ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ ਮੰਤਰੀਆਂ ਤੇ ਵਿਧਾਇਕਾਂ ਦੇ ਘਰਾਂ ਦਾ ਘਿਰਾਓ
ਅੰਮ੍ਰਿਤਸਰ: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਅੰਮ੍ਰਿਤਸਰ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਅਤੇ ਜਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰ ਦੀ ਅਗਵਾਈ ਵਿੱਚ ਅੱਜ 12 ਸਤੰਬਰ ਨੂੰ ਆਮ ਆਦਮੀ ਪਾਰਟੀ ਦੇ ਮੰਤਰੀਆਂ ਤੇ ਵਿਧਾਇਕਾਂ ਦੇ ਘਰਾਂ ਦਾ ਘਿਰਾਓ ਕੀਤਾ ਜਾਵੇਗਾ। ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ ਅੰਮ੍ਰਿਤਸਰ ਵਿੱਚ ਮੰਤਰੀ ਹਰਭਜਨ ਸਿੰਘ ਈਟੀਓ ਅਤੇ ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨਿੱਝਰ ਦੇ ਘਰਾਂ ਦਾ ਇੱਕ ਦਿਨਾਂ ਘਿਰਾਓ ਕਰਨ ਸਬੰਧੀ ਡੀਸੀ ਨੂੰ ਮੰਗ ਪੱਤਰ ਦੇ ਕੇ ਸੂਚਿਤ ਕੀਤਾ ਗਿਆ ਹੈ। ਜਥੇਬੰਦੀ ਵੱਲੋ 12 ਸਤੰਬਰ ਭਾਵ ਅੱਜ ਨਹਿਰੀ ਪਾਣੀ ਤੇ ਲਾਏ ਜਾ ਰਹੇ ਪ੍ਰੋਜੈਕਟ ਰੱਦ ਕਰਵਾਉਣ ਲਈ, ਨਹਿਰੀ ਪਾਣੀ ਖੇਤੀ ਸੈਕਟਰ ਨੂੰ ਦੇਣ ਦੀ ਮੰਗ, ਕਾਰਪੋਰੇਟਾ ਵੱਲੋਂ ਪਾਣੀ ਦੀ ਦੁਰਵਰਤੋ ਕਰਕੇ ਉਸ ਨੂੰ ਦੂਸ਼ਿਤ ਕਰਕੇ ਧਰਤੀ ਹੇਠ ਪਾਉਣ ਅਤੇ ਦਰਿਆਵਾਂ ਵਿੱਚ ਸੁੱਟਣਾ ਤੋਂ ਰੋਕਣ ਲਈ, ਬਰਸਾਤੀ ਪਾਣੀ ਨੂੰ ਧਰਤੀ ਹੇਠ ਰੀਚਾਰਜ਼ ਕਰਨ ਲਈ ਪੋਲਸੀ ਬਣਾਉਣ, ਲੰਪੀ ਸਕਿਨ ਨਾਲ ਕਿਸਾਨਾਂ ਮਜ਼ਦੂਰਾਂ ਦੇ ਮਾਰੇ ਗਏ ਪਸ਼ੂ ਧਨ ਦਾ ਮੁਆਵਜ਼ਾ, ਐਮ ਐਸ ਪੀ ਗਰੰਟੀ ਕਨੂੰਨ ਬਣਾਉਣ, ਡਾ. ਸਵਾਮੀਨਾਥਨ ਰਿਪੋਰਟ ਲਾਗੂ ਕਰਵਾਉਣ ਲਈ ਆਦਿ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਦੇ ਮੰਤਰੀਆਂ ਦੇ ਘਰਾਂ ਦਾ ਘਿਰਾਓ ਕੀਤਾ ਜਾਵੇਗਾ। ਯੂਨੀਅਨ ਦੀ ਮੀਟਿੰਗ ਵਿੱਚ ਜਿਲ੍ਹਾ ਸਕੱਤਰ ਗੁਰਲਾਲ ਸਿੰਘ ਮਾਨ, ਸੀਨੀਅਰ ਮੀਤ ਪ੍ਰਧਾਨ ਜਰਮਨਜੀਤ ਸਿੰਘ ਬੰਡਾਲਾ, ਮੀਤ ਸਕੱਤਰ ਬਾਜ਼ ਸਿੰਘ ਸਾਰੰਗੜਾ, ਪ੍ਰੈਸ ਸਕੱਤਰ ਕੰਵਰਦਲੀਪ ਸੈਦੋਲੇਹਲ, ਮੀਤ ਪ੍ਰਧਾਨ ਬਲਦੇਵ ਸਿੰਘ ਬੱਗਾ, ਜ਼ਿਲ੍ਹਾ ਆਗੂ ਕੁਲਜੀਤ ਸਿੰਘ ਘਣੂਪੁਰ, ਜਿਲ੍ਹਾ ਸੁਖਦੇਵ ਸਿੰਘ ਚਾਟੀਵਿੰਡ, ਦਿਲਪ੍ਰੀਤ ਸਿੰਘ ਚੱਬਾ,ਰਣਜੀਤ ਸਿੰਘ ਚਾਟੀਵਿੰਡ, ਕੁਲਬੀਰ ਸਿੰਘ ਲੋਪੋਕੇ, ਅੰਗਰੇਜ਼ ਸਿੰਘ ਸਹਿੰਸਰਾ, ਸੁਖਜਿੰਦਰ ਸਿੰਘ ਹਰੜ, ਅਵਤਾਰ ਸਿੰਘ ਬਾਵਾ, ਗੁਰਭੇਜ ਸਿੰਘ ਭੀਲੋਵਾਲ,ਸ਼ਮਸ਼ੇਰ ਸਿੰਘ ਛੇਹਾਟਾ, ਕੁਲਵੰਤ ਸਿੰਘ ਰਾਜਤਾਲ, ਗੁਰਤੇਜ ਜਠੌਲ, ਪ੍ਰਤਾਪ ਸਿੰਘ ਹਮਜ਼ਾ, ਗੁਰਦੀਪ ਸਿੰਘ ਹਮਜ਼ਾ, ਸਵਿੰਦਰ ਸਿੰਘ ਬੋਹਲੀਆਂ, ਤਰਸੇਮ ਸਿੰਘ ਭਗਵਾਂ ਤੇ ਹੋਰ ਆਗੂ ਹਾਜ਼ਿਰ ਸਨ। ਪੰਜਾਬ ਪੱਧਰੀ ਮੰਤਰੀਆਂ ਤੇ ਵਿਧਾਇਕਾਂ ਦੇ ਘਰਾਂ ਦੇ ਘਿਰਾਓ ਦੀ ਸੂਚੀ ਅੰਮ੍ਰਿਤਸਰ 1.ਹਰਭਜਨ ਸਿੰਘ ਈ ਟੀ ਓ (ਮੰਤਰੀ) 2. ਇੰਦਰਬੀਰ ਸਿੰਘ ਨਿੱਜਰ (ਮੰਤਰੀ) ਤਰਨ ਤਾਰਨ 1.ਲਾਲਜੀਤ ਸਿੰਘ ਭੁੱਲਰ (ਮੰਤਰੀ) 2. ਸਰਵਣ ਸਿੰਘ ਧੁੰਨ (MLA) 3. ਡਾ ਕਸ਼ਮੀਰ ਸਿੰਘ ਸੋਹਲ (MLA) 4. ਮਨਜਿੰਦਰ ਸਿੰਘ ਲਾਲਪੁਰਾ(MLA) ਗੁਰਦਾਸਪੁਰ 1. ਲਾਲਚੰਦ ਕਟਾਰੂਚੱਕ (ਮੰਤਰੀ) 2. ਸ਼ੈਰੀ ਕਲਸੀ ਬਟਾਲਾ ( MLA) 3. ਅਮਰਪਾਲ ਸਿੰਘ ਕਿਛਨਕੋਟ (MLA) ਫਿਰੋਜ਼ਪੁਰ 1. ਫੌਜਾਂ ਸਿੰਘ ਸਰਾਰੀ (ਮੰਤਰੀ) 2. ਰਣਬੀਰ ਸਿੰਘ ਭੁੱਲਰ (MLA) 3. ਵਿਜੇ ਦਈਆ (MLA) 4. ਕਟਾਰੀਆ ਜ਼ੀਰਾ (MLA) ਹੁਸ਼ਿਆਰਪੁਰ 1.ਬ੍ਰਹਮ ਸ਼ੰਕਰ ਜਿੰਪਾ (ਮੰਤਰੀ) 2. ਕਰਮਬੀਰ ਸਿੰਘ ਘੁਮਾਣ (MLA) 3. ਰਾਜੂ ਟਾਂਡਾ (MLA) ਕਪੂਰਥਲਾ 1.ਇੰਦਰਪ੍ਰਤਾਪ ਸਿੰਘ (MLA) 2.ਰਾਣਾ ਗੁਰਜੀਤ ਸਿੰਘ (MLA) 3. ਸੁਖਪਾਲ ਸਿੰਘ ਖਹਿਰਾ (MLA) ਜਲੰਧਰ 1.ਇੰਦਰਬੀਰ ਕੋਰ (MLA) ਫਾਜ਼ਿਲਕਾ 1.ਗੋਲਡੀ ਕੰਬੋਜ (MLA) 2.ਨਰਿੰਦਰ ਪਾਲ ਸਿੰਘ ਸਵਨਾ (MLA) ਮੋਗਾ 1.ਦਵਿੰਦਰਜੀਤ ਸਿੰਘ ਢੋਸ ਧਰਮਕੋਟ (MLA) ਫਰੀਦਕੋਟ 1. ਗੁਰਦਿੱਤ ਸਿੰਘ ਸੇਖੋਂ (MLA) ਮਲੋਟ 1.ਡਾ. ਬਲਜੀਤ ਸਿੰਘ (MLA) ਬਰਨਾਲਾ 1. ਲਾਭ ਸਿੰਘ ਉੱਗੋਕੇ (MLA) ਮਾਨਸਾ 1.ਵਿਜੇ ਸਿੰਗਲਾ (MLA) 2. ਗੁਰਪ੍ਰੀਤ ਸਿੰਘ ਬੰਡਾਲੀ (MLA) ਮਲੇਰਕੋਟਲਾ 1.ਜਸਵੰਤ ਸਿੰਘ ਗੱਜਣਮਾਜਰਾ (ਮੰਤਰੀ) ਫਤਿਹਗੜ੍ਹ ਸਾਹਿਬ 1. ਰੁਪਿੰਦਰ ਸਿੰਘ ਹੈਪੀ ਬਸੀ ਪਠਾਣਾਂ (MLA) ਸੰਗਰੂਰ 1.ਨਰਿੰਦਰ ਕੌਰ ਭਰਾਜ (MLA) ਯੂਨੀਅਨ ਵੱਲੋਂ 7 ਕੈਬਨਿਟ ਮੰਤਰੀਆਂ ਅਤੇ 24 ਵਿਧਾਇਕਾਂ ਦੇ ਘਰਾਂ ਦਾ ਘਿਰਾਓ ਕੀਤਾ ਜਾਵੇਗਾ। ਪੰਜਾਬ ਦੀਆਂ ਵੱਖ-ਵੱਖ ਥਾਵਾਂ ਉੱਤੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਇਹ ਵੀ ਪੜ੍ਹੋ: ਖੇਤ ਮਜ਼ਦੂਰ ਯੂਨੀਅਨ ਵੱਲੋਂ CM ਮਾਨ ਦੀ ਸੰਗਰੂਰ ਸਥਿਤ ਰਿਹਾਇਸ਼ ਦਾ ਕੀਤਾ ਜਾਵੇਗਾ ਘਿਰਾਓ -PTC News