ਸਰਕਾਰ ਦਾ ਵੱਡਾ ਫੈਸਲਾ: ਹੁਣ ਇਹਨਾਂ 43 ਮੋਬਾਈਲ ਐਪਸ 'ਤੇ ਭਾਰਤ ਸਰਕਾਰ ਨੇ ਲਾਇਆ ਬੈਨ
ਭਾਰਤ ਸਰਕਾਰ ਵੱਲੋਂ ਲਗਾਤਾਰ ਚਾਈਨੀਜ਼ ਐਪ ਨੂੰ ਬੈਨ ਕਰਨ ਦਾ ਸਿਲਸਿਲਾ ਜਾਰੀ ਹੈ। ਇਸੇ ਤਹਿਤ ਸਰਕਾਰ ਨੇ ਭਾਰਤ ਹੁਣ ਭਾਰਤ 'ਚ 43 ਚੀਨੀ ਮੋਬਾਈਲ ਐਪਸ ਨੂੰ ਬੈਨ ਕਰ ਦਿੱਤਾ ਹੈ ਜਿੰਨਾ 'ਚ ਅਲੀਬਾਬਾ, ਵੇਟੀਵੀ, ਮੈਂਗੋਟੀਵੀ ਐਪਸ ਸ਼ਾਮਿਲ ਹਨ। ਇਸ ਦੇ ਨਾਲ ਹੀ ਸਰਕਾਰ ਨੇ ਮੰਗੋਟੀਵੀ, ਅਲੀ ਸਪਲੀਅਰਸ ਮੋਬਾਈਲ ਐਪ, ਅਲੀਬਾਬਾ ਵਰਕਬੈਂਚ, ਵੀਟੀਵੀ - ਟੀਵੀ ਰੁਪਾਂਤਰ, ਵੇਟਵੀਟੀ - ਸੀਡਰਾਮਾ, ਕ੍ਰੈਡਮਾ ਅਤੇ ਹੋਰ, ਵੀਟੀਵੀ ਲਾਈਟ ਭਾਰਤ ਵਿੱਚ ਪਾਬੰਦੀਸ਼ੁਦਾ ਐਪਸ ਵਿੱਚੋਂ ਇੱਕ ਹਨ|
blocks 43 Chineseਆਈ.ਟੀ. ਐਕਟ ਦੇ ਸੈਕਸ਼ਨ 69-ਏ ਤਹਿਤ ਇਹ ਸਾਰੇ ਐਪਸ ਬਲਾਕ ਕੀਤੇ ਗਏ ਹਨ। ਸਨੇਕ ਵੀਡੀਓ ਨੂੰ ਵੀ ਬਲਾਕ ਕਰ ਦਿੱਤਾ ਗਿਆ ਹੈ। ਸੂਚਨਾ ਤਕਨੀਕੀ ਐਕਟ ਦੀ ਧਾਰਾ 69-ਏ ਤਹਿਤ ਸਰਕਾਰ ਨੇ 43 ਮੋਬਾਇਲ ਐਪਸ ’ਤੇ ਬੈਨ ਲੱਗਿਆ । ਇਨ੍ਹਾਂ ਐਪਸ ਨੂੰ ਭਾਰਤ ਦੀ ਪ੍ਰਭੂਸੱਤਾ, ਅਖੰਡਤਾ ਅਤੇ ਸੁਰੱਖਿਆ ਲਈ ਖ਼ਤਰਾ ਦੱਸਿਆ ਗਿਆ ਹੈ। ਸਰਕਾਰ ਇਨ੍ਹਾਂ ਐਪਸ ਨੂੰ ਲੈ ਕੇ ਸ਼ਿਕਾਇਤ ਮਿਲੀ ਸੀ।
ਇਸੇ ਨੂੰ ਵੇਖਦੇ ਹੋਏ ਸਰਕਾਰ ਨੇ ਵੱਡਾ ਕਦਮ ਚੁੱਕਦੇ ਹੋਏ ਇਨ੍ਹਾਂ ਨੂੰ ਬੈਨ ਕਰ ਦਿੱਤਾ ਹੈ। ਕੇਂਦਰ ਸਰਕਾਰ ਵਲੋਂ ਜਾਰੀ ਕੀਤੇ ਗਏ ਬਿਆਨ ਮੁਤਾਬਕ, ਇਨ੍ਹਾਂ ਸਾਰੀਆਂ ਗੱਲਾਂ ਨੂੰ ਧਿਆਨ ’ਚ ਰੱਖਦੇ ਹੋਏ ਐਪਸ ਨੂੰ ਬੈਨ ਕੀਤਾ ਗਿਆ ਹੈ
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕਈ ਐਪਸ ਬੈਨ ਕੀਤੀਆਂ ਗਈਆਂ ਸਨ। ਦੱਸਿਆ ਜਾ ਰਿਹਾ ਹੈ ਕਿ ਇਹ ਐਪਸ ਭਾਰਤ ਦੀ ਸੁਰੱਖਿਆ ਅਤੇ ਕਾਨੂੰਨ ਵਿਵਸਥਾ ਲਈ ਖ਼ਤਾਰ ਪੈਦਾ ਕਰ ਸਕਦੇ ਸਨ।