Mon, Jan 20, 2025
Whatsapp

ਝੋਨੇ ਦਾ ਸੀਜ਼ਨ ਸ਼ੁਰੂ ਹੁੰਦੇ ਹੀ ਬਿਜਲੀ ਸੰਕਟ ਸ਼ੁਰੂ, 8 ਯੂਨਿਟ ਹੋਏ ਬੰਦ

Reported by:  PTC News Desk  Edited by:  Ravinder Singh -- June 13th 2022 03:50 PM
ਝੋਨੇ ਦਾ ਸੀਜ਼ਨ ਸ਼ੁਰੂ ਹੁੰਦੇ ਹੀ ਬਿਜਲੀ ਸੰਕਟ ਸ਼ੁਰੂ, 8 ਯੂਨਿਟ ਹੋਏ ਬੰਦ

ਝੋਨੇ ਦਾ ਸੀਜ਼ਨ ਸ਼ੁਰੂ ਹੁੰਦੇ ਹੀ ਬਿਜਲੀ ਸੰਕਟ ਸ਼ੁਰੂ, 8 ਯੂਨਿਟ ਹੋਏ ਬੰਦ

ਪਟਿਆਲਾ : ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ.) ਨੂੰ ਰਾਜ ਭਰ ਦੇ 3 ਖੇਤੀਬਾੜੀ ਅਤੇ 104 ਗੈਰ-ਖੇਤੀ ਫੀਡਰਾਂ ਦੀ ਸਪਲਾਈ ਕੱਟਣ ਲਈ ਮਜਬੂਰ ਹੋਣਾ ਪਿਆ ਕਿਉਂਕਿ ਰੋਪੜ ਤਾਪ ਬਿਜਲੀ ਘਰ ਦੇ ਸਾਰੇ ਚਾਰ ਯੂਨਿਟਾਂ ਸਮੇਤ ਲਹਿਰਾ ਥਰਮਲ ਪਲਾਂਟ ਦੇ ਦੋ ਯੂਨਿਟ ਅਤੇ ਇੱਕ ਯੂਨਿਟ ਤਲਵੰਡੀ ਸਾਬੋ ਅਤੇ ਗੋਇੰਦਵਾਲ ਵਿੱਚ ਕੰਮ ਬੰਦ ਹੋ ਗਿਆ। ਸੋਮਵਾਰ ਤੱਕ 2190 ਮੈਗਾਵਾਟ ਦੀ ਸਥਾਪਤ ਸਮਰੱਥਾ ਵਾਲੇ ਯੂਨਿਟ ਵੱਖ-ਵੱਖ ਕਾਰਨਾਂ ਕਰ ਕੇ ਕੰਮ ਨਹੀਂ ਕਰ ਰਹੇ ਸਨ। ਜਦੋਂ ਕਿ ਲਹਿਰਾ ਵਿਖੇ 210 ਮੈਗਾਵਾਟ ਯੂਨਿਟ ਨੰਬਰ 13 ਮਈ ਤੋਂ ਈਐਸਪੀ ਟੁੱਟਣ ਕਾਰਨ ਕੰਮ ਤੋਂ ਬਾਹਰ ਹੈ। ਇਸ ਥਰਮਲ ਪਲਾਂਟ ਦੇ ਦੂਜੇ 210 ਮੈਗਾਵਾਟ ਯੂਨਿਟ ਨੰਬਰ 1 ਨੇ ਐਸ਼ ਹੈਂਡਲਿੰਗ ਪਲਾਂਟ ਵਿੱਚ ਸਮੱਸਿਆਵਾਂ ਕਾਰਨ ਐਤਵਾਰ ਸ਼ਾਮ ਲਗਭਗ 5:19 ਮਿੰਟ 'ਤੇ ਬਿਜਲੀ ਉਤਪਾਦਨ ਬੰਦ ਕਰ ਦਿੱਤਾ। ਝੋਨੇ ਦਾ ਸੀਜ਼ਨ ਸ਼ੁਰੂ ਹੁੰਦੇ ਹੀ ਬਿਜਲੀ ਸੰਕਟ ਸ਼ੁਰੂ, 8 ਯੂਨਿਟ ਹੋਏ ਬੰਦਇਸ ਯੂਨਿਟ ਦੇ 14 ਜੂਨ ਨੂੰ ਵਾਪਸ ਚਾਲੂ ਹੋਣ ਉਮੀਦ ਹੈ। ਯੂਨਿਟ ਨੰਬਰ 2 ਦੇ ਝੋਨੇ ਦਾ ਸੀਜ਼ਨ ਖਤਮ ਹੋਣ ਤੋਂ ਪਹਿਲਾਂ ਮੁੜ ਚਾਲੂ ਹੋਣ ਦੀ ਸੰਭਾਵਨਾ ਨਹੀਂ ਹੈ ਜਿਵੇਂ ਕਿ ਸਰਕਾਰੀ ਰਿਪੋਰਟ ਵਿੱਚ ਜ਼ਿਕਰ ਕੀਤਾ ਗਿਆ ਹੈ ਜਿਸ ਵਿੱਚ "ਝੋਨੇ ਦੇ ਸੀਜ਼ਨ ਤੋਂ ਬਾਅਦ ਮੁੜ ਚਾਲੂ" ਦਾ ਜ਼ਿਕਰ ਹੈ। ਰੋਪੜ ਥਰਮਲ ਦੇ ਦੋ ਯੂਨਿਟ ਸੋਮਵਾਰ ਸਵੇਰ ਤੱਕ ਬੰਦ ਸਨ, ਜਦੋਂ ਕਿ ਇਨ੍ਹਾਂ ਦੋ ਯੂਨਿਟਾਂ ਵਿੱਚੋਂ ਇੱਕ ਨੂੰ ਸਵੇਰੇ 11:30 ਵਜੇ ਦੇ ਕਰੀਬ ਮੁੜ ਚਾਲੂ ਕਰ ਦਿੱਤਾ ਗਿਆ। ਹਾਲਾਂਕਿ ਦੁਪਹਿਰ 2 ਵਜੇ ਦੇ ਕਰੀਬ ਚਾਰੇ ਯੂਨਿਟਾਂ ਨੇ ਕਿਸੇ ਤਕਨੀਕੀ ਨੁਕਸ ਕਾਰਨ ਬਿਜਲੀ ਉਤਪਾਦਨ ਬੰਦ ਕਰ ਦਿੱਤਾ। 270 ਮੈਗਾਵਾਟ ਯੂਨਿਟ ਗੋਇੰਦਵਾਲ ਕੋਲੇ ਦੀ ਘਾਟ ਕਾਰਨ ਬਿਜਲੀ ਪੈਦਾ ਕਰਨ ਵਿੱਚ ਅਸਮਰੱਥ ਹੈ ਅਤੇ 3 ਜੂਨ ਤੋਂ ਕੰਮ ਤੋਂ ਬਾਹਰ ਹੈ। ਇਸ ਪਲਾਂਟ ਵਿੱਚ ਕੋਲੇ ਦਾ ਸਟਾਕ ਹੈ ਜੋ ਸਿਰਫ 2.5 ਦਿਨ ਚੱਲ ਸਕਦਾ ਹੈ ਤੇ ਸੀਆਈਐਲ ਤੋਂ ਕੋਲੇ ਦੀ ਅਨਿਯਮਿਤ ਸਪਲਾਈ ਤੇ ਭਾਰਤੀ ਰੇਲਵੇ ਦੁਆਰਾ ਦਰਪੇਸ਼ ਚੁਣੌਤੀਆਂ ਕਾਰਨ, ਪ੍ਰਬੰਧਨ ਇਸ ਯੂਨਿਟ ਨੂੰ ਮੁੜ ਚਾਲੂ ਕਰਨ ਵਿੱਚ ਅਸਮਰੱਥ ਹੈ। ਤਲਵੰਡੀ ਸਾਬੋ ਥਰਮਲ ਪਲਾਂਟ ਵਿੱਚ ਐਤਵਾਰ ਸਵੇਰੇ 660 ਮੈਗਾਵਾਟ ਦਾ ਯੂਨਿਟ ਨੰਬਰ-2 ਬੰਦ ਹੋ ਗਿਆ। ਇਸ ਤੋਂ ਪਹਿਲਾਂ ਇਸੇ ਸਮਰੱਥਾ ਦਾ ਯੂਨਿਟ ਨੰਬਰ 1 ਕਿਸੇ ਤਕਨੀਕੀ ਨੁਕਸ ਕਾਰਨ ਕੰਮ ਨਹੀਂ ਕਰ ਰਿਹਾ ਸੀ ਸੀ। ਰੋਪੜ ਵਿਖੇ, 5 ਅਤੇ 6 ਨੰਬਰ ਵਾਲੇ 210 ਮੈਗਾਵਾਟ ਹਰੇਕ ਯੂਨਿਟ ਨੇ ਸੋਮਵਾਰ ਸਵੇਰੇ ਕ੍ਰਮਵਾਰ 3:00 ਵਜੇ ਅਤੇ 1.08 ਵਜੇ ਬਿਜਲੀ ਉਤਪਾਦਨ ਬੰਦ ਕਰ ਦਿੱਤਾ। ਜਦੋਂ ਕਿ ਯੂਨਿਟ ਨੰਬਰ 5 ਮੁੱਖ ਬੱਸ ਸੈਕਸ਼ਨ 3 ਦੇ ਐਲਬੀਬੀ ਦੇ ਸੰਚਾਲਨ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਹੈ, ਯੂਨਿਟ ਨੰਬਰ 6 ਨੇ ਇੱਕ ਘੱਟ ਪੀਏ ਹੈਡਰ ਪ੍ਰੈਸ਼ਰ ਦਰਜ ਕੀਤਾ ਜਿਸ ਨਾਲ ਇਸ ਯੂਨਿਟ ਦੇ ਟ੍ਰਿਪਿੰਗ ਹੋ ਗਈ। ਹੈਰਾਨੀ ਦੀ ਗੱਲ ਹੈ ਕਿ ਪੰਜਾਬ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਪਿਛਲੇ ਦੋ ਸਾਲਾਂ ਦੌਰਾਨ ਲਹਿਰਾ ਅਤੇ ਰੋਪੜ ਥਰਮਲ ਪਲਾਂਟਾਂ ਦੀ ਮੁਰੰਮਤ ਅਤੇ ਰੱਖ-ਰਖਾਅ 'ਤੇ 75 ਕਰੋੜ ਰੁਪਏ ਤੋਂ ਵੱਧ ਖਰਚ ਕੀਤੇ ਹਨ। ਝੋਨੇ ਦਾ ਸੀਜ਼ਨ ਸ਼ੁਰੂ ਹੁੰਦੇ ਹੀ ਬਿਜਲੀ ਸੰਕਟ ਸ਼ੁਰੂ, 8 ਯੂਨਿਟ ਹੋਏ ਬੰਦਇਸ ਦੇ ਬਾਵਜੂਦ ਸੂਬੇ ਦੀ ਊਰਜਾ ਸੁਰੱਖਿਆ ਅਤੇ ਕਿਸਾਨਾਂ ਨੂੰ ਬਿਜਲੀ ਦੀ ਨਿਰਵਿਘਨ ਸਪਲਾਈ ਨੂੰ ਬਰਕਰਾਰ ਰੱਖਣ ਲਈ ਅਤਿ ਜ਼ਰੂਰੀ ਦੋਵੇਂ ਥਰਮਲ ਪਲਾਂਟ ਬਿਜਲੀ ਨਿਗਮ ਲਈ ਲਗਾਤਾਰ ਵੱਡੀਆਂ ਚੁਣੌਤੀਆਂ ਖੜ੍ਹੀਆਂ ਕਰ ਰਹੇ ਹਨ। ਤਲਵੰਡੀ ਸਾਬੋ ਵਿਖੇ ਵੀ ਦੋ ਯੂਨਿਟਾਂ ਨੇ ਪਿਛਲੇ ਸਾਲ ਪੀਐਸਪੀਸੀਐਲ ਲਈ ਗੰਭੀਰ ਚੁਣੌਤੀਆਂ ਖੜ੍ਹੀਆਂ ਕੀਤੀਆਂ ਸਨ, ਜਿਸ ਕਾਰਨ ਰਾਜ ਭਰ ਵਿੱਚ ਲੰਬੇ ਬਿਜਲੀ ਕੱਟ ਲਗਾਏ ਗਏ ਸਨ ਕਿਉਂਕਿ ਇਹ ਯੂਨਿਟ ਤਕਨੀਕੀ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਸਨ ਅਤੇ ਬਿਜਲੀ ਪੈਦਾ ਕਰਨ ਵਿੱਚ ਅਸਮਰੱਥ ਸਨ। ਇਸ ਸਾਲ ਵੀ, ਥਰਮਲ ਪਲਾਂਟ ਦੇ ਯੂਨਿਟਾਂ ਦੇ ਵਾਰ-ਵਾਰ ਬੰਦ ਹੋਣ ਨਾਲ ਇਸ ਪਲਾਂਟ ਦੀ ਬਿਜਲੀ ਦੀ ਨਿਰਵਿਘਨ ਸਪਲਾਈ ਨੂੰ ਯਕੀਨੀ ਬਣਾਉਣ ਦੀ ਸਮਰੱਥਾ ਨੂੰ ਲੈ ਕੇ ਖਦਸ਼ਾ ਪੈਦਾ ਹੋ ਰਿਹਾ ਹੈ। ਇਨ੍ਹਾਂ ਹਾਲਾਤ ਵਿੱਚ ਰਾਜਪੁਰਾ ਥਰਮਲ ਪਲਾਂਟ ਲਗਾਤਾਰ ਸੂਬੇ ਦੇ ਬਿਜਲੀ ਖੇਤਰ ਦੀ ਰੀੜ੍ਹ ਦੀ ਹੱਡੀ ਸਾਬਤ ਹੋ ਰਿਹਾ ਹੈ। ਝੋਨੇ ਦਾ ਸੀਜ਼ਨ ਸ਼ੁਰੂ ਹੁੰਦੇ ਹੀ ਬਿਜਲੀ ਸੰਕਟ ਸ਼ੁਰੂ, 8 ਯੂਨਿਟ ਹੋਏ ਬੰਦ ਇਹ ਪਲਾਂਟ ਪੰਜਾਬ ਰਾਜ ਨੂੰ ਨਿਰਵਿਘਨ ਅਤੇ ਸਭ ਤੋਂ ਭਰੋਸੇਮੰਦ ਬਿਜਲੀ ਸਪਲਾਈ ਕਰ ਰਿਹਾ ਹੈ ਅਤੇ ਸਪਲਾਈ ਅਤੇ ਮੰਗ ਵਿਚਕਾਰ ਪਾੜੇ ਨੂੰ ਪੂਰਾ ਕਰਨ ਵਿੱਚ PSPCL ਦੀ ਮਦਦ ਕਰਦਾ ਹੈ। ਸਥਾਪਿਤ ਸਮਰੱਥਾ ਵਿੱਚ 25 ਫ਼ੀਸਦੀ ਹਿੱਸਾ ਹੋਣ ਦੇ ਬਾਵਜੂਦ, ਰਾਜਪੁਰਾ ਥਰਮਲ ਪਲਾਂਟ 25 ਫ਼ੀਸਦੀ ਸਥਾਪਤ ਸਮਰੱਥਾ ਹੋਣ ਦੇ ਬਾਵਜੂਦ, ਰਾਜ ਵਿੱਚ ਪੈਦਾ ਕੀਤੀ ਜਾ ਰਹੀ ਕੁੱਲ ਥਰਮਲ ਬਿਜਲੀ ਦਾ 36 ਫ਼ੀਸਦੀ ਤੋਂ ਵੱਧ ਸਪਲਾਈ ਕਰ ਰਿਹਾ ਹੈ। ਇਸ ਦੌਰਾਨ ਸੋਮਵਾਰ ਸਵੇਰੇ ਕਰੀਬ 11 ਵਜੇ ਬਿਜਲੀ ਦੀ ਮੰਗ 11000 ਮੈਗਾਵਾਟ ਨੂੰ ਪਾਰ ਕਰ ਗਈ ਹੈ ਪਰ ਦੁਪਹਿਰ ਕਰੀਬ 2:30 ਵਜੇ ਤੱਕ ਪਾਵਰ ਕਾਰਪੋਰੇਸ਼ਨ ਸਿਰਫ਼ 10660 ਮੈਗਾਵਾਟ ਹੀ ਬਿਜਲੀ ਸਪਲਾਈ ਕਰ ਸਕਿਆ ਹੈ। ਸੂਬੇ ਦੇ ਅੰਦਰ ਕੁੱਲ ਉਤਪਾਦਨ 4200 ਮੈਗਾਵਾਟ ਰਿਹਾ ਜਦੋਂ ਕਿ ਲਗਭਗ 6400 ਮੈਗਾਵਾਟ ਬਿਜਲੀ ਰਾਜ ਦੇ ਬਾਹਰੋਂ ਪ੍ਰਾਪਤ ਕੀਤੀ ਜਾ ਰਹੀ ਹੈ। ਓਪਨ ਐਕਸਚੇਂਜ ਉਤੇ ਬਿਜਲੀ 9.02 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਮਿਲਦੀ ਹੈ ਜੋ ਕਿ ਪਾਵਰ ਕਾਰਪੋਰੇਸ਼ਨ ਦੀ ਵਿੱਤੀ ਸਿਹਤ ਉਤੇ ਵਾਧੂ ਬੋਝ ਪਾ ਰਹੀ ਹੈ ਜੋ ਪਹਿਲਾਂ ਹੀ 18000 ਕਰੋੜ ਰੁਪਏ ਦੇ ਕਰਜ਼ੇ ਅਤੇ 11000 ਕਰੋੜ ਰੁਪਏ ਦੇ ਢਾਂਚਾਗਤ ਘਾਟੇ ਨਾਲ ਜੂਝ ਰਹੀ ਹੈ। ਗਗਨਦੀਪ ਆਹੂਜਾ ਦੀ ਰਿਪੋਰਟ ਇਹ ਵੀ ਪੜ੍ਹੋ : ਈ.ਡੀ. ਨੇ ਰਾਹੁਲ ਗਾਂਧੀ ਤੋਂ 3 ਘੰਟੇ ਕੀਤੀ ਪੁੱਛਗਿੱਛ


Top News view more...

Latest News view more...

PTC NETWORK