ਸ੍ਰੀ ਫਤਿਹਗੜ੍ਹ ਸਾਹਿਬ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਨੇਜਰ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਦੇ ਕੋਹੜ ਤੋਂ ਦੂਰ ਕਰਨ, ਸਿਹਤ ਫਿੱਟ ਰੱਖਣ ਅਤੇ ਸਾਈਕਲ ਚਲਾਉਣ ਲਈ ਉਤਸ਼ਾਹਿਤ ਕਰਨ ਦਾ ਹੋਕਾ ਗੁਰਦੁਆਰਾ ਸ੍ਰੀ ਦੁਖਨਿਵਾਰਨ ਸਾਹਿਬ ਪਟਿਆਲਾ ਤੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਤਕ ਦਾ ਲਗਭਗ 600 ਕਿਲੋਮੀਟਰ ਦਾ ਸਫ਼ਰ ਸ਼ੁਰੂ ਕੀਤਾ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਨੇਜਰ ਕਮਲਜੀਤ ਸਿੰਘ ਜੋਗੀਪੁਰ ਵਲੋਂ ਸਾਈਕਲ ਯਾਤਰਾ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਪਟਿਆਲਾ ਤੋਂ ਸੁਰੂ ਕਰਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਪਹੁੰਚਣਗੇ ਜਿਸ ਉਪਰੰਤ ਸ੍ਰੀ ਗੁਰੂ ਗੋਬਿੰਦ ਸਿੰਘ ਮਾਰਗ ਦੀ ਲਗਪਗ 6 ਸੌ ਕਿਲੋਮੀਟਰ ਦੂਰੀ ਤੈਅ ਕਰਕੇ ਸਾਈਕਲ ਰਾਹੀਂ 5 ਦਿਨਾਂ ਵਿੱਚ ਤਖ਼ਤ ਸ੍ਰੀ ਦਮਦਮਾ ਸਾਹਿਬ ਪਹੁੰਚਣਗੇ ।
ਜ਼ਿਕਰਯੋਗ ਹੈ ਕਿ ਸਾਬਕਾ ਮੈਨੇਜਰ ਕਮਲਜੀਤ ਸਿੰਘ ਜੋਗੀਪੁਰ ਪਿਛਲੇ ਪੰਜ ਸਾਲਾਂ ਤੋਂ ਲਗਾਤਾਰ ਰੋਜ਼ਾਨਾ ਸਾਈਕਲ ਚਲਾ ਰਹੇ ਹਨ ਤੇ ਇੱਕ ਦਿਨ ਵਿੱਚ 50 ਤੋਂ 60 ਕਿੱਲੋਮੀਟਰ ਸਾਈਕਲ ਚਲਾਉਂਦੇ ਹਨ ਪਿਛਲੇ ਦਿਨੀਂ ਦਿਨੀਂ ਕਿਸਾਨੀ ਸੰਘਰਸ਼ ਦੌਰਾਨ ਵੀ ਪਟਿਆਲਾ ਤੋਂ ਦਿੱਲੀ ਦੇ ਵੱਖ ਵੱਖ ਬਾਰਡਰਾਂ ਤੇ ਆਪਣੇ ਸਾਈਕਲ ਰਾਹੀਂ ਹੀ ਸ਼ਮੂਲੀਅਤ ਕਰਕੇ ਕਿਸਾਨੀ ਸੰਘਰਸ਼ ਵਿਚ ਸੇਵਾ ਦਾ ਯੋਗਦਾਨ ਪਾਇਆ ਤੇ ਹੁਣ ਤੱਕ ਪਿਛਲੇ ਪੰਜ ਸਾਲਾਂ ਵਿੱਚ ਲਗਪਗ ਇੱਕ ਲੱਖ ਕਿਲੋਮੀਟਰ ਸਾਈਕਲ ਤੇ ਹੀ ਯਾਤਰਾ ਕਰ ਚੁੱਕੇ ਹਨ।
ਕਮਲਜੀਤ ਸਿੰਘ ਜੋਗੀਪੁਰ ਵੱਲੋਂ ਆਪਣੇ ਸਾਈਕਲ ਤੇ ਦੋ ਝੰਡੇ ਲਗਾਏ ਗਏ ਹਨ ਜਿਸ ਵਿੱਚੋਂ ਇੱਕ ਕੇਸਰੀ ਝੰਡਾ ਜੋ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਤੇ ਦੂਸਰਾ ਕਾਲਾ ਝੰਡਾ ਜੋ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਦਰਸਾ ਰਹੇ ਹਨ ਦੂਸਰਾ ਸਾਈਕਲ ਤੇ ਦੋ ਬੋਰਡ ਲਗਾਏ ਗਏ ਹਨ ਜਿਸ ਤੇ "ਨਸ਼ੇ ਭਜਾਓ ਪੰਜਾਬ ਬਚਾਓ ਅਤੇ ਪੰਜਾਬੀ ਸਾਡੀ ਮਾਂ ਬੋਲੀ" ਲਿਖ ਕੇ ਸਮੁੱਚੀ ਮਾਨਵਤਾ ਨੂੰ ਸੰਦੇਸ਼ ਦਿੱਤਾ ਗਿਆ ਹੈ।
-PTC News