ਪਟਨਾ ਸਾਹਿਬ ਦੇ ਮੁੱਖ ਗ੍ਰੰਥੀ ਦੇ ਗਲੇ 'ਤੇ ਲੱਗੀ ਕਿਰਪਾਨ
ਪਟਨਾ:ਤਖ਼ਤ ਸ੍ਰੀ ਪਟਨਾ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਰਾਜਿੰਦਰ ਸਿੰਘ ਦੇ ਗਲ ਵਿੱਚ ਕਿਰਪਾਨ ਵੜ ਗਈ ਹੈ। ਗ੍ਰੰਥੀ ਰਾਜਿੰਦਰ ਸਿੰਘ ਨੂੰ ਜ਼ਖ਼ਮੀ ਹਾਲਤ ਵਿੱਚ ਇਲਾਜ ਲਈ ਗੁਰੂ ਗੋਬਿੰਦ ਸਿੰਘ ਹਸਪਤਾਲ ਲਿਆਂਦਾ ਗਿਆ। ਗ੍ਰੰਥੀ ਦੀ ਸਥਿਤੀ ਨੂੰ ਵੇਖ ਦੇ ਹੋਏ ਉਨ੍ਹਾਂ ਨੂੰ PMCH ਲਿਜਾਇਆ ਗਿਆ। ਮਿਲੀ ਜਾਣਕਾਰੀ ਮੁਤਾਬਿਕ ਜਦੋਂ ਗ੍ਰੰਥੀ ਰਾਜਿੰਦਰ ਸਿੰਘ ਆਪਣੇ ਘਰ 'ਚ ਹੀ ਬਣੇ ਬਾਥਰੂਮ 'ਚ ਗਏ ਤਾਂ ਇਸ ਦੌਰਾਨ ਉਨ੍ਹਾਂ ਦੇ ਗਲ 'ਚ ਕਿਰਪਾਲ ਲੱਗ ਗਈ। ਪਰਿਵਾਰ ਵੱਲੋਂ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਪੂਰੇ ਮਾਮਲੇ 'ਚ ਹੁਣ ਤੱਕ ਇਹ ਨਹੀਂ ਪਤਾ ਲੱਗ ਸਕਿਆ ਕਿ ਮੁੱਖ ਗ੍ਰੰਥੀ ਰਾਜਿੰਦਰ ਸਿੰਘ ਨੂੰ ਕਿਰਪਾਲ ਕਿਸ ਤਰ੍ਹਾਂ ਲੱਗੀ। ਜਿਸ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ। ਗ੍ਰੰਥੀ ਰਾਜਿੰਦਰ ਸਿੰਘ ਦਾ ਇਲਾਜ ਕਰ ਰਹੇ ਡਾਕਟਰ ਅਲਖ ਪ੍ਰਸਾਦ ਦਾ ਕਹਿਣਾ ਕਿ ਕਿਰਪਾਨ ਲੱਗਣ ਕਾਰਨ ਮੁੱਖ ਗ੍ਰੰਥੀ ਰਾਜਿੰਦਰ ਸਿੰਘ ਦੀ ਹਾਲਤ ਨਾਜ਼ੁਕ ਸੀ, ਜਿਸ ਕਾਰਨ PMCH ਰੈਫਰ ਕਰ ਦਿੱਤਾ ਗਿਆ ਹੈ। ਇਹ ਵੀ ਪੜ੍ਹੋ:1947 ਤੋਂ ਬਾਅਦ ਮਿਲੇ ਦੋ ਭਰਾ, ਭਾਵੁਕ ਤਸਵੀਰਾਂ ਵਾਇਰਲ -PTC News