ਵਿਆਹ ਲਈ ਤਿਆਰ CM ਮਾਨ ਦੀ ਪਹਿਲੀ ਤਸਵੀਰ ਆਈ ਸਾਹਮਣੇ
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਆਹ ਤੋਂ ਪਹਿਲਾ ਸਾਂਸਦ ਰਾਘਵ ਚੱਢਾ ਨਾਲ ਪਹਿਲੀ ਫੋਟੋ ਖੂਬ ਵਾਇਰਲ ਹੋ ਰਹੀ ਹੈ। ਇਸ ਨੂੰ ਲੈ ਕੇ ਰਾਘਵ ਚੱਢਾ ਨੇ ਟਵੀਟ ਕਰਕੇ ਇਹ ਫੋਟੋ ਸ਼ੇਅਰ ਕੀਤੀ ਹੈ।
ਰਾਘਟ ਚੱਢਾ ਨੇ ਟਵੀਟ ਕਰਕੇ ਲਿਖਿਆ ਹੈ ਕਿ ਸਾਡੇ ਵੀਰ ਦਾ ਵਿਆਹ ਗੋਡੇ ਗੋਡੇ ਚਾਅ। ਰਾਘਵ ਚੱਢਾ ਨੇ ਆਪਣੀ ਖੁਸ਼ੀ ਨੂੰ ਪ੍ਰਗਟ ਕਰਦੇ ਹੋਏ ਟਵੀਟ ਕੀਤਾ ਸੀ। ਤੁਹਾਨੂੰ ਦੱਸ ਦੇਈਏ ਕਿ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੂਜੀ ਵਾਰ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਉਨ੍ਹਾਂ ਦੀ ਹੋਣ ਵਾਲੀ ਦੂਜੀ ਪਤਨੀ ਦਾ ਨਾਂਅ ਡਾ. ਗੁਰਪ੍ਰੀਤ ਕੌਰ ਹੈ। ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਦੇ ਸੈਕਟਰ 8 ਸਥਿਤ ਗੁ. ਪਾਤਸ਼ਾਹੀ ਦਸਵੀਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲੈ ਕੇ ਸੀਐਮ ਹਾਊਸ ਪਹੁੰਚੇ ਹਨ। ਸੀਐਮ ਹਾਊਸ ਵਿਖੇ ਹੀ ਲਾਵਾਂ ਲਈਆ ਜਾਣਗੀਆ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਆਹ ਦੀਆਂ ਸਾਰੀਆਂ ਰਸਮਾਂ ਮੁੱਖ ਮੰਤਰੀ ਨਿਵਾਸ 'ਤੇ ਹੀ ਪੂਰੀਆਂ ਹੋਣਗੀਆਂ।ਇਸ ਸਮਾਗਮ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਪਣੇ ਪਰਿਵਾਰ ਸਮੇਤ ਸ਼ਿਰਕਤ ਕੀਤੀ। ਇਹ ਵੀ ਪੜ੍ਹੋ:LIVE UPDATE: ਮੁੱਖ ਮੰਤਰੀ ਮਾਨ ਦਾ ਵਿਆਹ, CM ਦੀ ਚੰਡੀਗੜ੍ਹ ਰਿਹਾਇਸ਼ ਵਿਖੇ ਸਮਾਗਮ, ਵੇਖੋ ਖਾਸ ਤਸਵੀਰਾਂ -PTC NewsSaade veer da vyah Saanu gode gode chah pic.twitter.com/0c09v6YG4N — Raghav Chadha (@raghav_chadha) July 7, 2022