Mon, Dec 23, 2024
Whatsapp

ਉਡਾਨ ਤੋਂ ਪਹਿਲਾਂ ਪਾਇਲਟ-ਏਅਰ ਹੋਸਟੈੱਸ ਦਾ ਹੋਵੇਗਾ ਅਲਕੋਹਲ ਟੈਸਟ

Reported by:  PTC News Desk  Edited by:  Ravinder Singh -- March 30th 2022 06:34 PM -- Updated: March 30th 2022 06:36 PM
ਉਡਾਨ ਤੋਂ ਪਹਿਲਾਂ ਪਾਇਲਟ-ਏਅਰ ਹੋਸਟੈੱਸ ਦਾ ਹੋਵੇਗਾ ਅਲਕੋਹਲ ਟੈਸਟ

ਉਡਾਨ ਤੋਂ ਪਹਿਲਾਂ ਪਾਇਲਟ-ਏਅਰ ਹੋਸਟੈੱਸ ਦਾ ਹੋਵੇਗਾ ਅਲਕੋਹਲ ਟੈਸਟ

ਨਵੀਂ ਦਿੱਲੀ : ਭਾਰਤ ਵਿੱਚ ਕਿਸੇ ਵੀ ਉਡਾਨ ਤੋਂ ਪਹਿਲਾਂ ਹੁਣ ਪਾਇਲਟ ਤੇ ਏਅਰ ਹੋਸਟੈਸ ਦਾ ਸ਼ਰਾਬ ਦਾ ਟੈਸਟ ਹੋਵੇਗਾ। ਕੋਵਿਡ ਮਹਾਮਾਰੀ ਦੌਰਾਨ ਕਰੀਬ 2 ਸਾਲ ਤਕ ਬੰਦ ਰਹਿਣ ਪਿੱਛੋਂ ਇਸ ਹਫ਼ਤੇ ਭਾਰਤ 'ਚ ਕੌਮਾਂਤਰੀ ਉਡਾਨਾਂ ਮੁੜ ਸ਼ੁਰੂ ਹੋ ਗਈਆਂ। ਉਡਾਨ ਤੋਂ ਪਹਿਲਾਂ ਪਾਇਲਟ-ਏਅਰ ਹੋਸਟੈੱਸ ਦਾ ਹੋਵੇਗਾ ਅਲਕੋਹਲ ਟੈਸਟਇਸ ਤੋਂ ਪਹਿਲਾਂ ਤਕ ਨਿਯਮਤ ਵਿਦੇਸ਼ੀ ਉਡਾਨਾਂ ਉਤੇ ਰੋਕ ਸੀ ਤੇ ਬਬਲ ਅਰੇਂਜਮੈਂਟ (Bubble Arrangement) ਤਹਿਤ ਕੁਝ ਹੀ ਦੇਸ਼ਾਂ ਦੇ ਨਾਲ ਸੀਮਤ ਉਡਾਨਾਂ ਦਾ ਸੰਚਾਲਨ ਹੋ ਰਿਹਾ ਸੀ। ਏਵੀਏਸ਼ਨ ਰੈਗੂਲੇਟਰੀ ਡੀਜੀਸੀਏ (DGCA) ਨੇ ਇਸ ਦੇ ਨਾਲ ਹੀ ਉਡਾਨ ਦੇ ਸਟਾਫ ਨਾਲ ਜੁੜੇ ਕੁਝ ਨਿਯਮਾਂ 'ਚ ਬਦਲਾਅ ਕੀਤਾ ਹੈ। ਉਡਾਨ ਤੋਂ ਪਹਿਲਾਂ ਪਾਇਲਟ-ਏਅਰ ਹੋਸਟੈੱਸ ਦਾ ਹੋਵੇਗਾ ਅਲਕੋਹਲ ਟੈਸਟਨਵੇਂ ਨਿਯਮਾਂ ਤਹਿਤ ਹੁਣ ਪਾਇਲਟਾਂ ਐਂਡ ਕੈਬਨਿਟ ਕਰੂ ਦੇ ਹੋਰ ਮੈਂਬਰਾਂ ਦਾ ਹਰ ਰੋਜ਼ ਅਲਕੋਹਲ ਟੈਸਟ ਹੋਵੇਗਾ। ਕਿਸੇ ਵੀ ਉਡਾਨ ਤੋਂ ਪਹਿਲਾਂ ਸਾਰੇ ਸਟਾਫ ਦਾ ਅਲਕੋਹਲ ਟੈਸਟ ਹੋਵੇਗਾ। ਇਸ ਤੋਂ ਇਲਾਵਾ ਹੋਰ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ। ਉਡਾਨ ਤੋਂ ਪਹਿਲਾਂ ਪਾਇਲਟ-ਏਅਰ ਹੋਸਟੈੱਸ ਦਾ ਹੋਵੇਗਾ ਅਲਕੋਹਲ ਟੈਸਟਡੀਜੀਸੀਏ ਨੇ ਕੌਮਾਂਤਰੀ ਉਡਾਣਾਂ ਦੇ ਨਾਲ ਹੀ ਯਾਤਰੀਆਂ ਦੀ ਗਿਣਤੀ ਵਧਣ ਤੇ ਮਹਾਮਾਰੀ ਨਾਲ ਜੁੜੇ ਹਾਲਾਤ ਵਿੱਚ ਸੁਧਾਰ ਸਬੰਧੀ ਬ੍ਰੈਥ ਐਨਾਲਾਈਜ਼ਰ ਗਾਈਡਲਾਈਨਜ਼ 'ਚ ਸੋਧ ਕੀਤੀ ਹੈ। ਇਸ ਬਦਲਾਅ 'ਚ ਏਵੀਏਸ਼ਨ ਕੰਪਨੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਆਪਣੇ ਅੱਧੇ ਪਾਇਲਟਾਂ ਤੇ ਕੈਬਨਿਟ ਕਰੂ ਦੇ ਮੈਂਬਰਾਂ ਦਾ ਹਰ ਰੋਜ਼ ਅਲਕੋਹਲ ਟੈਸਟ ਕਰਨ। ਇਸ ਟੈਸਟ ਤੋਂ ਇਹ ਪਤਾ ਚੱਲਦਾ ਹੈ ਕਿ ਕਿਤੇ ਕੋਈ ਪਾਇਲਟ ਜਾਂ ਕੈਬਨਿਟ ਕਰੂ ਮੈਂਬਰ ਸ਼ਰਾਬ ਦੇ ਨਸ਼ੇ ਵਿੱਚ ਤਾਂ ਨਹੀਂ ਹੈ। ਇਸ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਹ ਵੀ ਪੜ੍ਹੋ : ਸ਼੍ਰੋਮਣੀ ਕਮੇਟੀ ਦੇ ਬਜਟ ਇਜਲਾਸ ਦੌਰਾਨ ਪਾਸ ਕੀਤੇ ਗਏ ਅਹਿਮ ਮਤੇ


Top News view more...

Latest News view more...

PTC NETWORK