ਇਨਸਾਨ ਨੂੰ ਸ਼ਰਾਬ ਪਸੰਦ ਹੋਣ ਦਾ ਰਾਜ਼, ਨਸ਼ੇ 'ਚ ਧੁੱਤ ਬਾਂਦਰਾਂ 'ਤੇ ਹੋਈ ਖੋਜ
ਬਾਂਦਰ ਦੀ ਇਕ ਪ੍ਰਜਾਤੀ ਨੂੰ ਫਲ ਕਾਫੀ ਪਸੰਦ ਹਨ। ਪਾਮ ਫਰੂਟ ਖਾ ਕੇ ਉਨ੍ਹਾਂ ਨੂੰ ਝਟ ਨਸ਼ਾ ਹੋ ਜਾਂਦਾ ਹੈ। ਦਰਅਸਲ ਪਾਮ ਫਰੂਟ ਵਿੱਚ ਇਥੈਨਾਲ ਨਾਮ ਦਾ ਅਲਕੋਹਲ ਹੁੰਦਾ ਹੈ, ਜਿਸ ਦੇ ਕਾਰਨ ਇਸ ਨੂੰ ਖਾਣ ਤੋਂ ਬਾਅਦ ਬਾਂਦਰਾਂ ਨੂੰ ਨੀਂਦ ਆਉਂਦੀ ਹੈ ਤੇ ਉਹ ਆਰਾਮਦਾਇਕ ਮਹਿਸੂਸ ਕਰਦੇ ਹਨ। ਨਸ਼ੇ ਵਿੱਚ ਧੁੱਤ ਬਾਂਦਰਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅਮਰੀਕਾ ਦੇ ਵਿਗਿਆਨਕ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਆਖਰ ਇਨਸਾਨਾਂ ਨੂੰ ਸ਼ਰਾਬ ਇੰਨੀ ਪਸੰਦ ਕਿਉਂ ਹੁੰਦੀ ਹੈ। ਇਸ ਲਈ ਉਨ੍ਹਾਂ ਨੂੰ ਬਲੈਕ ਹੈਂਡੇਡ ਸਪਾਈਡਰ ਮੰਕੀ ਉਤੇ ਖੋਜ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਬਾਂਦਰਾਂ ਦੀਆਂ ਅਜਿਹੀਆਂ ਹੋਰ ਵੀ ਕਈ ਪ੍ਰਜਾਤੀਆਂ ਹਨ ਜੋ ਅਲੱਗ-ਅਲੱਗ ਪ੍ਰਕਾਰ ਦੇ ਫਲ-ਫੁੱਲ ਖਾ ਕੇ ਨਸ਼ੇ ਵਿੱਚ ਆ ਜਾਂਦੀ ਹੈ। ਖੋਜਕਰਤਾ ਨੇ ਦੋ ਸਪਾਈਡਰ ਮੰਕੀਜ਼ ਦੇ ਪੇਸ਼ਾਬ ਦੇ ਨਮੂਨੇ ਲਏ। ਇਨ੍ਹਾਂ ਦੀ ਜਾਂਚ ਕਰਵਾਉਣ ਉਤੇ ਪੇਸ਼ਾਬ ਵਿੱਚ ਇਥੋਨਾਲ ਦੇ ਪੁਖਤਾ ਸਬੂਤ ਮਿਲੇ। ਵਿਗਿਆਨਕ ਦਾ ਕਹਿਣਾ ਹੈ ਕਿ ਬਾਂਦਰਾਂ ਦੇ ਸਰੀਰ ਵਿੱਚ ਇਥੋਨਾਲ ਬਕਾਇਦਾ ਪਚ ਕੇ ਇਸਤੇਮਾਲ ਹੋ ਰਿਹਾ ਹੈ। ਉਹ ਅਲਕੋਹਲ ਨੂੰ ਆਪਣੀ ਥਕਾਵਟ ਮਿਟਾਉਣ ਤੇ ਨੀਂਦ ਪੂਰੀ ਕਰਨ ਦਾ ਜ਼ਰੀਆ ਬਣਾ ਚੁੱਕੇ ਹਨ। ਰਿਸਰਚ ਵਿੱਚ ਸ਼ਾਮਲ ਨੌਰਥਰਿਜ਼ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਦੀ ਵਿਗਿਆਨਕ ਕ੍ਰਿਸਟੀਨਾ ਕਹਿੰਦੀ ਹੈ ਕਿ ਜੰਗਲਾਂ ਵਿੱਚ ਰਹਿਣ ਵਾਲੇ ਬਾਂਦਰ ਨਸ਼ੇ ਵਿੱਚ ਧੁੱਤ ਰਹਿੰਦੇ ਹਨ, ਇਹ ਗੱਲ ਸਭ ਤੋਂ ਪਹਿਲਾਂ ਸਾਲ 2000 ਵਿੱਚ ਬਾਇਓਲਾਜਿਸਟ ਰਾਬਰਟ ਡਡਲੇ ਨੇ ਕੀਤੀ ਸੀ। ਡਡਲੇ ਦਾ ਕਹਿਣਾ ਸੀ ਕਿ ਬਾਂਦਰ ਅਲਕੋਹਲ ਦੇ ਸਵਾਦ ਤੇ ਖੁਸ਼ਬੂ ਕਾਰਨ ਖਿੱਚੇ ਜਾਂਦੇ ਹਨ। ਉਹ ਨਸ਼ੀਲੇ ਫਲਾਂ ਨੂੰ ਪਛਾਣ ਕੇ ਉਨ੍ਹਾਂ ਝਟ ਨਾਲ ਖਾ ਜਾਂਦੇ ਹਨ ਤਾਂ ਕਿ ਕੋਈ ਹੋਰ ਜਾਨਵਰ ਉਨ੍ਹਾਂ ਨਾ ਖਾ ਪਾਉਣ। ਇਹ ਸਭ ਹਾਈਪੋਥੈਸਿਸ ਸੱਚ ਸਾਬਤ ਹੋਇਆ ਹੈ। ਰਿਸਰਚ ਵਿੱਚ ਜਿਨ੍ਹਾਂ ਬਾਂਦਰਾਂ ਨੂੰ ਸ਼ਾਮਲ ਕੀਤਾ ਗਿਆ, ਉਨ੍ਹਾਂ ਨੰ ਇਥੇਨਾਲ ਨਾਲ ਭਰੇ ਫਲ ਖੁਆਉਣ ਦੀ ਕੋਸ਼ਿਸ਼ ਕੀਤੀ ਗਈ। ਹਾਲਾਂਕਿ ਬਾਂਦਰਾ ਨੇ ਇਨ੍ਹਾਂ ਫਲਾਂ ਤੋਂ ਦੂਰੀ ਬਣਾਈ। ਜਦ ਇਨ੍ਹਾਂ ਬਾਂਦਰਾਂ ਨੂੰ ਬਾਹਰ ਜੰਗਲ ਵਿੱਚ ਛੱਡ ਦਿੱਤਾ ਗਿਆ ਤਾਂ ਉਹ ਖੁਦ ਪਾਮ ਫਰੂਟ ਲੱਭ ਕੇ ਖਾਉਣ ਲੱਗੇ। ਇਸ ਖੋਜ ਤੋਂ ਪਤਾ ਚੱਲਦਾ ਹੈ ਕਿ ਬਾਂਦਰ ਸਰਫ਼ ਨਸ਼ੇ ਲਈ ਨਹੀਂ, ਬਲਕਿ ਪਾਚਨ ਦਰੁਸਤ ਰੱਖਣ ਲਈ ਅਤੇ ਊਰਜਾ ਪੱਧਰ ਵਧਾਉਣ ਲਈ ਇਥੇਨਾਲ ਵਾਲੇ ਫਲ ਖਾਣਾ ਪਸੰਦ ਕਰਦੇ ਹਨ। ਕ੍ਰਿਸਟੀਨਾ ਦਾ ਮੰਨਣਾ ਹੈ ਕਿ ਇਨਸਾਨਾਂ ਦੀ ਸੋਚ ਵੀ ਬਾਂਦਰਾਂ ਵਾਲੀ ਸਕਦੀ ਹੈ। ਸ਼ਾਇਦ ਊਰਜਾ ਵਧਾਉਣ ਤੇ ਥਕਾਵਟ ਮਿਟਾਉਣ ਲਈ ਇਨਸਾਨ ਵੀ ਅਲਕੋਹਲ ਦਾ ਸੇਵਨ ਕਰਨਾ ਪਸੰਦ ਕਰਦੇ ਹਨ। ਮੱਧ ਤੇ ਦੱਖਣ ਅਮਰੀਕਾ ਵਿੱਚ ਲੋਕਲ ਲੋਕ ਇਸ ਪਾਮ ਫਰੂਟ ਦਾ ਇਸਤੇਮਾਲ ਕਰਦੇ ਹਨ। ਇਸ ਨਾਲ ਚੀਚਾ ਨਾਮ ਦੀ ਦੇਸੀ ਸ਼ਰਾਬ ਬਮਾਈ ਜਾਂਦੀ ਹੈ। ਤੁਸੀਂ ਜਿੰਨਾ ਜ਼ਿਆਦਾ ਫਾਰਮਿਟੈਡ ਫਲ ਖਾਂਦੇ ਹੋ, ਸਰੀਰ ਨੂੰ ਉਨੀ ਹੀ ਜ਼ਿਆਦਾ ਤਾਕਤ ਮਿਲੇਗੀ। ਵਿਗਿਆਨਕਾਂ ਦਾ ਮੰਨਣਾ ਹੈ ਕਿ ਐਵੀਲੂਇਊਸ਼ਨ ਦੇ ਗੁਣ ਕਰੋੜਾਂ ਸਾਲਾਂ ਵਿੱਚ ਬਾਦਰਾਂ ਤੋਂ ਇਨਸਾਨਾਂ ਵਿੱਚ ਟਰਾਂਸਫਰ ਹੋਏ ਹਨ। ਇਸ ਦਾ ਮਤਲਬ ਕਿ ਚਾਹੇ ਬਾਂਦਰ ਹੋਵੇ ਜਾਂ ਇਨਸਾਨ ਸ਼ਰਾਬ ਸਭ ਨੂੰ ਪਸੰਦ ਹੈ। ਇਹ ਵੀ ਪੜ੍ਹੋ : ਏਡੀਜੀਪੀ ਟ੍ਰੈਫਿਕ ਏ.ਐਸ ਰਾਏ ਨੇ ਹੈਡ ਕਾਂਸਟੇਬਲ ਗੁਰਪ੍ਰੀਤ ਸਿੰਘ ਨੂੰ ਕੀਤਾ ਸਨਮਾਨਿਤ