ਤੱਲਣ ਸਾਹਿਬ ਨੂੰ ਜਾਂਦੀ ਸੜਕ ਖਸਤਾ ਹਾਲ, ਹਾਈਵੇ ਜਾਮ ਕਰਕੇ ਰੋਸ ਕੀਤਾ ਜ਼ਾਹਿਰ
ਜਲੰਧਰ : ਰਾਮਾਮੰਡੀ ਤੋਂ ਤੱਲਣ ਸਾਹਿਬ ਨੂੰ ਜਣ ਵਾਲੀ ਸੜਕ ਲੰਬੇ ਸਮੇਂ ਤੋਂ ਖਸਤਾ ਹਾਲ ਹੋਈ ਸੀ। ਅੱਜ ਬਾਬਾ ਨਿਹਾਲ ਸਿੰਘ ਮਾਰਕੀਟ ਐਸੋਸੀਏਸ਼ਨ ਵੱਲੋਂ ਧਰਨਾ ਦਿੱਤਾ ਗਿਆ। ਐਸੋਸੀਏਸ਼ਨ ਵੱਲੋਂ ਬੋਲਦੇ ਹੋਏ ਦੁਕਾਨਦਾਰ ਨਵਦੀਪ ਸਿੰਘ ਨੇ ਕਿਹਾ ਕਿ ਵਿਧਾਇਕ ਸੜਕ ਦੀ ਉਸਾਰੀ ਲਈ ਨੀਂਹ ਪੱਥਰ ਰੱਖ ਗਏ ਅਤੇ ਠੇਕੇਦਾਰ ਨੇ ਕੰਮ ਤਾਂ ਸ਼ੁਰੂ ਕੀਤਾ ਪਰ ਕੰਮ ਵਿਚਕਾਰ ਅਧੂਰਾ ਹੀ ਛੱਡ ਦਿੱਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਵਾਰ-ਵਾਰ ਕਹਿਣ ਉਤੇ ਵੀ ਦੁਬਾਰਾ ਉਸਾਰੀ ਨਹੀਂ ਸ਼ੁਰੂ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇ ਕੇ ਆਏ ਹਨ ਅਤੇ ਵਿਧਾਇਕ ਸਾਹਿਬ ਨਾਲ ਵੀ ਰਾਬਤਾ ਕਾਇਮ ਕੀਤਾ ਗਿਆ। ਅੱਜ ਤਿਉਹਾਰੀ ਸੀਜ਼ਨ ਵਿਚ ਉਨ੍ਹਾਂ ਨੂੰ ਮਜਬੂਰਨ ਹਾਈਵੇ ਜਾਮ ਕਰਨਾ ਪਿਆ। ਉਨ੍ਹਾਂ ਨੇ ਕਿਹਾ ਕਿ ਜਲੰਧਰ ਵਿਚ ਇਕ ਵਾਰ ਫਿਰ ਤੋਂ ਆਪਣੀ ਮੰਗਾਂ ਨੂੰ ਲੈ ਕੇ ਨੈਸ਼ਨਲ ਹਾਈਵੇ ਜਾਮ ਕੀਤਾ ਗਿਆ ਪਰ ਇਸ ਵਾਰ ਇਹ ਹਾਈਵੇ ਲੰਮੇ ਤੋਂ ਸੜਕ ਨਾ ਬਣਨ ਕਾਰਨ ਬਾਬਾ ਨਿਹਾਲ ਸਿੰਘ ਮਾਰਕੀਟ ਐਸੋਸੀਏਸ਼ਨ ਵੱਲੋਂ ਬੰਦ ਕੀਤਾ ਗਿਆ, ਜਿਸ ਦੀ ਬਹੁਤ ਹੀ ਖਸਤਾ ਹਾਲਤ ਹੈ ਅਤੇ ਪ੍ਰਸ਼ਾਸਨ ਨੇ ਜਲਦ ਸੜਕ ਦੀ ਉਸਾਰੀ ਦਾ ਭਰੋਸਾ ਦੇ ਕੇ ਧਰਨਾ ਚੁਕਵਾਇਆ। ਇਹ ਵੀ ਪੜ੍ਹੋ : 'ਆਮ ਆਦਮੀ' ਦੇ 'ਖਾਸ' CM, ਭਾਰੀ ਸੁਰੱਖਿਆ ਘੇਰੇ 'ਚ ਦਰਬਾਰ ਸਾਹਿਬ ਪੁੱਜੇ, ਵਿਰਾਸਤੀ ਰਸਤਾ ਕੀਤਾ ਬੰਦ ਏਸੀਪੀ ਸੈਂਟਰਲ ਨਿਰਮਲ ਸਿੰਘ ਨੇ ਕਿਹਾ ਕਿ ਸੜਕ ਉਸਾਰੀ ਨੂੰ ਲੈ ਕੇ ਦੁਕਾਨਦਾਰਾਂ ਨੇ ਹਾਈਵੇ ਜਾਮ ਕੀਤਾ ਸੀ ਜਿਸ ਨੂੰ ਹੁਣ ਖੁਲ੍ਹਵਾ ਦਿੱਤਾ ਗਿਆ ਹੈ। ਉਨ੍ਹਾਂ ਦੀ ਮੰਗ ਜਾਇਜ਼ ਸੀ ਪਰ ਆਪਣੀ ਗੱਲ ਅੱਗੇ ਪਹੁੰਚਾਉਣ ਲਈ ਗਲਤ ਤਰੀਕਾ ਸੀ, ਜਿਨ੍ਹਾਂ ਨੂੰ ਸਮਝਾ ਕੇ ਧਰਨਾ ਚੁਕਵਾ ਦਿੱਤਾ ਗਿਆ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਉਨ੍ਹਾਂ ਦੀ ਗੱਲ ਵੀ ਹੋ ਚੁੱਕੀ ਹੈ। ਮੌਕੇ ਉਤੇ ਬੈਰੀਕੇਡਿੰਗ ਦੇ ਨਾਲ ਭੰਨਤੋੜ ਉਤੇ ਉਨ੍ਹਾਂ ਨੇ ਕਿਹਾ ਕਿ ਅਜਿਹੀ ਉਨ੍ਹਾਂ ਕੋਈ ਜਾਣਕਾਰੀ ਨਹੀਂ ਹੈ ਅਤੇ ਧਰਨਾ ਚੁਕਵਾ ਦਿੱਤਾ ਗਿਆ। ਜੇ ਅਜਿਹੀ ਕੋਈ ਜਾਣਕਾਰੀ ਹਾਸਿਲ ਹੋਈ ਤਾਂ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ। -PTC News