ਸ਼੍ਰੋਮਣੀ ਅਕਾਲੀ ਦਲ ਵੱਲੋਂ ਜੌੜਾਮਾਜਰਾ ਦੇ ਰਵੱਈਏ ਦੀ ਨਿਖੇਧੀ
ਚੰਡੀਗੜ੍ਹ : ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਬਾਬਾ ਫ਼ਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦੁਰ ਨਾਲ ਕੀਤੇ ਮਾੜੇ ਸਲੂਕ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਹਰਸਿਮਰਤ ਕੌਰ ਬਾਦਲ ਨੇ ਟਵੀਟ ਕਰਦਿਆਂ ਲਿਖਿਆ ਕਿ ਬਦਲਾਅ ਦਾ ਮਤਲਬ ਪੰਜਾਬ ਵਾਸੀਆਂ ਨਾਲ ਮਾੜਾ ਸਲੂਕ ਕਰਨਾ ਨਹੀਂ ਸੀ। ਉਨ੍ਹਾਂ ਲਿਖਿਆ ਕਿ ਹੁਣ ਵੇਖਾਂਗਾ ਕਿ ਅਰਵਿੰਦ ਕੇਜਰੀਵਾਲ ਡਾਕਟਰ ਭਾਈਚਾਰੇ ਦੇ ਨਾਲ ਖੜ੍ਹਦੇ ਹੋਏ ਹੰਕਾਰੀ ਮੰਤਰੀ ਨੂੰ ਤੁਰੰਤ ਬਰਖ਼ਾਸਤ ਕਰਦੇ ਹਨ ਜਾਂ ਨਹੀਂ। ਉਨ੍ਹਾਂ ਨੇ ਕਿਹਾ ਕਿ ਖਾਸ ਗੱਲ ਇਹ ਹੈ ਕਿ ਚੇਤਨ ਸਿੰਘ ਜੌੜੇਮਾਜਰਾ ਦੀ ਨਿਯੁਕਤੀ ਅਰਵਿੰਦ ਕੇਜਰੀਵਾਲ ਦੇ ਕਹਿਣ ਉਤੇ ਹੋਈ ਹੈ।
ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਡਾ. ਰਾਜ ਬਹਾਦੁਰ ਨਾਲ ਕੀਤੇ ਗਏ ਮਾੜੇ ਰਵੱਈਏ ਦੀ ਨਿੰਦਾ ਕੀਤੀ। ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰਦੇ ਹੋਏ ਲਿਖਿਆ ਕਿ ਬਾਬਾ ਫ਼ਰੀਦ ਯੂਨੀਵਰਸਿਟੀ ਦੇ ਵੀਸੀ ਡਾ. ਰਾਜ ਬਹਾਦੁਰ ਨਾਲ ਪੰਜਾਬ ਦੇ ਸਿਹਤ ਮੰਤਰੀ ਜੌੜਾਮਾਜਰਾ ਦੇ ਨਿੰਦਣਯੋਗ ਵਤੀਰੇ ਦੀ ਸਖ਼ਤੀ ਨਿਖੇਧੀ ਕਰਦੇ ਹਾਂ। ਡਾ. ਬਹਾਦਰ ਨਾਲ ਗੱਲ ਕਰ ਕੇ ਉਨ੍ਹਾਂ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕਰਨ ਦੇ ਨਾਲ-ਨਾਲ ਆਮ ਆਦਮੀ ਪਾਰਟੀ ਦੇ ਮੰਤਰੀਆਂ ਤੇ ਵਿਧਾਇਕਾਂ ਵੱਲੋਂ ਬਣਾਏ ਜਾ ਰਹੇ ਸਮੁੱਚੇ ਡਾਕਟਰ ਭਾਈਚਾਰੇ ਨੂੰ ਪੂਰੀ ਹਮਾਇਤ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਕਿਹਾ ਇਕ ਸਿਹਤ ਮੰਤਰੀ ਦਾ ਇਹ ਰਵੱਈਆ ਬਿਲਕੁਲ ਵੀ ਬਰਦਾਸ਼ਤ ਯੋਗ ਨਹੀਂ ਹੈ।Badlav doesn't mean trampling dignity of Punjabis. @ArvindKejriwal should specify if he condones conduct of health minister Jauramajra or will stand with medical fraternity & ensure arrogant minister is sacked immediately. This is even more imp as Jauramajra is Kejriwal’s choice. pic.twitter.com/O7WWR2Xygx — Shiromani Akali Dal (@Akali_Dal_) July 30, 2022
ਇਸ ਤੋਂ ਇਲਾਵਾ ਸੀਨੀਅਰ ਅਕਾਲੀ ਨੇਤਾ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਡਾ. ਰਾਜ ਬਹਾਦੁਰ ਨਾਲ ਹੋਈ ਬਦਸਲੂਕੀ ਲਈ ਸਿਹਤ ਮੰਤਰੀ ਮਾਫੀ ਮੰਗਣ ਅਤੇ ਖੁਦ ਵੀ ਭਗਵੰਤ ਮਾਨ ਵੀ ਮਾਫੀ ਮੰਗਣ। ਸਿਹਤ ਖੇਤਰ ਵਿਚ ਡਾ. ਰਾਜ ਬਹਾਦੁਰ ਦਾ ਯੋਗਦਾਨ ਵੱਡਮੁੱਲਾ ਹੈ। ਇਸ ਤਰੀਕੇ ਦਾ ਵਰਤਾਰਾ ਨਿੰਦਣਯੋਗ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਦਲਜੀਤ ਸਿੰਘ ਚੀਮਾ ਨੇ ਵੀ ਜੌੜਾਮਾਜਰਾ ਵੱਲ਼ੋਂ ਕੀਤੇ ਗਏ ਮਾੜੇ ਸਲੂਕ ਦੀ ਨਿਖੇਧੀ ਕੀਤੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵੀ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਦੇ ਰਵੱਈਏ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਇਕ ਮਸ਼ਹੂਰ ਤੇ ਉਚ ਅਹੁਦੇ ਉਤੇ ਬੈਠੇ ਡਾਕਟਰ ਨਾਲ ਸਿਹਤ ਮੰਤਰੀ ਵੱਲੋਂ ਕੀਤਾ ਗਿਆ ਸਲੂਕ ਸ਼ੋਭਾ ਨਹੀਂ ਦਿੰਦਾ ਹੈ। ਇਸ ਤੋਂ ਇਲਾਵਾ ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਬਾਜਵਾ ਨੇ ਵੀ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਦੇ ਰਵੱਈਏ ਦੀ ਨਿਖੇਧੀ ਕੀਤੀ। ਇਹ ਵੀ ਪੜ੍ਹੋ : 15 ਅਗਸਤ ਨੂੰ ਖੋਲ੍ਹੇ ਜਾਣ ਵਾਲੇ ਆਮ ਆਦਮੀ ਕਲੀਨਿਕਾਂ ਦੀ ਗਿਣਤੀ 'ਚ ਵਾਧਾStrongly condemn reprehensible behaviour of Pb health min Jauramajra with eminent surgeon & BFUHS VC Dr Raj Bahadur.Have spoken to Dr Bahadur & expressed solidarity with him besides assuring full support to entire med fraternity which is being targeted by AAP ministers & MLAs.1/2 pic.twitter.com/CO6qPLQxTH
— Sukhbir Singh Badal (@officeofssbadal) July 30, 2022