Mon, Oct 7, 2024
Whatsapp
ਪHistory Of Haryana Elections
History Of Haryana Elections

ਪੁਲਿਸ ਨੂੰ ਵੱਡੀ ਮਿਲੀ ਸਫਲਤਾ, ਹੈਰੋਇਨ ਅਤੇ ਪਿਸਤੌਲ ਸਮੇਤ ਇਕ ਕਾਬੂ

Reported by:  PTC News Desk  Edited by:  Pardeep Singh -- March 25th 2022 03:51 PM
ਪੁਲਿਸ ਨੂੰ ਵੱਡੀ ਮਿਲੀ ਸਫਲਤਾ, ਹੈਰੋਇਨ ਅਤੇ ਪਿਸਤੌਲ ਸਮੇਤ ਇਕ ਕਾਬੂ

ਪੁਲਿਸ ਨੂੰ ਵੱਡੀ ਮਿਲੀ ਸਫਲਤਾ, ਹੈਰੋਇਨ ਅਤੇ ਪਿਸਤੌਲ ਸਮੇਤ ਇਕ ਕਾਬੂ

ਅੰਮ੍ਰਿਤਸਰ:ਨਾਰਕੋਟਿਸ ਡਿਪਾਰਟਮੈਂਟ ਨੂੰ ਉਸ ਵੇਲੇ ਵਡੀ ਕਾਮਯਾਬੀ ਮਿਲੀ ਜਦੋਂ ਗਸਤ ਦੌਰਾਨ ਉਹਨਾ ਵੱਲੋਂ ਅੰਮ੍ਰਿਤਸਰ ਗਵਾਲਮੰਡੀ ਦੇ ਇੱਕ ਨੋਜਵਾਨ ਨੂੰ ਸਕੀ ਹਾਲਾਤਾਂ ਵਿੱਚ ਫੜ ਕੇ ਪੁੱਛਗਿੱਛ ਕਰਨ ਤੇ ਉਹਨਾ ਕੌਲੌ 265 ਗ੍ਰਾਮ ਹੈਰੋਇਨ ਅਤੇ ਇਕ 32 ਬੌਰ ਦਾ ਪਿਸਤੌਲ ਬਰਾਮਦ ਕੀਤਾ ਹੈ। ਨਾਰਕੋਟਿਸ ਡਿਪਾਰਟਮੈਂਟ ਦੇ ਅਧਿਕਾਰੀ ਸੰਜੀਵ ਕੁਮਾਰ ਨੇ ਦੱਸਿਆ ਕਿ ਉਹਨਾ ਦੀ ਟੀਮ ਦੇ ਏ ਐਸ ਆਈ ਜਸਪਾਲ ਸਿੰਘ ਵੱਲੋਂ ਗਸਤ ਦੌਰਾਨ  ਦੋ ਨੋਜਵਾਨਾ ਨੂੰ ਰੋਕ ਕੇ ਛਾਣਬੀਣ ਕਰਨ ਤੇ ਉਹਨਾ ਪਾਸੋਂ 265 ਗ੍ਰਾਮ ਹੈਰੋਇਨ ਅਤੇ ਦੋ ਦੇਸੀ 32 ਬੋਰ ਦਾ ਪਿਸਟਲ ਬਰਾਮਦ ਕੀਤਾ ਹੈ ਤੇ 8 ਜਿੰਦਾ ਕਾਰਤੂਸ ਬਰਾਮਦ ਕੀਤੇ। ਉਹਨਾ ਕੋਲ ਘਰ ਲੱਕੜ ਦੀ ਅਲਮਾਰੀ ਵਿਚ ਇਕ ਹੋਰ ਪਿਸਟਲ ਪਿਆ ਹੈ ਫਿਲਹਾਲ ਦੋਸ਼ੀ ਦੀ ਪਛਾਣ ਸਾਹਿਲ ਉਰਫ ਕਾਲੂ ਅਤੇ ਉਸਦੇ ਸਾਥੀ ਵਜੋਂ ਹੋਈ ਹੈ ਜੋ ਕਿ ਗਵਾਲਮੰਡੀ ਦੇ ਰਹਿਣ ਵਾਲਾ ਦੱਸਿਆ ਜਾ ਰਿਹਾ। ਉਸ ਉਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਉਸ ਨੂੰ ਅਦਾਲਤ ਵਿਚ ਪੇਸ਼ਕਰ ਉਸਦਾ ਰਿਮਾਂਡ ਹਾਸਿਲ ਕੀਤਾ ਜਾਵੇਗਾ। ਇਹ ਵੀ ਪੜ੍ਹੋ:ਭ੍ਰਿਸ਼ਟਾਚਾਰ ਦੇ ਖਿਲਾਫ਼ ਭਗਵੰਤ ਮਾਨ ਦਾ ਵੱਡਾ ਐਕਸ਼ਨ, ਰਿਸ਼ਵਤ ਮਾਮਲੇ 'ਚ FIR ਕੀਤੀ ਦਰਜ -PTC News


Top News view more...

Latest News view more...

PTC NETWORK