕਿ ਘਬਰਾਓ ਨਾ ਆਪਣੇ ਕੋਲ ਵੀ ਅਸਲਾ ਹੈ ਤਾਂ ਇਸ ਦੌਰਾਨ ਸਿੱਧੂ ਮੂਸੇਵਾਲਾ ਨੇ ਵੀ ਫਾਇਰ ਕੀਤਾ ਪਰ ਉਸ ਦੇ ਪਿਸਟਲ ਵਿਚ ਸਿਰਫ਼ 2 ਹੀ ਗੋਲੀਆਂ ਸਨ। ਇਸ ਤੋਂ ਬਾਅਦ ਹਮਲਾਵਰਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਜ਼ਖਮੀ ਦੋਸਤਾਂ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਆਧੁਨਿਕ ਹਥਿਆਰ ਸਨ ਤੇ ਉਨ੍ਹਾਂ ਨੇ ਅੰਨ੍ਹੇਵਾਹ ਫਾਇਰਿੰਗ ਕੀਤੀ। ਇਸ ਦੌਰਾਨ ਜਦ ਉਹ ਜ਼ਖਮੀ ਹੋ ਗਏ ਤਾਂ ਸਿੱਧੂ ਮੂਸੇਵਾਲਾ ਦੇ ਵੀ ਕਾਫੀ ਗੋਲੀਆਂ ਲੱਗੀਆਂ। ਇਸ ਦੌਰਾਨ ਹਮਲਾਵਰਾਂ ਨੇ ਦੁਬਾਰਾ ਤੋਬੜਤੋੜ ਫਾਈਰਿੰਗ ਕੀਤੀ ਤੇ ਸਿੱਧੂ ਮੂਸੇਵਾਲਾ ਤੇ ਗੋਲ਼ੀਆਂ ਚਲਾਈਆਂ। ਇਸ ਦੌਰਾਨ ਕਰੀਬ 2 ਮਿੰਟ ਤਕ ਗੋਲੀਬਾਰੀ ਹੁੰਦੀ ਰਹੀ ਹੈ ਅਤੇ ਉਨ੍ਹਾਂ ਦੀ ਗੱਡੀ ਵਿਚ ਧੂੰਆਂ ਹੀ ਧੂੰਆਂ ਹੋ ਗਿਆ। ਉਨ੍ਹਾਂ ਨੇ ਦੱਸਿਆ ਕਿ ਕਰੀਬ 500 ਮੀਟਰ ਪਹਿਲਾਂ ਵੀ ਹਮਲਾਵਰਾਂ ਨੇ ਉਨ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਸੀ, ਇਸ ਤੋਂ ਬਾਅਦ ਉਹਨਾਂ ਨੇ ਰਾਂਗ ਸਾਇਡ ਤੋਂ ਬੈਲੇਰੋ ਗੱਡੀ ਅੱਗੇ ਲਾ ਕੇ ਘਟਨਾ ਨੂੰ ਅੰਜਾਮ ਦਿੱਤਾ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਇਹ ਇਕ ਇਤਫਾਕ ਹੀ ਸੀ ਕਿ ਜਦ ਸਿੱਧੂ ਨੇ ਆਪਣੀ ਬੁਲਟ ਪਰੂਫ ਗੱਡੀ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੀ ਚਾਬੀ ਉਸ ਦੀ ਮਾਤਾ ਨੇ ਕਿਤੇ ਰੱਖੀ ਹੋਈ ਸੀ ਤੇ ਉਸ ਦੀ ਮਾਤਾ ਉਸ ਸਮੇਂ ਘਰ ਨਹੀਂ ਸਨ। ਇਸ ਲਈ ਉਹ ਥਾਰ ਲੈ ਕੇ ਨਿਕਲ ਗਿਆ। ਇਹ ਵੀ ਪੜ੍ਹੋ : ਮੌਸਮ ਵਿਭਾਗ ਦੀ ਪੇਸ਼ੀਨਗੋਈ, ਕਿਤੇ ਗਰਮੀ ਤੇ ਕਿਤੇ ਭਾਰੀ ਮੀਂਹ