Wed, Nov 13, 2024
Whatsapp

ਲੜਕੇ ਵੱਲੋਂ ਤੰਗ ਕਰਨ 'ਤੇ ਦੁਖੀ ਹੋ ਕੇ ਲੜਕੀ ਨੇ ਦਿੱਤੀ ਜਾਨ

Reported by:  PTC News Desk  Edited by:  Ravinder Singh -- August 30th 2022 03:38 PM -- Updated: August 30th 2022 03:39 PM
ਲੜਕੇ ਵੱਲੋਂ ਤੰਗ ਕਰਨ 'ਤੇ ਦੁਖੀ ਹੋ ਕੇ ਲੜਕੀ ਨੇ ਦਿੱਤੀ ਜਾਨ

ਲੜਕੇ ਵੱਲੋਂ ਤੰਗ ਕਰਨ 'ਤੇ ਦੁਖੀ ਹੋ ਕੇ ਲੜਕੀ ਨੇ ਦਿੱਤੀ ਜਾਨ

ਅੰਮ੍ਰਿਤਸਰ : ਅੰਮ੍ਰਿਤਸਰ ਵਿੱਚ ਲੜਕੇ ਵੱਲੋਂ ਤੰਗ-ਪਰੇਸ਼ਾਨ ਕਰਨ ਉਤੇ ਦੁਖੀ ਹੋ ਕੇ ਇਕ ਲੜਕੀ ਨੇ ਆਪਣੀ ਜਾਨ ਦੇ ਦਿੱਤੀ। ਥਾਣਾ ਮਜੀਠਾ ਰੋਡ ਅਧੀਨ ਪੈਂਦੇ ਬਿਊਟੀ ਐਵੀਨਿਊ 'ਚ ਸਥਿਤ ਕੋਠੀ ਦੇ ਕਮਰੇ 'ਚ ਲੜਕੀ ਨੇ ਫਾਹਾ ਲੈ ਕੇ ਆਪਣੀ ਜਾਨ ਦੇ ਦਿੱਤੀ ਹੈ। ਲੜਕੀ ਨੇ ਨੋਟ 'ਚ ਦੋਸ਼ੀ ਬਾਰੇ ਦੱਸਿਆ ਸੀ। ਪੁਲਿਸ ਨੇ ਖ਼ੁਦਕੁਸ਼ੀ ਨੋਟ ਕਬਜ਼ੇ ਵਿੱਚ ਲੈ ਕੇ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮ ਦੀ ਪਛਾਣ ਆਸ਼ੂ ਵਾਸੀ ਕਰਮਪੁਰਾ ਨਵੀਂ ਆਬਾਦੀ ਵਜੋਂ ਹੋਈ ਹੈ।ਲੜਕੇ ਵੱਲੋਂ ਪਰੇਸ਼ਾਨ ਕਰਨ 'ਤੇ ਦੁਖੀ ਹੋ ਕੇ ਲੜਕੀ ਨੇ ਦਿੱਤੀ ਜਾਨਮ੍ਰਿਤਕ ਦੇ ਪਿਤਾ ਰਣਜੀਤ ਸਿੰਘ ਨੇ ਦੱਸਿਆ ਕਿ ਉਸ ਦੀ ਛੋਟੀ ਲੜਕੀ ਦੀ ਉਮਰ ਕਰੀਬ 20 ਸਾਲ ਸੀ। ਉਹ ਬਿਊਟੀ ਐਵੇਨਿਊ 'ਚ ਘਰ 'ਚ ਕੰਮ ਕਰਦੀ ਸੀ ਤੇ ਉੱਥੇ ਹੀ ਰਹਿੰਦੀ ਸੀ ਪਰ ਨੇੜੇ ਹੀ ਰਹਿਣ ਵਾਲਾ ਆਸ਼ੂ ਉਸ ਨੂੰ ਪਰੇਸ਼ਾਨ ਕਰਦਾ ਸੀ। ਲੜਕੇ ਵੱਲੋਂ ਤੰਗ ਕਰਨ ਕਾਰਨ ਉਸ ਦੀ ਬੇਟੀ ਤਣਾਅ ਵਿਚ ਸੀ ਉਸ ਨੇ ਬਿਊਟੀ ਐਵੇਨਿਊ 'ਚ ਪੱਖੇ ਦੀ ਹੁੱਕ ਨਾਲ ਫਾਹਾ ਲੈ ਕੇ ਆਪਣੀ ਜਾਨ ਦੇ ਦਿੱਤੀ। ਇਸ ਸਬੰਧੀ ਸਬ ਇੰਸਪੈਕਟਰ ਵਿਲਸਨ ਮਸੀਹ ਨੇ ਦੱਸਿਆ ਕਿ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਕਾਰਵਾਈ ਕਰ ਰਹੀ ਹੈ। ਲੜਕੇ ਵੱਲੋਂ ਪਰੇਸ਼ਾਨ ਕਰਨ 'ਤੇ ਦੁਖੀ ਹੋ ਕੇ ਲੜਕੀ ਨੇ ਦਿੱਤੀ ਜਾਨਰਣਜੀਤ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੀ ਲੜਕੀ ਬਿਊਟੀ ਐਵੀਨਿਊ ਦੀ ਫੇਸ ਨੰਬਰ ਚਾਰ ਕੋਠੀ 'ਚ ਕੰਮ ਕਰਦੀ ਸੀ। ਕੋਠੀ ਦੇ ਮਾਲਕ ਸਰਵਣ ਸਿੰਘ ਦੀ ਫੈਕਟਰੀ ਹੈ ਤੇ ਉਸ ਨੇ ਆਪਣੀ ਲੜਕੀ ਨੂੰ ਰਹਿਣ ਲਈ ਕਮਰਾ ਵੀ ਦਿੱਤਾ ਹੋਇਆ ਹੈ। ਅਕਸਰ ਉਸ ਦੀ ਧੀ ਵੀ ਉੱਥੇ ਹੀ ਰਹਿੰਦੀ ਹੈ ਤੇ ਕਦੇ-ਕਦੇ ਰਾਤ ਨੂੰ ਘਰ ਆ ਜਾਂਦੀ ਹੈ। ਕੁਝ ਦਿਨ ਪਹਿਲਾਂ ਰਿਤੂ ਨੇ ਉਸ (ਰਣਜੀਤ ਸਿੰਘ) ਨੂੰ ਦੱਸਿਆ ਸੀ ਕਿ ਆਸ਼ੂ ਨਾਂ ਦਾ ਨੌਜਵਾਨ ਉਸ ਨੂੰ ਤੰਗ ਕਰਦਾ ਹੈ। ਜਦੋਂ ਵੀ ਉਹ ਕੰਮ 'ਤੇ ਜਾਂਦੀ ਹੈ, ਉਹ ਉਸਦਾ ਰਾਹ ਰੋਕਦਾ ਹੈ ਜਿਸ ਕਾਰਨ ਉਹ ਕਾਫੀ ਪਰੇਸ਼ਾਨ ਸੀ। ਲੜਕੇ ਵੱਲੋਂ ਪਰੇਸ਼ਾਨ ਕਰਨ 'ਤੇ ਦੁਖੀ ਹੋ ਕੇ ਲੜਕੀ ਨੇ ਦਿੱਤੀ ਜਾਨਇਸ ਤੋਂ ਬਾਅਦ ਮੁਲਜ਼ਮ ਨੇ ਉਸ ਨੂੰ ਹੋਰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਰਿਤੂ ਇੰਨੀ ਪਰੇਸ਼ਾਨ ਹੋ ਗਈ ਕਿ ਉਸ ਨੇ ਸੋਮਵਾਰ ਰਾਤ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਜਦੋਂ ਕੋਠੀ ਦੇ ਮਾਲਕ ਨੂੰ ਘਟਨਾ ਦਾ ਪਤਾ ਲੱਗਾ ਤਾਂ ਉਸ ਨੇ ਪਰਿਵਾਰ ਅਤੇ ਪੁਲਿਸ ਨੂੰ ਸੂਚਿਤ ਕੀਤਾ। ਲੜਕੇ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਹੈ। -PTC News ਇਹ ਵੀ ਪੜ੍ਹੋ : 45 ਘੰਟੇ ਮਗਰੋਂ ਵੀ ਨਹੀਂ ਬੁੱਝੀ ਕੋਲਡ ਸਟੋਰ ਨੂੰ ਲੱਗੀ ਅੱਗ, ਕਰੋੜਾਂ ਰੁਪਏ ਦੇ ਡਰਾਈ ਫਰੂਟ ਹੋਏ ਸੁਆਹ


Top News view more...

Latest News view more...

PTC NETWORK