ਅਣਜਾਣ ਦੇਸ਼ ਭਗਤ 'ਤੇ ਆਧਾਰਿਤ ਹੈ ਫਿਲਮ Rocketry
ਅੰਮ੍ਰਿਤਸਰ : ਬਾਲੀਵੁੱਡ ਅਦਾਕਾਰ ਆਰ ਮਾਧਵਨ ਅੱਜ ਅੰਮ੍ਰਿਤਸਰ ਪਹੁੰਚੇ ਅਤੇ ਆਪਣੀ ਫਿਲਮ 'ਰੋਕਟਰੀ' ਦੀ ਪ੍ਰਮੋਸ਼ਨ ਲਈ ਮੀਡੀਆ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਫਿਲਮ ਨੂੰ ਲੈ ਕੇ ਕਾਫੀ ਚੁਣੌਤੀਆਂ ਦਾ ਸਾਹਮਣਾ ਕੀਤਾ ਹੈ। ਇਹ ਸ਼ਾਹਰੁਖ ਖ਼ਾਨ ਦੀ ਮਹਾਨਤਾ ਹੈ ਕਿ ਉਹ ਇਸ ਫਿਲਮ ਦਾ ਹਿੱਸਾ ਬਣਨਾ ਚਾਹੁੰਦੇ ਸਨ। ਬਾਲੀਵੁੱਡ ਅਦਾਕਾਰ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਵੀ ਟੇਕਿਆ ਤੇ ਵਾਹਿਗੁਰੂ ਦਾ ਅਸ਼ੀਰਵਾਦ ਲਿਆ। ਇਸ ਦੌਰਾਨ ਉਨ੍ਹਾਂ ਕਿਹਾ ਕਿ ਇਹ ਫ਼ਿਲਮ ਅਜਿਹੇ ਦੇਸ਼ ਭਗਤ ਦੀ ਹੈ ਜਿਸਦੇ ਬਾਰੇ ਕਿਸੇ ਨੂੰ ਕੁਝ ਨਹੀਂ ਪਤਾ। ਉਨ੍ਹਾਂ ਕਿਹਾ ਕਿ ਦੋ ਕਿਸਮ ਦੇ ਦੇਸ਼ ਭਗਤ ਹੁੰਦੇ ਹਨ ਇਕ ਉਹ ਜੋ ਦੇਸ਼ ਲਈ ਜਾਨ ਕੁਰਬਾਨ ਕਰ ਦਿੰਦੇ ਹਨ ਦੂਸਰਾ ਜੋ ਸਾਹਮਣੇ ਨਹੀਂ ਆਉਂਦੇ ਪਰ ਦੇਸ਼ ਲਈ ਜਿਉਣ ਮਰਨ ਲਈ ਤਿਆਰ ਰਹਿੰਦੇ ਹਨ। ਕਿਸੇ ਭੈਅ ਲਾਲਚ ਤੋਂ ਉਹ ਆਪਣੇ ਦੇਸ਼ ਲਈ ਕੰਮ ਕਰਦੇ ਹਨ। ਉਨ੍ਹਾਂ ਲਈ ਕਿਸੇ ਸੜਕ ਉਤੇ ਜਾਂ ਕਿਸੇ ਕਿਤਾਬ ਵਿੱਚ ਕੋਈ ਨਾਂ ਨਹੀਂ ਲਿਖਿਆ ਜਾਵੇਗਾ ਪਰ ਕਈ ਲੋਕ ਉਸ ਦੇਸ਼ ਭਗਤ ਨੂੰ ਗੱਦਾਰ ਵੀ ਕਹਿੰਦੇ ਹਨ, ਜਦੋਂ ਅਸੀਂ ਉਨ੍ਹਾਂ ਦੇ ਉੱਤੇ ਫ਼ਿਲਮ ਬਣਾਈ ਤੇ ਸਰਕਾਰ ਨੂੰ ਪਤਾ ਲੱਗਾ ਕਿ ਉਹ ਗੱਦਾਰ ਨਹੀਂ ਦੇਸ਼ ਭਗਤ ਹੈ। ਅਜਿਹੇ ਦੇਸ਼ ਭਗਤਾਂ ਤੋਂ ਦੁਨੀਆਂ ਬਿਲਕੁਲ ਅਣਜਾਣ ਦੇਸ਼ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਸ ਫ਼ਿਲਮ ਵਿੱਚ ਪੂਰੇ ਸਾਧਾਰਨ ਤਰੀਕੇ ਨਾਲ ਕੰਮ ਕੀਤਾ ਗਿਆ ਹੈ ਕੋਈ ਨਕਲੀ ਜਾਂ ਬਨਾਉਟੀ ਕੰਮ ਨਹੀਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਿਹੜੇ ਇਸ ਫ਼ਿਲਮ ਵਿੱਚ ਸਾਇੰਟਿਸਟ ਵਿਖਾਏ ਗਏ ਹਨ ਉਹ ਵੀ ਬਿਲਕੁਲ ਅਸਲੀ ਨਜ਼ਰ ਆਉਂਦੇ ਹਨ। ਉਨ੍ਹਾਂ ਕਿਹਾ ਫਿਲਮ ਨੂੰ ਬਣਾਉਣ ਵਿੱਚ ਸਾਨੂੰ ਪੂਰੇ ਚਾਰ ਸਾਲ ਲੱਗੇ ਹਨ ਤੇ ਦੋ ਸਾਲ ਕੋਵਿਡ ਦੇ ਕਾਰਨ ਲੱਗੇ। ਛੇ ਸਾਲ ਬਾਅਦ ਇਹ ਫ਼ਿਲਮ ਰਿਲੀਜ਼ ਹੋਣ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਫ਼ਿਲਮ ਮੇਰੀ ਤਪੱਸਿਆ ਹੈ। ਉਨ੍ਹਾਂ ਕਿਹਾ ਕਿ ਫ਼ਿਲਮ ਵੇਖ ਕੇ ਹੀ ਦਰਸ਼ਕ ਉਸ ਦਾ ਜਵਾਬ ਦੇਣਗੇ। ਇਹ ਵੀ ਪੜ੍ਹੋ : ਡਿੰਪਲ ਖ਼ੁਦਕੁਸ਼ੀ ਮਾਮਲਾ : 'ਆਪ' ਆਗੂ ਅਨੂ ਮਹਿਤਾ ਨੇ ਅਦਾਲਤ 'ਚ ਕੀਤਾ ਆਤਮ ਸਮਰਪਣ