Wed, Mar 26, 2025
Whatsapp

ਜਲੰਧਰ 'ਚ ਜੋੜੇ ਨੇ ਦਿੱਤੀ ਆਪਣੀ ਜਾਨ,ਮ੍ਰਿਤਕ ਲਾੜੇ ਨੇ ਵਾਇਰਲ ਆਡੀਓ 'ਚ ਦੱਸੀ ਮੌਤ ਦੀ ਵਜ੍ਹਾ

Reported by:  PTC News Desk  Edited by:  Jagroop Kaur -- May 15th 2021 06:26 PM
ਜਲੰਧਰ 'ਚ ਜੋੜੇ ਨੇ ਦਿੱਤੀ ਆਪਣੀ ਜਾਨ,ਮ੍ਰਿਤਕ ਲਾੜੇ ਨੇ ਵਾਇਰਲ ਆਡੀਓ 'ਚ ਦੱਸੀ ਮੌਤ ਦੀ ਵਜ੍ਹਾ

ਜਲੰਧਰ 'ਚ ਜੋੜੇ ਨੇ ਦਿੱਤੀ ਆਪਣੀ ਜਾਨ,ਮ੍ਰਿਤਕ ਲਾੜੇ ਨੇ ਵਾਇਰਲ ਆਡੀਓ 'ਚ ਦੱਸੀ ਮੌਤ ਦੀ ਵਜ੍ਹਾ

ਚਾਰ ਸਾਲ ਪਹਿਲਾਂ ਲਵ ਮੈਰਿਜ ਕਰਵਾ ਕੇ ਸੁਖੀ ਜੀਵਨ ਬਿਤਾਉਣ ਦਾ ਵਾਅਦਾ ਕਰਦੇ ਹੋਏ ਪਤੀ ਪਤਨੀ ਨੇ ਜੀਵਨ ਦੀ ਸ਼ੁਰੂਆਤ ਕੀਤੀ ਸੀ ਪਰ ਬੀਤੇ ਦਿਨੀ ਦੋਹਾਂ ਵੱਲੋਂ ਕੀਤੀ ਖ਼ੁਦਕੁਸ਼ੀ ਨੇ ਸਭ ਨੂੰ ਹੈਰਾਨ ਕਰ ਦਿੱਤਾ , ਮਾਮਲਾ ਹੈ ਜਲੰਧਰ ਦੇ ਰਾਮਾਂ ਮੰਡੀ ਦਾ ਜਿਥੇ ਪਤੀ-ਪਤਨੀ ਵਲੋਂ ਸ਼ੱਕੀ ਹਾਲਾਤ ਵਿਚ ਖ਼ੁਦਕੁਸ਼ੀ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਸ਼ੱਕੀ ਹਾਲਾਤ ਵਿਚ ਦੋਵਾਂ ਨੇ ਵੱਖ-ਵੱਖ ਥਾਵਾਂ ’ਤੇ ਇਕੋ ਸਮੇਂ ਖ਼ੁਦਕੁਸ਼ੀ ਕਰ ਲਈ। ਜਾਣਕਾਰੀ ਮੁਤਾਬਕ ਘਟਨਾ ਜਲੰਧਰ ਦੀ ਰਾਮਾ ਮੰਡੀ ਇਲਾਕੇ ਦੀ ਹੈ, ਜਿੱਥੇ ਸਾਗਰ ਅਤੇ ਰਾਧਾ ਨਾਮਕ ਇਸ ਜੋੜੇ ਦਾ ਚਾਰ ਸਾਲ ਪਹਿਲਾਂ ਪ੍ਰੇਮ ਵਿਆਹ ਹੋਇਆ ਸੀ ਪਰ ਵਿਆਹ ਤੋਂ ਬਾਅਦ ਹੀ ਰਾਧਾ ਦਾ ਆਪਣੇ ਸਹੁਰਿਆਂ ਨਾਲ ਵਿਵਾਦ ਹੋਣ ਲੱਗਾ।Read More : ਕੋਰੋਨਾ ਤਹਿਤ ਚਿੰਤਤ ਗੁਲਾਮ ਨਬੀ ਆਜ਼ਾਦ ਨੇ ਪ੍ਰਧਾਨਮੰਤਰੀ ਨੂੰ ਚਿੱਠੀ ਲਿਖ ਦਿੱਤਾ ਸੁਝਾਅ ਹਾਲਾਂਕਿ ਵਿਵਾਦ ਤੋਂ ਬਾਅਦ ਦੋਵਾਂ ਧਿਰਾਂ ਵਿਚਾਲੇ ਪੰਚਾਇਤੀ ਰਾਜ਼ੀਨਾਮਾ ਵੀ ਹੋਇਆ। ਇਸ ਦੇ ਚੱਲਦੇ ਕੁਝ ਸਮੇਂ ਤੋਂ ਰਾਧਾ ਅਤੇ ਉਸ ਦਾ ਪਤੀ ਸਾਗਰ ਪਰਿਵਾਰ ਤੋਂ ਵੱਖ ਰਹਿ ਰਹੇ ਸਨ। ਬੀਤੀ ਰਾਤ ਸਾਗਰ ਦੀ ਅਚਾਨਕ ਹਾਲਤ ਖ਼ਰਾਬ ਹੋ ਗਈ, ਜਿਸ ਨੂੰ ਉਸ ਦੇ ਦੋਸਤ ਹਸਪਤਾਲ ਲੈ ਗਏ ਪਰ ਉਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਦੌਰਾਨ ਪੇਕੇ ਗਈ ਰਾਧਾ ਨੇ ਵੀ ਆਤਮਹੱਤਿਆ ਕਰ ਲਈ।ਜ਼ਿਕਰਯੋਗ ਹੈ ਕਿ ਮ੍ਰਿਤਕ ਸਾਗਰ ਦੀ ਮੌਤ ਤੋਂ ਬਾਅਦ ਇਕ ਆਡੀਓ ਕਲਿੱਪ ਵੀ ਵਾਇਰਲ ਹੋ ਰਿਹਾ ਹੈ। ਇਸ ਵਿਚ ਸਾਗਰ ਆਪਣੀ ਮੌਤ ਦਾ ਕਾਰਣ ਆਪਣੇ ਮਾਤਾ-ਪਿਤਾ ਨੂੰ ਦੱਸਿਆ ਹੈ। ਇਸ ਆਡੀਓ ਕਲਿੱਪ ਵਿਚ ਉਸ ਨੇ ਕਿਹਾ ਹੈ ਕਿ ਉਸ ਦੀ ਜ਼ਮੀਨ ਜਾਇਦਾਦ ਵੀ ਉਸ ਦੇ ਮਾਤਾ-ਪਿਤਾ ਨੇ ਹੜੱਪ ਲਈ ਹੈ, ਹੁਣ ਉਸ ਕੋਲ ਕੋਈ ਹੋਰ ਰਸਤਾ ਨਹੀਂ ਹੈ।ਇਸ ਲਈ ਉਹ ਆਪਣੀ ਜਾਨ ਦੇ ਰਿਹਾ ਹੈ , ਉਥੇਹੀ ਮਾਮਲੇ ਦੀ ਜਾਂਚ ਕਰ ਰਹੀ ਪੁਲਿਸ ਵੱਲੋਂ ਤਫਤੀਸ਼ ਅਮਲ ਵਿਚ ਲਿਆਂਦੀ ਜਾ ਰਹੀ ਹੈ ਤਾਂ ਜੋ ਦੋਹਾਂ ਦੀ ਮੌਤ ਦਾ ਅਸਲ ਕਾਰਨ ਪਤਾ ਲੱਗ ਸਕੇ ਤੇ ਦੋਸ਼ੀ ਨੂੰ ਸਜ਼ਾ ਮਿਲ ਸਕੇ |Click here to follow PTC News on Twitter 


Top News view more...

Latest News view more...

PTC NETWORK