Wed, Nov 13, 2024
Whatsapp

ਸ਼ੁਭਦੀਪ ਸਿੱਧੂ ਦੀ ਅੰਤਿਮ ਅਰਦਾਸ 'ਤੇ ਮਾਤਾ-ਪਿਤਾ ਦੇ ਦਿਲ ਚੀਰਦੇ ਬੋਲ

Reported by:  PTC News Desk  Edited by:  Pardeep Singh -- June 08th 2022 02:12 PM
ਸ਼ੁਭਦੀਪ ਸਿੱਧੂ ਦੀ ਅੰਤਿਮ ਅਰਦਾਸ 'ਤੇ ਮਾਤਾ-ਪਿਤਾ ਦੇ ਦਿਲ ਚੀਰਦੇ ਬੋਲ

ਸ਼ੁਭਦੀਪ ਸਿੱਧੂ ਦੀ ਅੰਤਿਮ ਅਰਦਾਸ 'ਤੇ ਮਾਤਾ-ਪਿਤਾ ਦੇ ਦਿਲ ਚੀਰਦੇ ਬੋਲ

ਮਾਨਸਾ: ਪੰਜਾਬੀ ਗਾਈਕ ਸਿੱਧੂ ਮੂਸੇਵਾਲਾ ਦੀ ਅੰਤਿਮ ਅਰਦਾਸ ਹੋਈ। ਇਸ ਮੌਕੇ ਲੱਖਾਂ ਦੀ ਗਿਣਤੀ ਵਿੱਚ ਲੋਕ ਪਹੁੰਚੇ। ਇਸ ਮੌਕੇ ਵੱਡੀ ਗਿਣਤੀ ਵਿੱਚ ਪ੍ਰਸ਼ੰਸਕ, ਸਿਆਸੀ ਤੇ ਸਮਾਜਿਕ ਜਥੇਬੰਦੀਆਂ ਦੇ ਆਗੂ ਪੁੱਜੇ। ਸਿੱਧੂ ਮੂਸੇਵਾਲਾ ਨਮਿੱਤ ਅੰਤਿਮ ਅਰਦਾਸ ਕੀਤੀ ਗਈ। ਇਸ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਭਾਵੁਕ ਹੁੰਦੇ ਹੋਏ ਕਿਹਾ ਕਿ ਸ਼ੁਭਦੀਪ ਨੇ ਕਦੇ ਵੀ ਖ਼ਰਚੇ ਨਾਲ ਤੰਗ ਨਹੀ ਕੀਤਾ ਸੀ। ਪੜ੍ਹਾਈ ਲਈ ਕਦੇ ਵੀ ਤੰਗ ਨਹੀਂ ਕੀਤਾ। ਸ਼ੁਭਦੀਪ ਦੇ ਨਾਲ ਮੈਂ ਹਮੇਸ਼ਾ ਪਰਛਾਵਾ ਬਣ ਕੇ ਰਿਹਾ ਹੈ। ਉਨ੍ਹਾਂ ਦੇ ਦਿਲਚੀਰਵੇ ਬੋਲਾਂ ਨੇ ਸਭ ਨੂੰ ਭਾਵੁਕ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਆਪਣਾ ਸਭ ਕੁਝ ਗੁਆ ਲਿਆ ਹੈ। ਉਨ੍ਹਾਂ ਨੇ ਕਿਹਾ ਸੀ ਕਿ 29 ਮਈ ਵਾਲੇ ਦਿਨ ਹੀ ਮੈਂ ਨਾਲ ਨਹੀਂ ਸੀ। ਸ਼ੁੱਭ ਦੇ ਪਿਤਾ ਦੇ ਬਲਕੌਰ ਸਿੰਘ ਸਿੱਧੂ ਦਾ ਕਹਿਣਾ ਸੀ ਕਿ ਸਿੱਧੂ ਹਮੇਸ਼ਾ ਸੱਚ ਬੋਲਦਾ ਸੀ।ਉਨ੍ਹਾਂ ਨੇ ਕਿਹਾ ਹੈ ਕਿ ਮੇਰੇ ਤੇ ਮਾਂ ਦੇ ਸਿਰ ਉੱਤੇ ਹੱਥ ਰੱਖ ਸਹੁੰ ਖਾਧੀ ਸੀ ਕਿ ਮੈਂ ਕੋਈ ਗਲਤ ਕੰਮ ਨਹੀ ਕਰਦਾ ਹਾਂ। ਉਨ੍ਹਾਂ ਨੇ ਕਿਹਾ ਹੈ ਕਿ ਸਾਡੇ ਪਰਿਵਾਰ ਨੂੰ ਕਦੇ ਖਤਰਾ ਮਹਿਸੂਸ ਨਹੀਂ ਹੋਇਆ ਸੀ। ਅੰਤਿਮ ਅਰਦਾਸ 'ਚ ਪਿਤਾ ਬਲਕੌਰ ਸਿੰਘ ਸਿੱਧੂ ਦੀ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸ਼ੁੱਭਦੀਪ ਬਾਰੇ ਝੂਠੀਆਂ ਖ਼ਬਰਾਂ ਨਾ ਬਣਾਇਓ ਅਤੇ ਨਾ ਹੀ  ਸੋਸ਼ਲ ਮੀਡੀਆ 'ਤੇ ਅਫ਼ਵਾਹਾਂ ਨਾ ਫੈਲਾਓ।ਉਨ੍ਹਾਂ ਨੇ ਕਿਹਾ ਹੈ ਕਿ ਸਿੱਧੂ ਦੇ ਆਫਿਸ਼ੀਅਲ ਅਕਾਊਂਟ ਤੋਂ ਇਲਾਵਾ ਕਿਸੇ 'ਤੇ ਯਕੀਨ ਨਾ ਕਰਨਾ।ਪਿਤਾ ਕਹਿਣਾ ਸੀ ਕਿ ਸਿੱਧੂ ਦੇ ਇਨਸਾਫ਼ ਦੀ ਹਰ ਜਾਣਕਾਰੀ ਮੈਂ ਖ਼ੁਦ ਦੇਵਾਂਗਾ। ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦੇਣ ਲਈ ਪੁੱਜੇ ਪ੍ਰਸ਼ੰਸਕ, ਹਰ ਨਮ ਅੱਖ ਮੰਗ ਰਹੀ ਹੈ ਇਨਸਾਫ਼ ਸ਼ੁੱਭਦੀਪ ਦੇ ਪਿਤਾ ਦਾ ਕਹਿਣਾ ਹੈ ਕਿ ਸਿੱਧੂ ਨੂੰ ਇਲੈਕਸ਼ਨ 'ਚ ਕੋਈ ਨਹੀਂ ਲੈ ਕੇ ਗਿਆ ਸੀ ਉਸ ਨੇ ਖੁਦ ਆਪਣੀ ਮਰਜੀ ਨਾਲ ਇਲੈਕਸ਼ਨ ਲੜੀ ਸੀ। ਉਨ੍ਹਾਂ ਨੇ ਭਾਵੁਕ ਹੋ ਕਿਹਾ ਹੈ ਕਿ ਮੈਂ ਬਚਪਨ ਵੀ ਮਾੜਾ ਵੇਖਿਆ ਅਤੇ ਬੁਢਾਪਾ ਵੀ ਮਾੜਾ ਵੇਖ ਰਿਹਾ ਹਾਂ।ਉਨ੍ਹਾਂ ਨੇ ਕਿਹਾ ਹੈ ਕਿ ਮੇਰੇ ਪਰਿਵਾਰ ਨੇ ਜੇਕਰ ਕਿਸੇ ਨੂੰ ਕੁਝ ਬੋਲਿਆ ਹੋਵੇ ਤਾਂ ਮੁਆਫ਼ ਕਰਨਾ। ਉਨ੍ਹਾਂ ਨੇ ਕਿਹਾ ਹੈ ਕਿ ਪੁੱਤ ਦੇ ਕੇਸ ਦੀ ਸਰਕਾਰ ਜਾਂਚ ਕਰ ਰਹੀ ਹੈ ਅਤੇ ਸਰਕਾਰ ਨੂੰ ਟਾਈਮ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਕੋਈ ਕੇਸ ਸੰਬੰਧੀ ਜਾਣਕਾਰੀ ਹੋਈ ਤਾਂ ਮੈਂ ਖੁਦ ਜਾਣਕਾਰੀ ਦੇਵਾਂਗਾ। ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦੇਣ ਲਈ ਉਮੜੀ ਭੀੜ, ਵੱਡੀ ਗਿਣਤੀ 'ਚ ਕਲਾਕਾਰ ਵੀ ਪੁੱਜੇ ਸ਼ੁਭਦੀਪ ਦੀ ਮਾਤਾ ਚਰਨ ਕੌਰ ਦਾ ਕਹਿਣਾ ਹੈ ਕਿ 29 ਮਈ ਸਾਡੇ ਲਈ ਕਾਲਾ ਦਿਨ ਸੀ। ਮਾਤਾ ਨੇ ਸ਼ੁੱਭਦੀਪ ਦੀ ਅੰਤਿਮ ਅਰਦਾਸ ਉੱਤੇ ਨੌਜਵਾਨ ਨੂੰ ਅਪੀਲ ਕੀਤੀ ਕਿ ਹਰ ਇਕ ਨੌਜਵਾਨ ਇਕ ਬੂਟਾ ਜ਼ਰੂਰ ਲਗਾਏ। ਉਨ੍ਹਾਂ ਨੇ ਕਿਹਾ ਹੈ ਬੂਟੇ ਦੀ ਸੰਭਾਲ ਜਰੂਰ ਕਰਨੀ। ਇਹ ਵੀ ਪੜ੍ਹੋ : ਪੰਜਾਬ 'ਚ ਗਰਮੀ ਦਾ ਕਹਿਰ ਰਹੇਗਾ ਜਾਰੀ, 10 ਜੂਨ ਮਗਰੋਂ ਬੱਦਲਵਾਈ ਦੀ ਪੇਸ਼ੀਨਗੋਈ


Top News view more...

Latest News view more...

PTC NETWORK