ਯੂਕਰੇਨ 'ਚ ਫਸੇ ਵਿਦਿਆਰਥੀਆਂ ਦਾ ਮੁੱਦਾ ਸੁਪਰੀਮ ਕੋਰਟ 'ਚ ਪੁੱਜਿਆ
ਨਵੀਂ ਦਿੱਲੀ : ਯੂਕਰੇਨ ਵਿਚ ਰੂਸ ਦੀ ਫ਼ੌਜ ਖ਼ਤਰਨਾਕ ਤਰੀਕੇ ਨਾਲ ਤਬਾਹੀ ਮਚਾ ਰਹੀ ਹੈ। ਅਜਿਹੇ ਵਿਚ ਉਥੇ ਫਸੇ ਹੋਰ ਦੇਸ਼ਾਂ ਦੇ ਨਾਗਰਿਕਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਵੱਧ ਗਈ ਹੈ। ਹੁਣ ਇਸ ਮਾਮਲੇ ਨੂੰ ਭਾਰਤ ਵਿੱਚ ਵੀ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਇਸ ਮੁੱਦੇ ਉਤੇ ਚਿੰਤਾ ਜ਼ਾਹਿਰ ਕਰਦੇ ਹੋਏ ਇਕ ਵਕੀਲ ਨੇ ਯੂਕਰੇਨ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਦਾ ਮਸਲਾ ਸੁਪਰੀਮ ਕੋਰਟ ਵਿੱਚ ਰੱਖਿਆ ਹੈ ਅਤੇ ਜਲਦ ਤੋਂ ਜਲਦ ਭਾਰਤੀ ਵਿਦਿਆਰਥੀਆਂ ਨੂੰ ਕੱਢਣ ਦੀ ਮੰਗ ਕੀਤੀ ਹੈ। ਉਥੇ ਇਸ ਪਟੀਸ਼ਨ ਉਤੇ ਜਵਾਬ ਦਿੰਦੇ ਹੋ ਸੀਜੇਆਈ ਐਨ.ਵੀ . ਰਮਨਾ ਨੇ ਕਿਹਾ ਕਿ ਸਾਨੂੰ ਵਿਦਿਆਰਥੀਆਂ ਨਾਲ ਹਮਦਰਦੀ ਹੈ ਪਰ ਕੋਰਟ ਇਸ ਵਿਚ ਕੁਝ ਨਹੀਂ ਕਰ ਸਕਦਾ ਹੈ। ਅਸੀਂ ਪੁਤਿਨ ਨੂੰ ਯੁੱਧ ਰੋਕਣ ਦਾ ਆਦੇਸ਼ ਨਹੀਂ ਦੇ ਸਕਦੇ। ਸਰਕਾਰ ਜ਼ਰੂਰੀ ਕਦਮ ਚੁੱਕ ਰਹੀ ਹੈ। ਅਸੀਂ ਅਟਾਰਨੀ ਜਨਰਲ ਤੋਂ ਪੁੱਛਾਂਗੇ ਕਿ ਹੋਰ ਕੀ ਕੀਤਾ ਜਾ ਸਕਦਾ ਹੈ। ਪਟੀਸ਼ਨਕਰਤਾ ਦੇ ਵਕੀਲ ਨੇ ਦੱਸਿਆ ਕਿ ਪਟੀਸ਼ਨਕਰਤਾ ਯੂਕਰੇਨ ਵਿੱਚ ਮੈਡੀਕਲ ਦੀ ਵਿਦਿਆਰਥਣ ਹੈ। ਜਿਥੇ 250 ਵਿਦਿਆਰਥੀ ਫਸੇ ਹੋਏ ਹਨ। ਰੋਮਾਨੀਆ ਸਰਹੱਦ ਤੋਂ ਉਨ੍ਹਾਂ ਨੂੰ ਕੱਢਿਆ ਨਹੀਂ ਜਾ ਰਿਹਾ ਹੈ। ਉਹ ਯੂਕਰੇਨ ਸਰਹੱਦ ਉਤੇ ਫਸ ਗਏ ਹਨ ਅਤੇ ਉਨ੍ਹਾਂ ਨੇ ਰੋਮਾਨੀਆ ਆਉਣ ਨਹੀਂ ਦਿੱਤਾ ਜਾ ਰਿਹਾ ਹੈ। ਇਸ ਦੇ ਜਵਾਬ ਵਿੱਚ ਅਟਾਰਨੀ ਜਨਰਲ ਕੇਕੇ ਵੇਣੂਗੋਪਾਲ ਨੇ ਕਿਹਾ ਕਿ ਪੀਐਮ ਮੋਦੀ ਨੇ ਰੂਸੀ ਰਾਸ਼ਟਰਪਤੀ ਪੁਤਿਨ ਨਾਲ ਗੱਲ ਕੀਤੀ ਹੈ। ਇਕ ਮੰਤਰੀ ਨੂੰ ਰੋਮਾਨੀਆ ਵੀ ਭੇਜਿਆ ਗਿਆ ਹੈ। ਸਰਕਾਰ ਸਭ ਕੁਝ ਕਰ ਰਹੀ ਹੈ। ਜਲਦ ਤੋਂ ਜਲਦ ਇਨ੍ਹਾਂ ਵਿਦਿਆਰਥੀਆਂ ਨੂੰ ਵੀ ਕੱਢਿਆ ਜਾਵੇਗਾ। ਇਹ ਵੀ ਪੜ੍ਹੋ : ਕੇਂਦਰੀ ਜੇਲ੍ਹ 'ਚ ਬੰਦ ਭੋਲਾ ਸ਼ੂਟਰ ਦੀ ਹੋਈ ਮੌਤ