ਸਰਹੱਦ ਪਾਰ ਕਰਨ ਵਾਲਾ ਵਿਅਕਤੀ ਪਰਤਿਆ ਦੇਸ਼, 2017 'ਚ ਹੋਇਆ ਸੀ ਲਾਪਤਾ
ਚਾਰ ਸਾਲ ਪਹਿਲਾਂ ਗੁਆਂਢੀ ਦੇਸ਼ ਦੀ ਸਰਹੱਦ ਪਾਰ ਕਰਕੇ ਗਲਤੀ ਨਾਲ ਪਾਕਿਸਤਾਨ ਪਹੁੰਚੇ ਵਿਅਕਤੀ ਨੂੰ ਹੁਣ ਵਾਪਸ ਭਾਰਤ ਭੇਜ ਦਿੱਤਾ ਗਿਆ ਹੈ। ਇਹ ਵਿਅਕਤੀ ਤੇਲੰਗਾਨਾ ਦੇ ਮਾਧਾਪੁਰ ਖੇਤਰ ਤੋਂ ਲਾਪਤਾ ਹੋ ਗਿਆ ਸੀ, ਅਤੇ ਸਾਲ 2017 ਵਿਚ ਪਾਕਿਸਤਾਨ ਪਹੁੰਚਿਆ ਸੀ ਅਤੇ ਉਸ ਸਮੇਂ ਉਸ ਵਿਅਕਤੀ ਨੂੰ ਸਰਹੱਦ ਪਾਰ ਕਰਨ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਸੀ।
Read more : ਨਕਲੀ ਸੂਰਜ ਪ੍ਰਯੋਗ ਨਾਲ 2 ਮਿੰਟਾਂ ‘ਚ ਕੀਤਾ 120 ਮਿਲੀਅਨ ਸੈਲਸੀਅਸ ਤਾਪਮਾਨ ਪ੍ਰਾਪਤ
ਹਾਲਾਂਕਿ, ਚਾਰ ਸਾਲਾਂ ਬਾਅਦ ਹੁਣ ਪਾਕਿਸਤਾਨ ਨੇ ਉਸ ਨੂੰ ਵਾਪਸ ਭਾਰਤ ਭੇਜ ਦਿੱਤਾ ਹੈ। ਸਾਈਬਰਬਾਦ ਪੁਲਿਸ ਨੇ ਮੰਗਲਵਾਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਆਦਮੀ ਦੀ ਪਛਾਣ ਪ੍ਰਸ਼ਾਂਤ ਵਜੋਂ ਹੋਈ ਹੈ। ਪੁਲਸ ਨੇ ਦੱਸਿਆ ਕਿ ਪ੍ਰਸ਼ਾਂਤ ਹੈਦਰਾਬਾਦ ਦਾ ਵਸਨੀਕ ਹੈ ਅਤੇ 11 ਅਪ੍ਰੈਲ 2017 ਨੂੰ ਲਾਪਤਾ ਹੋ ਗਿਆ ਸੀ।
ਪੁਲਿਸ ਨੇ ਜਾਣਕਾਰੀ ਦਿੱਤੀ ਕਿ ਪ੍ਰਸ਼ਾਂਤ ਦੇ ਪਰਿਵਾਰਕ ਮੈਂਬਰਾਂ ਨੇ 29 ਮਈ 2017 ਨੂੰ ਮਾਧਾਪੁਰ ਪੁਲਿਸ ਸਟੇਸ਼ਨ ਵਿਚ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ ਸੀ। ਉਸ ਸਮੇਂ ਦੌਰਾਨ ਪੁਲਿਸ ਨੇ ਪ੍ਰਸ਼ਾਂਤ ਨੂੰ ਲੱਭਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਬਾਅਦ ਵਿਚ ਪਰਿਵਾਰਕ ਮੈਂਬਰਾਂ ਨੂੰ ਸੁਨੇਹਾ ਮਿਲਿਆ ਕਿ ਪ੍ਰਸ਼ਾਂਤ ਨੂੰ ਪਾਕਿਸਤਾਨ ਵਿਚ ਨਜ਼ਰਬੰਦ ਕਰ ਦਿੱਤਾ ਗਿਆ ਹੈ।
ਪੁਲਿਸ ਨੇ ਦੱਸਿਆ ਕਿ ਤੇਲੰਗਾਨਾ ਸਰਕਾਰ, ਗ੍ਰਹਿ ਮੰਤਰਾਲੇ ਅਤੇ ਭਾਰਤ ਸਰਕਾਰ ਦੁਆਰਾ ਨਿਰੰਤਰ ਕਾਰਵਾਈ ਤੋਂ ਬਾਅਦ ਪ੍ਰਸ਼ਾਂਤ ਨੂੰ ਰਿਹਾ ਕੀਤਾ ਗਿਆ ਅਤੇ 31 ਮਈ 2021 ਨੂੰ ਭਾਰਤੀ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ ਗਿਆ।ਇਸ ਦੇ ਨਾਲ ਹੀ ਪ੍ਰਸ਼ਾਂਤ ਦੇ ਪਰਿਵਾਰਕ ਮੈਂਬਰਾਂ ਨੇ ਤੇਲੰਗਾਨਾ ਸਰਕਾਰ, ਭਾਰਤ ਸਰਕਾਰ, ਵਿਦੇਸ਼ ਮੰਤਰਾਲੇ ਅਤੇ ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ।