Thu, Dec 12, 2024
Whatsapp

ਭਾਰਤੀ ਸਿੰਘ ਦੀ ਬੱਚੇ ਨਾਲ ਪਹਿਲੀ ਤਸਵੀਰ ਖੂਬ ਵਾਇਰਲ

Reported by:  PTC News Desk  Edited by:  Pardeep Singh -- April 04th 2022 07:44 PM
ਭਾਰਤੀ ਸਿੰਘ ਦੀ ਬੱਚੇ ਨਾਲ ਪਹਿਲੀ ਤਸਵੀਰ ਖੂਬ ਵਾਇਰਲ

ਭਾਰਤੀ ਸਿੰਘ ਦੀ ਬੱਚੇ ਨਾਲ ਪਹਿਲੀ ਤਸਵੀਰ ਖੂਬ ਵਾਇਰਲ

ਚੰਡੀਗੜ੍ਹ: ਸੋਸ਼ਲ ਮੀਡੀਆ ਉੱਤੇ ਇਕ ਤਸਵੀਰ ਖੂਬ ਵਾਇਰਲ ਹੋ ਰਹੀ ਹੈ। ਤੁਸੀ ਵੀ ਉਸ ਤਸਵੀਰ ਨੂੰ ਵੇਖ ਕੇ ਹੈਰਾਨ ਹੋਵੋਗੇ। ਪ੍ਰਸਿੱਧ ਕਾਮੇਡੀਅਨ ਭਾਰਤੀ ਸਿੰਘ ਨੇ ਹਾਲ ਹੀ ਵਿੱਚ ਪੁੱਤਰ ਨੂੰ ਜਨਮ ਦਿੱਤਾ ਹੈ ਇਸ ਦੀ ਜਾਣਕਾਰੀ ਉਸਦੇ ਪਤੀ ਹਰਸ਼ ਲਿੰਬਾਚੀਆ ਨੇ ਬੀਤੇ ਦਿਨੀਂ ਸੋਸ਼ਲ ਮੀਡੀਆ ਉੱਤੇ ਜਾਣਕਾਰੀ ਦਿੱਤੀ ਹੈ। ਪੋਸਟ ਵਾਇਰਲ ਹੋਣ ਤੇ ਵਧਾਈਆ ਦੇਣ ਵਾਲਿਆ ਦਾ ਤਾਂਤਾ ਲੱਗਿਆ ਹੋਇਆ ਹੈ। ਬੱਚੇ ਨਾਲ ਭਾਰਤੀ ਸਿੰਘ ਦੀ ਫੋਟੋ ਵਾਲੀ ਤਸਵੀਰ ਖੂਬ ਵਾਇਰਲ ਹੋ ਰਹੀ ਹੈ।ਜ਼ਿਕਰਯੋਗ ਹੈ ਕਿ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਅਜਿਹੀਆਂ ਸਾਰੀਆਂ ਤਸਵੀਰਾਂ ਅਸਲ ਵਿੱਚ ਫੋਟੋਸ਼ਾਪ ਰਾਹੀ ਤਿਆਰ ਕੀਤੀਆਂ ਗਈਆਂ ਹਨ ਅਤੇ ਇਨ੍ਹਾਂ ਤਸਵੀਰਾਂ ਦਾ ਅਸਲੀਅਤ ਨਾਲ ਕੋਈ ਸਬੰਧ ਨਹੀਂ ਹੈ। ਹਰਸ਼ ਲਿੰਬਾਚੀਆ ਅਤੇ ਭਾਰਤੀ ਸਿੰਘ ਦੋਵਾਂ ਵਿੱਚੋਂ ਕਿਸੇ ਨੇ ਵੀ ਅਜੇ ਤੱਕ ਆਪਣੇ ਅਧਿਕਾਰਤ ਅਕਾਊਂਟ ਤੋਂ ਆਪਣੇ ਬੱਚੇ ਦੀ ਕੋਈ ਵੀ ਝਲਕ ਸਾਂਝੀ ਨਹੀਂ ਕੀਤੀ ਹੈ।  ਤੁਹਾਨੂੰ ਦੱਸ ਦੇਈਏ ਕਿ ਪ੍ਰੈਗਨੈਂਸੀ ਦੌਰਾਨ ਵੀ ਭਾਰਤੀ ਸਿੰਘ ਨੇ ਆਪਣਾ ਕੰਮ ਜਾਰੀ ਰੱਖਿਆ ਸੀ ਉੱਥੇ ਹੀ ਕਈ ਰਿਆਲਟੀ ਸ਼ੋਅ ਵਿੱਚ ਬਤੌਰ ਹੋਸਟ ਕੰਮ ਕੀਤਾ ਅਤੇ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ । ਸੋਸ਼ਲ ਮੀਡੀਆ ਉੱਤੇ ਜਿਹੜੀਆਂ ਫੋਟੋਆਂ ਵਾਇਰਲ ਹੋ ਰਹੀਆ ਹਨ ਉਹ ਸਿਰਫ ਇਕ ਫੋਟੋਸ਼ਾਪ ਦਾ ਕਮਾਲ ਹੈ। ਇਹ ਵੀ ਪੜ੍ਹੋ:ਚਿੰਤਾਜਨਕ! ਪੰਜਾਬ 'ਚ ਸਕੂਲਾਂ ਨਾਲੋਂ ਵਧੇਰੇ ਹਨ ਸ਼ਰਾਬ ਦੇ ਠੇਕੇ -PTC News


Top News view more...

Latest News view more...

PTC NETWORK