ਨੇਪਾਲ 'ਚ 22 ਲੋਕਾਂ ਨੂੰ ਲਿਜਾ ਰਿਹਾ ਜਹਾਜ਼ ਲਾਪਤਾ, 4 ਭਾਰਤੀ ਵੀ ਸਨ ਸਵਾਰ
ਨਵੀਂ ਦਿੱਲੀ : ਭਾਰਤ ਦੇ ਗੁਆਂਢੀ ਦੇਸ਼ ਨੇਪਾਲ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਨੇਪਾਲ ਦੇ ਪੋਖਰਾ ਤੋਂ ਜੋਮਸੋਮ ਜਾ ਰਿਹਾ ਤਾਰਾ ਏਅਰਲਾਈਨਜ਼ ਦਾ ਡਬਲ ਇੰਜਣ ਵਾਲਾ ਜਹਾਜ਼ 9 NAET ਗਾਇਬ ਹੋ ਗਿਆ ਹੈ। ਜਾਣਕਾਰੀ ਮੁਤਾਬਕ ਇਸ ਜਹਾਜ਼ ਨੇ ਸਵੇਰੇ 9.55 'ਤੇ ਉਡਾਣ ਭਰੀ ਸੀ। ਲਾਪਤਾ ਜਹਾਜ਼ ਵਿੱਚ 4 ਭਾਰਤੀ, 3 ਜਾਪਾਨੀ ਅਤੇ ਬਾਕੀ ਨੇਪਾਲੀ ਨਾਗਰਿਕ ਸਨ। ਡਬਲ ਇੰਜਣ ਵਾਲੇ ਇਸ ਜਹਾਜ਼ ਵਿੱਚ ਚਾਲਕ ਦਲ ਸਮੇਤ ਕੁੱਲ 22 ਯਾਤਰੀ ਸਵਾਰ ਸਨ। ਜਾਣਕਾਰੀ ਨੇਪਾਲ ਵਿੱਚ ਇੱਕ ਤਾਰਾ ਏਅਰ 9 NAET ਦੋ-ਇੰਜਣ ਵਾਲੇ ਜਹਾਜ਼ ਦਾ ਸੰਪਰਕ ਟੁੱਟ ਗਿਆ ਹੈ। ਇਸ ਵਿੱਚ 19 ਯਾਤਰੀ ਸਵਾਰ ਸਨ। ਇਸ ਜਹਾਜ਼ ਵਿੱਚ ਤਿੰਨ ਸਟਾਫ ਮੈਂਬਰ ਵੀ ਤਾਇਨਾਤ ਸਨ। ਸੁਰੱਖਿਆ ਬਲਾਂ ਵੱਲੋਂ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਲਾਪਤਾ ਜਹਾਜ਼ ਵਿੱਚ ਚਾਰ ਭਾਰਤੀ ਅਤੇ ਤਿੰਨ ਜਾਪਾਨੀ ਨਾਗਰਿਕ ਵੀ ਸਵਾਰ ਸਨ। ਬਾਕੀ ਸਾਰੇ ਨੇਪਾਲੀ ਨਾਗਰਿਕ ਸਨ। ਹਵਾਈ ਅੱਡੇ ਦੇ ਅਧਿਕਾਰੀ ਨੇ ਦੱਸਿਆ ਕਿ ਜਹਾਜ਼ ਨੇ ਪੋਖਰਾ ਤੋਂ ਜੋਮਸੋਮ ਲਈ ਸਵੇਰੇ 9:55 ਵਜੇ ਉਡਾਣ ਭਰੀ। ਗ੍ਰਹਿ ਮੰਤਰਾਲੇ ਦੇ ਬੁਲਾਰੇ ਫਦਦੀਰ ਮਣੀ ਪੋਖਰੇਲ ਨੇ ਕਿਹਾ ਕਿ ਮੰਤਰਾਲੇ ਨੇ ਲਾਪਤਾ ਜਹਾਜ਼ ਦਾ ਪਤਾ ਲਗਾਉਣ ਲਈ ਮੁਸਤਾਂਗ ਤੇ ਪੋਖਰਾ ਤੋਂ ਦੋ ਨਿੱਜੀ ਹੈਲੀਕਾਪਟਰ ਤਾਇਨਾਤ ਕੀਤੇ ਹਨ। ਤਲਾਸ਼ੀ ਲਈ ਨੇਪਾਲ ਆਰਮੀ ਦੇ ਹੈਲੀਕਾਪਟਰ ਨੂੰ ਵੀ ਤਾਇਨਾਤ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਮੁੱਖ ਜ਼ਿਲ੍ਹਾ ਅਧਿਕਾਰੀ ਨੇਤਰਾ ਪ੍ਰਸਾਦ ਸ਼ਰਮਾ ਨੇ ਕਿਹਾ ਜਹਾਜ਼ ਨੂੰ ਮੁਸਤਾਂਗ ਜ਼ਿਲ੍ਹੇ ਦੇ ਜੋਮਸੋਮ ਦੇ ਅਸਮਾਨ ਉਤੇ ਦੇਖਿਆ ਗਿਆ ਅਤੇ ਫਿਰ ਧੌਲਾਗਿਰੀ ਪਹਾੜ ਵੱਲ ਮੋੜ ਦਿੱਤਾ ਗਿਆ, ਜਿਸ ਤੋਂ ਬਾਅਦ ਇਸ ਨਾਲ ਸੰਪਰਕ ਨਹੀਂ ਹੋਇਆ। ਇਸ ਦੇ ਨਾਲ ਹੀ ਤਾਰਾ ਏਅਰ ਦੇ ਬੁਲਾਰੇ ਸੁਦਰਸ਼ਨ ਬਰਤੌਲਾ ਨੇ ਦੱਸਿਆ ਕਿ ਫਲਾਈਟ 'ਚ ਕੈਪਟਨ ਪ੍ਰਭਾਕਰ ਪ੍ਰਸਾਦ ਘਿਮੀਰੇ, ਕੋ-ਪਾਇਲਟ ਉਤਸਵ ਪੋਖਰੇਲ ਅਤੇ ਏਅਰ ਹੋਸਟੈਸ ਕਿਸਮੀ ਥਾਪਾ ਸਵਾਰ ਸਨ। ਇਹ ਵੀ ਪੜ੍ਹੋ : ਨਸ਼ੇ ਖ਼ਿਲਾਫ਼ ਵੱਡੀ ਕਾਰਵਾਈ, ਗੰਨਾ ਪਿੰਡ 'ਚ ਪੁਲਿਸ ਵੱਲੋਂ ਛਾਪੇਮਾਰੀ ਦੌਰਾਨ 11 ਜਣੇ ਗ੍ਰਿਫ਼ਤਾਰ