ਖੁਦ ਨੂੰ ਮੁੱਖ ਮੰਤਰੀ ਦਾ ਪੀਏ ਦੱਸਣ ਵਾਲਾ ਕਾਬੂ, ਕਰਵਾਉਂਦਾ ਸੀ ਗੈਰ-ਕਾਨੂੰਨੀ ਰਜਿਸਟਰੀਆਂ
ਲੁਧਿਆਣਾ: ਧੋਖਾਧੜੀ ਦਾ ਇਕ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ। ਇਕ ਵਿਅਕਤੀ ਆਪਣੇ ਆਪ ਨੂੰ ਮੁੱਖ ਮੰਤਰੀ ਭਗਵੰਤ ਮਾਨ ਦਾ ਪੀਏ ਦੱਸਦਾ ਸੀ ਅਤੇ ਅਧਿਕਾਰੀਆਂ ਨੂੰ ਡਰਾ-ਧਮਕਾ ਕੇ ਗੈਰ-ਕਾਨੂੰਨੀ ਤਰੀਕੇ ਨਾਲ ਰਜਿਸਟਰੀਆਂ ਕਰਵਾਉਂਦਾ ਸੀ ਜਿਸ ਨੂੰ ਡਿਵੀਜ਼ਨ ਨੰਬਰ 5 ਦੀ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਲੁਧਿਆਣਾ ਦੇ ਪੱਛਮੀ ਨਾਇਬ ਤਹਿਸੀਲਦਾਰ ਦੇ ਬਿਆਨਾਂ ਉੱਤੇ ਇਹ ਮਾਮਲਾ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ। ਇਸ ਬਾਰੇ ਲੁਧਿਆਣੇ ਦੇ ਪੁਲਿਸ ਕਮਿਸ਼ਨਰ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਇਕ ਨਾਇਬ ਤਹਿਸੀਲਦਾਰ ਵੱਲੋਂ ਸ਼ਿਕਾਇਤ ਮਿਲੀ ਸੀ ਕਿ ਕੋਈ ਸ਼ਖ਼ਸ ਆਪਣੇ ਆਪ ਨੂੰ ਮੁੱਖ ਮੰਤਰੀ ਦਾ ਪੀਏ ਦੱਸ ਕੇ ਉਨ੍ਹਾਂ ਨੂੰ ਧਮਕਾ ਕੇ ਗੈਰ-ਕਾਨੂੰਨੀ ਢੰਗ ਨਾਲ ਰਜਿਸਟਰੀਆਂ ਕਰਵਾਉਂਦਾ ਹੈ। ਜਿਸ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਹਿਚਾਣ ਕਰਮਜੀਤ ਸਿੰਘ ਉਰਫ਼ ਸਿਮਰ ਨਿਵਾਸੀ ਲੁਧਿਆਣਾ ਦੇ ਰੂਪ ਵਜੋਂ ਹੋਈ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਜੋ ਵਕੀਲਾਂ ਦੇ ਮੁਨਸ਼ੀ ਦੇ ਰੂਪ ਵਿੱਚ ਕੰਮ ਕਰਦਾ ਹੈ ਅਤੇ ਅਕਸਰ ਹੀ ਰਜਿਸਟਰੀਆਂ ਵਗੈਰਾ ਕਰਵਾਉਂਦਾ ਸੀ। ਇਹ ਵੀ ਪੜ੍ਹੋ:ਸਿਮਰਜੀਤ ਸਿੰਘ ਬੈਂਸ ਨੂੰ ਦਿੱਤਾ ਭਗੌੜਾ ਕਰਾਰ, ਪੁਲਿਸ ਨੇ ਘਰ ਦੇ ਬਾਹਰ ਲਗਾਇਆ ਪੋਸਟਰ -PTC News