'Atharva: The Origin' ਤੋਂ ਸਾਹਮਣੇ ਆਈ ਐਮਐਸ ਧੋਨੀ ਦੀ ਪਹਿਲੀ ਝਲਕ
ਮੁੰਬਈ : ਸਾਬਕਾ ਭਾਰਤੀ ਕਪਤਾਨ ਐੱਮ.ਐੱਸ. ਧੋਨੀ (MS Dhoni) ਵੱਲੋਂ ਬੁੱਧਵਾਰ ਨੂੰ ਆਪਣੇ ਆਉਣ ਵਾਲੇ ਗ੍ਰਾਫਿਕ ਨਾਵਲ 'Atharva: The Origin' ਤੋਂ ਅਥਰਵ ਵਜੋਂ ਆਪਣੀ ਪਹਿਲੀ ਝਲਕ ਦਾ ਜਾਰੀ ਕੀਤੀ ਗਈ ਹੈ। ਐੱਮ.ਐੱਸ. ਧੋਨੀ ਨੇ ਆਪਣੇ ਫੇਸਬੁੱਕ ਹੈਂਡਲ 'ਤੇ ਆਪਣੀ ਆਉਣ ਵਾਲੀ ਮਿਥਿਹਾਸਕ ਵਿਗਿਆਨਕ ਵੈੱਬ ਸੀਰੀਜ਼ ਦੇ ਪਹਿਲੇ ਲੁੱਕ ਦਾ ਟੀਜ਼ਰ ਸਾਂਝਾ ਕੀਤਾ। ਧੋਨੀ ਨੇ ਆਪਣੇ ਫੇਸਬੁੱਕ 'ਤੇ ਕਿਹਾ,"ਆਪਣੇ ਨਵੇਂ ਅਵਤਾਰ ਦੀ ਘੋਸ਼ਣਾ ਕਰਦੇ ਹੋਏ ਮੈਨੂੰ ਖੁਸ਼ੀ ਹੋ ਰਹੀ ਹੈ.....'Atharva'....,"। ਧੋਨੀ (MS Dhoni) ਦੀ ਵੈੱਬ ਸੀਰੀਜ਼ ਸਾਇੰਸ Fiction 'ਤੇ ਆਧਾਰਿਤ ਹੈ। 'ਪੁਸਤਕ ਇਕ ਪੌਰਾਣਿਕ ਵਿਗਿਆਨ-ਕਥਾ ਹੈ ਜਿਸ ਵਿਚ ਇਕ ਗੁਪਤ ਅਘੋਰੀ ਦੀ ਯਾਤਰਾ ਦਾ ਵਰਣਨ ਕੀਤਾ ਗਿਆ ਹੈ। ਪ੍ਰੀਵਿਊ ਵਿੱਚ ਧੋਨੀ (MS Dhoni)ਨੂੰ ਜੰਗ ਦੇ ਮੈਦਾਨ ਵਿੱਚ ਐਨੀਮੇਟਡ ਅਵਤਾਰ ਵਿੱਚ ਦਿਖਾਇਆ ਗਿਆ ਹੈ। ਸਾਬਕਾ ਕ੍ਰਿਕਟਰ ਦੇ ਕਿਰਦਾਰ ਨੂੰ ਭੂਤਾਂ ਦੀ ਫੌਜ ਨਾਲ ਲੜਦੇ ਦੇਖਿਆ ਜਾ ਸਕਦਾ ਹੈ। "ਨਵੇਂ ਯੁੱਗ ਦਾ ਗ੍ਰਾਫਿਕ ਨਾਵਲ" ਮੰਨਿਆ ਜਾਂਦਾ ਹੈ, 'ਅਥਰਵ: ਦਿ ਓਰਿਜਿਨ' ਪਹਿਲੇ ਲੇਖਕ ਰਮੇਸ਼ ਥਮਿਲਮਨੀ ਦੀ ਇਸੇ ਨਾਮ ਦੀ ਅਣਪ੍ਰਕਾਸ਼ਿਤ ਕਿਤਾਬ ਦਾ ਰੂਪਾਂਤਰ ਹੈ। ਆਗਾਮੀ ਸੀਰੀਜ਼ ਧੋਨੀ ਐਂਟਰਟੇਨਮੈਂਟ ਦੁਆਰਾ ਸਮਰਥਤ ਹੈ, ਮੀਡੀਆ ਕੰਪਨੀ ਜਿਸ ਦੀ ਸਥਾਪਨਾ MS Dhoni ਅਤੇ ਉਸਦੀ ਪਤਨੀ ਸਾਕਸ਼ੀ ਸਿੰਘ ਧੋਨੀ ਦੁਆਰਾ 2019 ਵਿੱਚ ਕੀਤੀ ਗਈ ਸੀ।ਅਥਰਵ ਦੇ ਨਵੇਂ ਅਵਤਾਰ 'ਚ MS Dhoni ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਧੋਨੀ ਨੇ ਆਖਰੀ ਵਾਰ 2019 ICC ਵਿਸ਼ਵ ਕੱਪ ਵਿੱਚ ਭਾਰਤ ਲਈ ਖੇਡਿਆ ਸੀ ਜਿੱਥੇ ਸੈਮੀਫਾਈਨਲ ਮੁਕਾਬਲੇ ਵਿੱਚ ਭਾਰਤ ਨੂੰ ਨਿਊਜ਼ੀਲੈਂਡ ਨੇ ਹਰਾਇਆ ਸੀ। ਬਾਅਦ ਵਿੱਚ, ਮਹਾਨ ਕ੍ਰਿਕਟਰ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ। ਇਥੇ ਪੜ੍ਹੋ ਹੋਰ ਖ਼ਬਰਾਂ: ਬਿਕਰਮ ਸਿੰਘ ਮਜੀਠੀਆ ਨੇ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਦਿੱਤਾ ਵੱਡਾ ਬਿਆਨ Dhoni ਨੇ ਭਾਰਤ ਲਈ 350 ਵਨਡੇ, 98 ਟੀ-20 ਅੰਤਰਰਾਸ਼ਟਰੀ ਅਤੇ 90 ਟੈਸਟ ਮੈਚਾਂ ਵਿੱਚ 17266 ਦੌੜਾਂ ਬਣਾਈਆਂ। ਇਸ ਦੌਰਾਨ ਉਨ੍ਹਾਂ ਨੇ 108 ਅਰਧ ਸੈਂਕੜੇ ਅਤੇ 16 ਸੈਂਕੜੇ ਵੀ ਲਗਾਏ। ਧੋਨੀ ਦੀ ਕਪਤਾਨੀ 'ਚ ਟੀਮ ਇੰਡੀਆ ਤਿੰਨ ICC ਖਿਤਾਬ ਜਿੱਤਣ 'ਚ ਸਫਲ ਰਹੀ। ਇਸ ਤੋਂ ਇਲਾਵਾ, ਧੋਨੀ ਨੇ ਚੇਨਈ ਸੁਪਰ ਕਿੰਗਜ਼ (CSK) ਨੂੰ ਆਪਣੀ ਕਪਤਾਨੀ ਹੇਠ ਚਾਰ ਵਾਰ IPL ਖਿਤਾਬ ਜਿੱਤਿਆ ਹੈ। ਵੀਡੀਓ ਵੇਖਣ ਲਈ ਇੱਥੇ ਕਲਿੱਕ ਕਰੋ -PTC News