ਪਾਣੀਪੱਤ ਦੇ "ਦ ਮਿਲੇਨੀਅਮ" ਸਕੂਲ 'ਚ 9 ਸਾਲ ਦੀ ਬੱਚੀ ਨਾਲ ਛੇੜਛਾੜ
ਪਾਣੀਪੱਤ ਦੇ "ਦ ਮਿਲੇਨੀਅਮ" ਸਕੂਲ 'ਚ 9 ਸਾਲ ਦੀ ਬੱਚੀ ਨਾਲ ਸਵੀਪਰ ਨੇ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਸੀ। ਪੁਲਿਸ ਦੇ ਅਧਿਕਾਰੀ ਸਕੂਲ ਪਹੁੰਚ ਗਏ ਹਨ। ਮਾਪਿਆਂ ਨੇ ਸਕੂਲ ਦਾ ਘੇਰਾਓ ਕਰ ਲਿਆ ਹੈ। the millennium school Panipat kid molestation
ਹੁਣੇ, ਗੁਰੂਗ੍ਰਾਮ ਦੇ ਪ੍ਰਦੁਮਨ ਹੱਤਿਆਕਾਂਡ ਨੇ ਹੀ ਇਹਨਾਂ ਹਾਈਪ੍ਰੋਫਾਈਲ ਸਕੂਲਾਂ ਦੀ ਸੁਰੱਖਿਆ 'ਤੇ ਸਵਾਲੀਆ ਨਿਸ਼ਾਨ ਖੜ੍ਹੇ ਕੀਤੇ ਸਨ ਅਤੇ ਹੁਣ ਮਿਲੇਨੀਅਮ ਸਕੂਲ ਦੇ ਇਸ ਮਾਮਲੇ ਦੇ ਸਾਹਮਣੇ ਆਉਣ ਨਾਲ ਹੁਣ ਮਾਪਿਆਂ 'ਚ ਦਹਿਸ਼ਤ ਦਾ ਮਾਹੌਲ ਫੈਲ ਗਿਆ ਹੈ। ਇਸ ਸਕੂਲ 'ਚ ਦਰਜਾ ਚਾਰ ਕਰਮਚਾਰੀ ਵੱਲੋਂ ੯ ਸਾਲ ਦੀ ਬੱਚੀ ਨਾਲ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਹੈ।
the millennium school Panipat kid molestation: ਪਾਣੀਪੱਤ ਦੇ "ਦ ਮਿਲੇਨੀਅਮ"
ਇਸ ਮਾਮਲੇ ਨੂੰ ਲੈ ਕੇ ਸਾਰੇ ਪੁਲਿਸ ਅਧਿਕਾਰੀ ਇਸ ਸਮੇਂ ਸਕੂਲ 'ਚ ਹੀ ਮੌਜੂਦ ਹਨ ਅਤੇ ਸੀਸੀਟੀਵੀ ਫੁਟੇਜ ਖੰਗਾਲਣ ਦੀ ਕੋਸ਼ਿਸ਼ 'ਚ ਹਨ।
ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਮਾਪੇ ਵੀ ਸਕੂਲ ਦੇ ਬਾਹਰ ਪਹੁੰਚ ਗਏ ਹਨ ਅਤੇ ਸਕੂਲ ਮੈਨੇਜਮੈਂਟ ਦਾ ਵਿਰੋਧ ਕਰ ਰਹੇ ਹਨ।
—PTC News