Thu, Dec 12, 2024
Whatsapp

ਪਤੀ ਨੇ ਪਤਨੀ ਨੂੰ ਉਤਾਰਿਆਂ ਮੌਤ ਦੇ ਘਾਟ, ਲਾਸ਼ ਗੋਹੇ ਦੀ ਰੇਹੜੀ 'ਚੋਂ ਮਿਲੀ

Reported by:  PTC News Desk  Edited by:  Pardeep Singh -- April 17th 2022 07:29 PM
ਪਤੀ ਨੇ ਪਤਨੀ ਨੂੰ ਉਤਾਰਿਆਂ ਮੌਤ ਦੇ ਘਾਟ,  ਲਾਸ਼ ਗੋਹੇ ਦੀ ਰੇਹੜੀ 'ਚੋਂ ਮਿਲੀ

ਪਤੀ ਨੇ ਪਤਨੀ ਨੂੰ ਉਤਾਰਿਆਂ ਮੌਤ ਦੇ ਘਾਟ, ਲਾਸ਼ ਗੋਹੇ ਦੀ ਰੇਹੜੀ 'ਚੋਂ ਮਿਲੀ

ਅੰਮ੍ਰਿਤਸਰ: ਬਿਆਸ ਦੇ ਨਜ਼ਦੀਕੀ ਪਿੰਡ ਜਲਾਲ ਉਸਮਾਂ ਵਿੱਚ ਕੈਪਟਨ ਨਾਂ ਦੇ ਰਹਿਣ ਵਾਲੇ ਵਿਅਕਤੀ ਨੇ ਆਪਣੀ ਪਤਨੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਮਿਲੀ ਜਾਣਕਾਰੀ ਅਨੁਸਾਰ ਹਰ ਰੋਜ਼ ਲੜਾਈ-ਝਗੜਾ ਰਹਿੰਦਾ ਸੀ ਇਸ ਲੜਾਈ ਦੇ ਕਾਰਨ ਹੀ ਆਪਣੀ ਪਤਨੀ ਦਾ ਕਤਲ ਕਰ ਦਿੱਤਾ। ਪਤੀ ਨੇ ਪਤਨੀ ਦੀ ਲਾਸ਼ ਨੂੰ ਗੋਹੇ ਵਿੱਚ ਦੱਬ ਦਿੱਤਾ। ਪੁਲਿਸ ਨੇ ਲਾਸ਼ ਨੂੰ ਬਰਾਮਦ ਕਰ ਲਿਆ ਹੈ।  ਇਸ ਬਾਰੇ ਲੜਕੀ ਦੀ ਮਾਤਾ ਨੇ ਦੱਸਿਆ ਹੈ ਕਿ ਇਕ ਸਾਲ ਪਹਿਲਾ ਮਨਦੀਪ ਕੌਰ ਨੇ ਜਲਾਲ ਉਸਮਾ ਪਿੰਡ ਦੇ ਲੜਕੇ ਕੈਪਟਨ ਦੇ ਨਾਲ ਲਵ ਮੈਰਿਜ ਕਰਵਾਈ ਸੀ, ਜਿਸਦੇ ਕਰਕੇ ਮਾਂ-ਪਿਓ ਵੀ ਬਹੁਤ ਘੱਟ ਮਿਲਦੇ ਸਨ ਪਰ ਜਦੋਂ ਲੜਾਈ ਝਗੜਾ ਰਹਿੰਦਾ ਸੀ ਤਾਂ ਉਹ  ਆਪਣੀ ਬੇਟੀ ਨੂੰ ਸਮਝਾ ਕੇ ਆਪਣੇ ਘਰੇ ਚਲੇ ਜਾਂਦੇ ਸੀ ਤਾਂ ਕੱਲ੍ਹ ਜਦ ਆਇਆ ਤਾਂ ਉਸ ਨੂੰ ਸਮਝਾ ਕੇ ਆਪਣੀ ਬੇਟੀ ਨੂੰ ਫੇਰ ਵਾਪਸ ਚਲੇ ਗਏ। ਪੁਲਿਸ ਨੇ ਪਿੰਡ ਵਾਲਿਆ ਦੀ ਮੱਦਦ ਨਾਲ ਕੈਪਟਨ ਨੂੰ ਫੜ ਲਿਆ ਹੈ। ਪੁਲਿਸ ਨੇ ਗ੍ਰਿਫਤਾਰ ਕਰਕੇ ਪੁੱਛਗਿੱਛ ਕੀਤੀ। ਉਨ੍ਹਾਂ ਦੱਸਿਆ ਕਿ ਮੈਂ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਹੈ ਅਤੇ ਉਸ ਦੀ ਲਾਸ਼ ਨੂੰ ਗੋਹੇ ਵਿੱਚ ਦੱਬ ਦਿੱਤਾ। ਪੁਲਿਸ ਨੇ ਗ੍ਰਿਫ਼ਤਾਰ ਕਰਕੇ ਧਾਰਾ 307 ਅਧੀਨ ਪਰਚਾ ਦਰਜ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਪੋਸਟਮਾਰਟਮ ਦੀ ਰਿਪੋਰਟ ਆਉਣ ਉੱਤੇ ਕੀਤੀ ਜਾਵੇਗੀ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇਗੀ। ਇਹ ਵੀ ਪੜ੍ਹੋ:ਦਸਤਾਰ ਉੱਚਾ ਤੇ ਸੁੱਚਾ ਜੀਵਨ ਜਿਉਣ ਲਈ ਹਮੇਸ਼ਾ ਪ੍ਰੇਰਿਤ ਕਰਦੀ ਹੈ: ਹਰਪ੍ਰੀਤ ਸਿੰਘ -PTC News


Top News view more...

Latest News view more...

PTC NETWORK