ਪਹਿਲਾ SSLV ਮਿਸ਼ਨ ਰਿਹਾ ਅਸਫਲ , ਗਲਤ ਪੰਧ 'ਤੇ ਪੈਣ ਕਾਰਨ ਨਕਾਰਾ ਹੋਏ ਇਸਰੋ ਦੇ ਸੈਟੇਲਾਈਟ
ਆਂਧਰਾ ਪ੍ਰਦੇਸ਼ : ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ (ਇਸਰੋ) ਦੀ ਇਤਿਹਾਸ ਰਚਣ ਦੀ ਕੋਸ਼ਿਸ਼ ਨੂੰ ਉਸ ਸਮੇਂ ਝਟਕਾ ਲੱਗਾ ਜਦੋਂ ਇਸ ਦੇ ਪਹਿਲੇ ਸਮਾਲ ਸੈਟੇਲਾਈਟ ਲਾਂਚ ਵਹੀਕਲ (SSLV) ਨੇ ਸੈਟੇਲਾਈਟਾਂ ਨੂੰ ਗਲਤ ਆਰਬਿਟ ਵਿੱਚ ਰੱਖ ਦਿੱਤਾ। ਇਸ ਤੋਂ ਬਾਅਦ ਵਿਦਿਆਰਥੀਆਂ ਵੱਲੋਂ ਤਿਆਰ ਕੀਤੇ ਧਰਤੀ ਨਿਰੀਖਣ ਉਪਗ੍ਰਹਿ ਤੇ ਅਜ਼ਾਦੀਸੈਟ ਸੈਟੇਲਾਈਟ ਨਕਾਰਾ ਹੋ ਗਏ। ਪਲੇਠੇ ਮਿਸ਼ਨ ਉਪਰ ਗਏ ਛੋਟੇ ਉਪਗ੍ਰਹਿ ਲਾਂਚ ਵਹੀਕਲ (ਐੱਸਐੱਸਐੱਲਵੀ) ਦਾ ਟਰਮੀਨਲ ਸਟੇਜ ਦੌਰਾਨ ‘ਡੇਟਾ ਉੱਡਣ’ਕਾਰਨ ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਨੂੰ ਵੱਡਾ ਝਟਕਾ ਲੱਗਾ। ਰਾਕੇਟ ਅਸਮਾਨ ਵਿੱਚ ਦਾਗ਼ਣ ਮਗਰੋਂ ਉਪਗ੍ਰਹਿ ਲਾਂਚ ਕਰਨ ਦੀਆਂ ਪਹਿਲੀਆਂ ਤਿੰਨ ਸਟੇਜਾਂ ਹਾਲਾਂਕਿ ਮਿੱਥੇ ਮੁਤਾਬਕ ਕਾਮਯਾਬ ਰਹੀਆਂ। ਇਸਰੋ ਨੇ ਐੱਸਐੱਸਐੱਲਵੀ ਮਿਸ਼ਨ ਤਹਿਤ ਦੋ ਉਪਗ੍ਰਹਿ ਭੇਜੇ ਸਨ। ਪੁਲਾੜ ਏਜੰਸੀ ਨੇ ਸਾਫ਼ ਕਰ ਦਿੱਤਾ ਕਿ ਇਹ ਦੋਵੇਂ ਉਪਗ੍ਰਹਿ ‘ਹੁਣ ਨਕਾਰਾ ਹੋ ਗਏ ਹਨ’ ਕਿਉਂਕਿ ਐੱਸਐੱਲਡੀਵੀ-ਡੀ1 ਨੇ ਇਨ੍ਹਾਂ ਨੂੰ ਗੋਲਾਕਾਰ ਦੀ ਥਾਂ ਅੰਡਾਕਾਰ ਪੁਲਾੜ ਪੰਧ ਉਤੇ ਪਾ ਦਿੱਤਾ ਹੈ। ਐੱਸਐੱਸਐੱਲਵੀ ਉਤੇ 56 ਕਰੋੜ ਦੀ ਲਾਗਤ ਆਈ ਸੀ। ਇਸਰੋ ਨੇ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਆਪਣੇ ਪਲੇਠੇ ਐੱਸਐੱਸਐੱਲਵੀ ਮਿਸ਼ਨ ਤਹਿਤ ਦੋ ਉਪਗ੍ਰਹਿ ਲਾਂਚ ਕੀਤੇ ਸਨ। ਇਨ੍ਹਾਂ 'ਚੋਂ ਇਕ ਉਪਗ੍ਰਹਿ ਧਰਤੀ ਦੀ ਪੜਚੋਲ ਈਓਐੱਸ-02 ਤੇ ਦੂਜਾ ਸਟੂਡੈਂਟਸ ਸੈਟੇਲਾਈਟ ‘ਆਜ਼ਾਦੀਸੈਟ’ ਸੀ। 34 ਮੀਟਰ ਲੰਮੇ ਤੇ 120 ਟਨ ਵਜ਼ਨੀ ਰਾਕੇਟ ਨੂੰ ਸਾਢੇ ਸੱਤ ਘੰਟੇ ਦੀ ਉਲਟੀ ਗਿਣਤੀ ਮਗਰੋਂ ਛੱਡਿਆ ਗਿਆ ਸੀ। ਇਸਰੋ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਉਪਰ ਇਕ ਬਿਆਨ ਵਿੱਚ ਕਿਹਾ ਕਿ ਇਕ ਕਮੇਟੀ ਡੇਟਾ ਦੀ ਸਮੀਖਿਆ ਵਿੱਚ ਜੁਟੀ ਹੋਈ ਹੈ ਤੇ ਅੱਜ ਦੀ ਘਟਨਾ ਨੂੰ ਲੈ ਕੇ ਆਪਣੀਆਂ ਸ਼ਿਫਾਰਸ਼ਾਂ ਕਰੇਗੀ। ਇਨ੍ਹਾਂ ਸਿਫ਼ਾਰਸ਼ਾਂ ਨੂੰ ਅਮਲ ਵਿੱਚ ਲਿਆਉਂਦਿਆਂ ‘ਇਸਰੋ ਜਲਦੀ ਹੀ ਐੱਸਐੱਸਐੱਲਵੀ-ਡੀ2’ ਨਾਲ ਵਾਪਸੀ ਕਰੇਗਾ।’ ਇਸਰੋ ਨੇ ਕਿਹਾ, ‘‘ਐੱਸਐੱਸਐੱਲਵੀ-ਡੀ1 ਨੇ ਉਪਗ੍ਰਹਿਆਂ ਨੂੰ 356 ਕਿਲੋਮੀਟਰ ਗੋਲਾਕਾਰ ਪੰਧ ਦੀ ਥਾਂ 356 ਕਿਲੋਮੀਟਰ X 76 ਕਿਲੋਮੀਟਰ ਵਾਲੇ ਅੰਡਾਕਾਰ ਪੰਧ ਉਪਰਪ ਪਾ ਦਿੱਤਾ। ਉਪਗ੍ਰਹਿ ਹੁਣ ਨਕਾਰਾ ਹੋ ਗਏ ਹਨ। ਇਸਰੋ ਦੇ ਚੇਅਰਮੈਨ ਐਸ ਸੋਮਨਾਥ ਨੇ ਕਿਹਾ ਕਿ ਐਸਐਸਐਲਵੀ ਨੇ ਉਪਗ੍ਰਹਿ ਨੂੰ ਅੰਡਾਕਾਰ ਔਰਬਿਟ ਦੀ ਬਜਾਏ ਧਰਤੀ ਦੀ ਸਤ੍ਹਾ ਦੇ ਨੇੜੇ ਇੱਕ ਗੋਲ ਚੱਕਰ ਵਿੱਚ ਰੱਖ ਦਿੱਤਾ। ਜਦੋਂ ਸੈਟੇਲਾਈਟਾਂ ਨੂੰ ਅਜਿਹੇ ਆਰਬਿਟ ਵਿੱਚ ਰੱਖਿਆ ਜਾਂਦਾ ਹੈ, ਤਾਂ ਉਹ ਉੱਥੇ ਜ਼ਿਆਦਾ ਦੇਰ ਤੱਕ ਨਹੀਂ ਰਹਿ ਸਕਦੇ ਤੇ ਹੇਠਾਂ ਵੀ ਨਹੀਂ ਆ ਸਕਦੇ। ਇਸ ਤੋਂ ਪਹਿਲਾਂ ਉਨ੍ਹਾਂ ਨੇ ਕਿਹਾ ਸੀ ਕਿ SSLV ਟਰਮੀਨਲ ਪੜਾਅ ਉਤੇ "ਡਾਟਾ ਨੁਕਸਾਨ" ਦਾ ਸ਼ਿਕਾਰ ਹੋ ਗਿਆ ਹੈ। ਇਸ ਕਾਰਨ ਵਿਗਿਆਨੀਆਂ ਨੂੰ ਲਾਂਚ ਵਾਹਨਾਂ ਤੇ ਉਪਗ੍ਰਹਿਾਂ ਨਾਲ ਡਾਟਾ ਕਨੈਕਟੀਵਿਟੀ ਖ਼ਤਮ ਹੋ ਗਈ ਹੈ। ਜਦੋਂ ਕਿ ਤਿੰਨਾਂ ਪੜਾਵਾਂ ਨੇ ਉਮੀਦ ਅਨੁਸਾਰ ਪ੍ਰਦਰਸ਼ਨ ਕੀਤਾ। ਦੋਵੇਂ ਉਪਗ੍ਰਹਿ ਵੀ ਸਫਲਤਾਪੂਰਵਕ ਲਾਂਚ ਵਾਹਨ ਤੋਂ ਵੱਖ ਹੋ ਗਏ। ਪੁਲਾੜ ਏਜੰਸੀ ਡੇਟਾ ਦਾ ਵਿਸ਼ਲੇਸ਼ਣ ਕਰ ਰਹੀ ਹੈ। ਇਹ ਵੀ ਪੜ੍ਹੋ : ਭਗਵੰਤ ਮਾਨ ਨੇ ਮੀਟਿੰਗ 'ਚ ਸ਼ਾਮਲ ਨਾ ਹੋਣ 'ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀਆਂ 'ਤੇ ਸਾਧਿਆ ਨਿਸ਼ਾਨਾ