ਪੁਲਿਸ ਦੇ ਨਾਕੇ ਤੋਂ ਥੋੜ੍ਹੀ ਦੂਰ ਲੜਕੀ ਕੋਲੋਂ ਮੋਬਾਈਲ ਖੋਹਿਆ, ਸੀਸੀਟੀਵੀ 'ਚ ਵਾਰਦਾਤ ਹੋਈ ਕੈਦ
ਜਲੰਧਰ : ਜਲੰਧਰ ਦੇ ਪੱਛਮੀ ਖੇਤਰ ਵਿਚ ਅਪਰਾਧਿਕ ਘਟਨਾਵਾਂ ਦਿਨ-ਬ-ਦਿਨ ਵਧਦੀਆਂ ਜਾ ਰਹੀਆਂ ਹਨ, ਉਥੇ ਹੀ ਅਪਰਾਧੀ ਬੇਖੌਫ਼ ਦਿਨ-ਦਿਹਾੜੇ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਜਲੰਧਰ ਦੀ ਘਾਹ ਮੰਡੀ ਚੌਕ ਨੇੜੇ ਇਕ ਲੜਕੀ ਤੋਂ ਮੋਟਰਸਾਈਕਲ ਉਤੇ ਆਏ ਤੇ ਝਪਟਮਾਰ ਮੋਬਾਈਲ ਖੋਹ ਕੇ ਫ਼ਰਾਰ ਹੋ ਗਏ, ਜਦਕਿ ਕੁਝ ਹੀ ਦੂਰੀ ਉਤੇ ਪੁਲਿਸ ਨਾਕਾ ਵੀ ਹੈ ਪਰ ਅਪਰਾਧੀਆਂ ਨੂੰ ਫੜਨ ਲਈ ਨਾ ਤਾਂ ਪੁਲਿਸ ਕੁਝ ਕਰ ਪਾਈ ਅਤੇ ਨਾ ਹੀ ਮੌਕੇ ਉਤੇ ਮੌਜੂਦ ਲੋਕ। ਝਪਟਮਾਰਾਂ ਵੱਲੋਂ ਮੋਬਾਈਲ ਖੋਹਣ ਦੀ ਘਟਨਾ ਗਲੀ ਵਿਚ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ। ਇਸ ਘਟਨਾ ਨੂੰ ਲੈ ਕੇ ਜਦ ਪੁਲਿਸ ਅਧਿਕਾਰੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਲੜਕੀ ਪੜ੍ਹ ਕੇ ਘਰ ਜਾ ਰਹੀ ਸੀ ਤਾਂ ਰਸਤੇ ਵਿਚ ਮੋਟਰਸਾਈਕਲ ਉਤੇ ਆਏ ਝਪਟਮਾਰਾਂ ਨੇ ਉਸ ਦਾ ਮੋਬਾਈਲ ਖੋਹਿਆ ਅਤੇ ਉਥੇ ਫ਼ਰਾਰ ਹੋ ਗਏ। ਪੁਲਿਸ ਅਧਿਕਾਰੀ ਨੇ ਕਿਹਾ ਕਿ ਇਸ ਵਾਰਦਾਤ ਦੀ ਸੀਸੀਟੀਵੀ ਫੁਟੇਜ ਉਨ੍ਹਾਂ ਨੇ ਲੈ ਲਈ ਹੈ ਅਤੇ ਜਲਦੀ ਹੀ ਉਨ੍ਹਾਂ ਦੀ ਪਛਾਣ ਕਰਕੇ ਉਨ੍ਹਾਂ ਉਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਹ ਵੀ ਪੜ੍ਹੋ : 12 ਮੁਸਾਫ਼ਰਾ ਦੀ ਉਡੀਕ 180 ਯਾਤਰੀਆਂ ਲਈ ਬਣੀ ਮੁਸੀਬਤ, ਹਵਾਈ ਅੱਡੇ 'ਤੇ ਦੋ ਘੰਟੇ ਦੇਰੀ ਨਾਲ ਪਹੁੰਚੀ ਫਲਾਈਟ ਲੜਕੀ ਅਨੁਸਾਰ ਉਹ ਕਿਰਾਇਆ ਦੇਣ ਜਾ ਰਹੀ ਸੀ, ਇੰਨੇ ਵਿਚ ਮੋਟਰਸਾਈਕਲ ਉਥੇ ਆਏ ਝਪਟਮਾਰ ਰਸਤੇ ਵਿਚ ਉਸ ਦਾ ਮੋਬਾਈਲ ਖੋਹ ਕੇ ਫ਼ਰਾਰ ਹੋ ਗਏ। ਲੜਕੀ ਨੇ ਕਿਹਾ ਜਦ ਮੋਬਾਈਲ ਖੋਹਣ ਦੀ ਘਟਨਾ ਨੂੰ ਮੁਲਜ਼ਮਾਂ ਨੇ ਅੰਜਾਮ ਦਿੱਤਾ ਤਾਂ ਉਹ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਏ। -PTC News