ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ 'ਤੇ ਪਹੁੰਚਿਆ
ਮੁੰਬਈ, 9 ਜੂਨ (ਏਜੇਂਸੀ): ਕੱਚੇ ਤੇਲ ਦੀਆਂ ਕੀਮਤਾਂ ਵਿਚ ਵਾਧੇ ਅਤੇ ਇਕੁਇਟੀ ਬਾਜ਼ਾਰਾਂ ਵਿਚ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਦੁਆਰਾ ਲਗਾਤਾਰ ਵਿਕਰੀ ਕਾਰਨ ਭਾਰਤੀ ਰੁਪਿਆ ਵੀਰਵਾਰ ਨੂੰ ਅਮਰੀਕੀ ਡਾਲਰ ਦੇ ਮੁਕਾਬਲੇ 77.81 ਦੇ ਨਵੇਂ ਰਿਕਾਰਡ ਹੇਠਲੇ ਪੱਧਰ 'ਤੇ ਆ ਗਿਆ ਜਿਸ ਨਾਲ ਮਹਿੰਗਾਈ ਹੋਰ ਵੱਧ ਗਈ ਹੈ।
ਇਹ ਵੀ ਪੜ੍ਹੋ: 15 ਜੂਨ ਤੋਂ ਦਿੱਲੀ ਏਅਰਪੋਰਟ ਜਾਣਗੀਆਂ ਸਰਕਾਰੀ ਬੱਸਾਂ
ਅੰਤਰਬੈਂਕ ਵਿਦੇਸ਼ੀ ਮੁਦਰਾ ਬਜ਼ਾਰ ਵਿੱਚ, ਅੰਸ਼ਕ ਰੂਪ ਵਿੱਚ ਪਰਿਵਰਤਨਸ਼ੀਲ ਰੁਪਿਆ ਇੱਕ ਅਮਰੀਕੀ ਡਾਲਰ ਦੇ ਮੁਕਾਬਲੇ 13 ਪੈਸੇ ਦੀ ਗਿਰਾਵਟ ਨਾਲ 77.81 ਦੇ ਰਿਕਾਰਡ ਹੇਠਲੇ ਪੱਧਰ 'ਤੇ ਪਹੁੰਚ ਗਿਆ।
ਪਿਛਲਾ ਰਿਕਾਰਡ ਹੇਠਲਾ ਪੱਧਰ 77.79 ਨਾਲ 17 ਮਈ ਨੂੰ ਛੂਹਿਆ ਸੀ। ਬੁੱਧਵਾਰ ਨੂੰ ਰੁਪਿਆ ਇਕ ਅਮਰੀਕੀ ਡਾਲਰ ਦੇ ਮੁਕਾਬਲੇ 10 ਪੈਸੇ ਮਜ਼ਬੂਤ ਹੋ ਕੇ 77.68 'ਤੇ ਬੰਦ ਹੋਇਆ ਸੀ।
ਕੱਚੇ ਤੇਲ ਦੀਆਂ ਕੀਮਤਾਂ 'ਚ ਹਾਲ ਹੀ ਵਿੱਚ ਆਈ ਤੇਜ਼ੀ ਅਤੇ ਮਹਿੰਗਾਈ ਦੇ ਦਬਾਅ ਕਾਰਨ ਰੁਪਏ ਦੀ ਕੀਮਤ ਵਿੱਚ ਗਿਰਾਵਟ ਆਈ ਹੈ।
ਇਹ ਵੀ ਪੜ੍ਹੋ: ਕਿਸਾਨਾਂ ਵੱਲੋਂ ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਦੀ ਕੋਠੀ ਦਾ ਘਿਰਾਓ
ਭਾਰਤ ਵਿੱਚ ਨੀਤੀ ਨਿਰਮਾਤਾਵਾਂ ਲਈ ਮਹਿੰਗਾਈ ਇੱਕ ਵੱਡੀ ਸਿਰਦਰਦੀ ਬਣ ਕੇ ਉਭਰੀ ਹੈ। ਕੱਚੇ ਤੇਲ ਦੀਆਂ ਉੱਚੀਆਂ ਕੀਮਤਾਂ ਦਰਾਮਦ ਮਹਿੰਗਾਈ ਵਿੱਚ ਨਿਰੰਤਰ ਵਾਧੇ ਦੀ ਚਿੰਤਾ ਵਧਾਉਂਦੀਆਂ ਹਨ।
-PTC News