ਲੁਟੇਰਿਆਂ ਨੇ ਐਸਬੀਆਈ ਦਾ ਏਟੀਐਮ ਤੋੜ ਕੇ 23 ਲੱਖ ਰੁਪਏ ਲੁੱਟੇ
ਜਲੰਧਰ : ਪੰਜਾਬ ਵਿੱਚ ਲੁਟੇਰੇ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਬੇਖੌਫ ਅੰਜਾਮ ਦੇ ਰਹੇ ਹਨ। ਆਏ ਦਿਨ ਪੰਜਾਬ ਵਿੱਚ ਵੱਡੀਆਂ ਲੁੱਟ ਤੇ ਹੋਰ ਵਾਰਦਾਤਾਂ ਵਾਪਰ ਰਹੀਆਂ ਹਨ। ਫਗਵਾੜਾ ਦੇ ਪਿੰਡ ਖਜੂਰਲਾ ਵਿੱਚ ਇੱਕ ਏਟੀਐਮ ਵਿਚੋਂ ਲੁਟੇਰਾ ਗਿਰੋਹ ਨੇ 23 ਲੱਖ ਰੁਪਏ ਲੁੱਟ ਲਏ ਹਨ। ਜਾਣਕਾਰੀ ਜਾਣਕਾਰੀ ਗੱਡੀ ਵਿੱਚ ਆਏ ਦੋ ਲੁਟੇਰਿਆਂ ਵੱਲੋਂ ਐਸਬੀਆਈ ਬੈਂਕ ਦੇ ਏਟੀਐਮ ਨੂੰ ਨਿਸ਼ਾਨਾ ਬਣਾਉਂਦੇ ਹੋਏ ਲੱਖਾਂ ਰੁਪਏ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਫ਼ਰਾਰ ਹੋ ਗਏ। ਬੈਂਕ ਅਧਿਕਾਰੀ ਤੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਸਵੇਰੇ 3 ਵਜੇ ਕਰੀਬ ਦੋ ਲੁਟੇਰਿਆਂ ਵੱਲੋਂ ਗੈਸ ਕਟਰ ਨਾਲ ਏਟੀਐਮ ਮਸ਼ੀਨ ਤੋੜ ਕੇ ਅੰਦਰੋਂ 23 ਲੱਖ ਰੁਪਏ ਦੀ ਨਕਦੀ ਲੁੱਟ ਕੇ ਫ਼ਰਾਰ ਹੋ ਗਏ। ਵਾਰਦਾਤ ਨੂੰ ਅੰਜਾਮ ਦਿੰਦੇ ਸਮੇਂ ਲੁਟੇਰੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਏ ਹਨ। ਲੁਟੇਰੇ ਵੱਲੋਂ ਗੈਸ ਕਟਰ ਨਾਲ ਏਟੀਐਮ ਨੂੰ ਕੱਟਿਆ ਗਿਆ, ਉਸੇ ਦੌਰਾਨ ਦੂਜੇ ਸਾਥੀ ਲੁਟੇਰੇ ਵੱਲੋਂ ਸਪਰੇਅ ਦੀ ਵਰਤੋਂ ਕਰਦੇ ਹੋਏ ਕੈਬਿਨ ਵਿੱਚ ਲੱਗੇ ਸੀਸੀਟੀਵੀ ਕੈਮਰੇ ਆਦਿ ਉਤੇ ਸਪਰੇਅ ਮਾਰਿਆ। ਵਾਰਦਾਤ ਨੂੰ ਅੰਜਾਮ ਦੇਣ ਪਿੱਛੋਂ ਲੁਟੇਰੇ 23 ਲੱਖ ਰੁਪਏ ਲੈ ਕੇ ਫ਼ਰਾਰ ਹੋ ਗਏ। ਪੁਲਿਸ ਅਧਿਕਾਰੀ ਮੌਕੇ ਉਤੇ ਪੁੱਜ ਕੇ ਜਾਂਚ ਕਰ ਰਹੇ ਹਨ। ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੂੰ ਲੁੱਟ ਦੀ ਸੀਸੀਟੀਵੀ ਵੀਡੀਓ ਫੁਟੇਜ਼ ਮਿਲ ਗਈ ਹੈ, ਜਿਸ ਵਿੱਚ ਸਾਫ਼ ਤੌਰ ਉਤੇ ਵੇਖਿਆ ਜਾ ਰਿਹਾ ਹੈ ਕਿ ਕਿਸ ਤਰ੍ਹਾਂ ਲੁਟੇਰੇ ਏ.ਟੀ.ਐਮ. ਨੂੰ ਗੈਸ ਕਟਰ ਦੀ ਵਰਤੋਂ ਕਰ ਕੇ ਵਾਰਦਾਤ ਨੂੰ ਅੰਜਾਮ ਦੇ ਕੇ ਫ਼ਰਾਰ ਹੋ ਗਏ ਹਨ। ਐਸਬੀਆਈ ਦੇ ਮੈਨੇਜਰ ਅਤੇ ਅਧਿਕਾਰੀਆਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜਿਸ ਏਟੀਐਮ ਬ੍ਰਾਂਚ ਲੁਟੇਰਿਆਂ ਵੱਲੋਂ ਗੈਸ ਕਟਰ ਦੀ ਵਰਤੋਂ ਕਰ ਕੇ ਲੁੱਟ ਨੂੰ ਅੰਜਾਮ ਦਿੱਤਾ ਗਿਆ ਹੈ, ਉਥੇ ਸੁਰੱਖਿਆ ਗਾਰਡ ਤਾਇਨਾਤ ਨਹੀਂ ਹੈ। ਕੁਝ ਸਮਾਂ ਪਹਿਲਾਂ ਲਈ 23 ਲੱਖ ਰੁਪਏ ਜਮ੍ਹਾਂ ਕੀਤੇ ਗਏ ਸਨ। ਇਹ ਵੀ ਪੜ੍ਹੋ : ਤਿਹਾੜ ਜੇਲ੍ਹ ਦੇ ਕੈਦੀਆਂ ਨੂੰ ਫਿਟਨੈੱਸ, ਕੁਸ਼ਤੀ 'ਤੇ ਕੋਚ ਕਰਨਗੇ ਓਲੰਪੀਅਨ ਸੁਸ਼ੀਲ ਕੁਮਾਰ