ਪੰਜਾਬ ਸਕੂਲ ਸਿੱਖਿਆ ਬੋਰਡ ਵੱਡੇ ਅਫ਼ਸਰਾਂ ਦੀ ਪੱਕੀ ਤਾਇਨਾਤੀ ਨੂੰ ਤਰਸਿਆ
ਮੋਹਾਲੀ : ਆਮ ਆਦਮੀ ਪਾਰਟੀ ਦੀ ਸਰਕਾਰ ਦਾ ਸਿੱਖਿਆ ਦਾ ਮਾਡਲ ਡਾਂਵਾਡੋਲ ਨਜ਼ਰ ਆ ਰਿਹਾ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਰੱਬ ਆਸਰੇ ਹੀ ਚੱਲ ਰਿਹਾ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਵੱਡੇ ਅਫ਼ਸਰਾਂ ਦੀ ਪੱਕੀ ਤਾਇਨਾਤੀ ਤੋਂ ਅਜੇ ਤੱਕ ਵਾਂਝਾ ਹੈ। ਅਧਿਕਾਰੀਆਂ ਨੂੰ ਵਾਧੂ ਚਾਰਜ ਦੇ ਕੇ ਹੀ ਬੁੱਤਾ ਸਾਰਿਆ ਜਾ ਰਿਹਾ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸੱਤਾ ਵਿੱਚ ਆਏ ਨੂੰ ਲਗਭਗ ਚਾਰ ਮਹੀਨੇ ਹੋ ਗਏ ਹਨ ਪਰ ਸਰਕਾਰ ਅਜੇ ਤੱਕ ਵੱਡੇ ਅਹੁਦਿਆਂ ਉਤੇ ਪੱਕੀ ਤਾਇਨਾਤੀ ਨਹੀਂ ਕਰ ਸਕੀ ਹੈ। ਚਾਰ ਮਹੀਨੇ ਵਿੱਚ ਵੱਖ-ਵੱਖ ਵਿਭਾਗਾਂ ਵਿੱਚ ਵੱਡੀ ਗਿਣਤੀ ਵਿੱਚ ਤਬਾਦਲੇ ਕੀਤੇ ਜਾ ਰਹੇ ਹਨ ਤੇ ਅਧਿਕਾਰੀਆਂ ਨੂੰ ਵਾਧੂ ਚਾਰਜ ਦਿੱਤੇ ਜਾ ਰਹੇ ਹਨ। ਕਾਬਿਲੇਗੌਰ ਹੈ ਕਿ ਚਾਰ ਮਹੀਨੇ ਦੇ ਦੌਰ ਵਿੱਚ ਚਾਰ ਵਾਰ ਪ੍ਰਿੰਸੀਪਲ ਸੈਕਟਰੀ ਬਦਲੇ ਜਾ ਚੁੱਕੇ ਹਨ। ਅਜੋਏ ਸ਼ਰਮਾ, ਅਨੂਪ ਸ਼ੇਖਰ, ਜਸਪ੍ਰੀਤ ਤਲਵਾੜ ਤੋਂ ਫਿਰ ਅਜੋਏ ਸ਼ਰਮਾ ਨੂੰ ਵਾਧੂ ਚਾਰਜ ਦੇ ਕੇ ਹੀ ਬੁੱਤਾ ਸਾਰਿਆ ਗਿਆ ਹੈ। ਡਾਇਰੈਕਟਰ ਜਨਰਲ ਸਕੂਲ ਐਜੂਕੇਸ਼ਨੇ ਦੇ ਕਾਰਜਭਾਰ ਨੂੰ ਦੋ ਵਾਰ ਬਦਲਿਆ ਗਿਆ ਹੈ। ਪ੍ਰਦੀਪ ਅਗਵਰਵਾਲ ਤੋਂ ਈਸ਼ਾ ਕਾਲੀਆ ਨੂੰ ਵਾਧੂ ਚਾਰਜ ਦਿੱਤਾ ਗਿਆ ਹੈ। ਸਟੇਟ ਕੌਂਸਲ ਆਫ ਐਜੂਕੇਸ਼ਨ ਖੋਜ ਤੇ ਸਿਖਲਾਈ ਵਿਭਾਗ ਵਿੱਚ ਵੀ ਪੱਕੀ ਤਾਇਨਾਤੀ ਨਹੀਂ ਹੋ ਪਾਈ ਹੈ। ਡਾ. ਮਨਿੰਦਰ ਕੌਰ ਸਰਕਾਰ ਨੂੰ ਇਸ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਡੀਪੀਆਈ ਪ੍ਰਾਇਮਰੀ ਦਾ ਵਾਧੂ ਚਾਰ ਪ੍ਰਿੰਸੀਪਲ ਹਰਿੰਦਰ ਕੌਰ ਨੂੰ ਦਿੱਤਾ ਗਿਆ ਹੈ। ਇਸ ਤਰ੍ਹਾਂ ਤਾਇਨਾਤੀਆਂ ਤੇ ਵਾਧੂ ਚਾਰਜ ਨਾਲ ਵਿਭਾਗਾਂ ਕਾਰਗੁਜ਼ਾਰੀ ਕਾਫੀ ਪ੍ਰਭਾਵਿਤ ਹੁੰਦੀ ਹੈ। ਰਮਨਦੀਪ ਦੀ ਰਿਪੋਰਟ ਇਹ ਵੀ ਪੜ੍ਹੋ : ਨਸ਼ਾ ਕੇਂਦਰਾਂ 'ਚ ਸਪਲਾਈ ਹੋ ਰਹੀ ਦਵਾਈ ਦੇ ਟੈਂਡਰਾਂ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਹਾਈ ਕੋਰਟ ਤੋਂ ਪਈ ਝਾੜ