ਕਾਂਗਰਸ ਪ੍ਰਧਾਨ ਦੇ ਅਹੁਦੇ ਲਈ 17 ਅਕਤੂਬਰ ਨੂੰ ਹੋਵੇਗੀ ਚੋਣ, 19 ਨੂੰ ਹੋਵੇਗਾ ਨਵੇਂ ਪ੍ਰਧਾਨ ਦਾ ਐਲਾਨ
ਨਵੀਂ ਦਿੱਲੀ: ਕਾਂਗਰਸ ਪਾਰਟੀ ਦੇ ਨਵੇਂ ਪ੍ਰਧਾਨ ਦੀ ਚੋਣ ਨੂੰ ਲੈ ਕੇ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ।ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਵਿੱਚ ਪ੍ਰਧਾਨ ਦੀ ਚੋਣ ਦੀ ਤਰੀਕ ਦਾ ਐਲਾਨ ਕਰ ਦਿੱਤਾ ਗਿਆ ਹੈ। ਵਰਕਿੰਗ ਕਮੇਟੀ ਦੀ ਮੀਟਿੰਗ ਤੋਂ ਬਾਅਦ ਮੀਡੀਆ ਨੂੰ ਦੱਸਿਆ ਗਿਆ ਕਿ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਚੋਣ 17 ਅਕਤੂਬਰ ਨੂੰ ਹੋਵੇਗੀ ਅਤੇ ਚੋਣ ਦਾ ਨਤੀਜਾ 19 ਅਕਤੂਬਰ ਨੂੰ ਐਲਾਨਿਆ ਜਾਵੇਗਾ।
ਦੱਸਿਆ ਗਿਆ ਕਿ ਕਾਂਗਰਸ ਦੇ ਪ੍ਰਧਾਨ ਦੀ ਚੋਣ ਲਈ ਨੋਟੀਫਿਕੇਸ਼ਨ 22 ਸਤੰਬਰ ਨੂੰ ਜਾਰੀ ਕੀਤਾ ਜਾਵੇਗਾ। ਨਾਮਜ਼ਦਗੀਆਂ 24 ਸਤੰਬਰ ਨੂੰ ਸ਼ੁਰੂ ਹੋਣਗੀਆਂ, 17 ਅਕਤੂਬਰ ਨੂੰ ਵੋਟਾਂ ਪੈਣਗੀਆਂ ਅਤੇ 19 ਅਕਤੂਬਰ ਨੂੰ ਗਿਣਤੀ ਅਤੇ ਨਤੀਜੇ ਐਲਾਨੇ ਜਾਣਗੇ। CWC ਦੀ ਮੋਹਰ ਲੱਗਣ ਤੋਂ ਬਾਅਦ ਇਸ ਦਾ ਰਸਮੀ ਐਲਾਨ ਕੀਤਾ ਗਿਆ।LIVE: Congress party briefing by Shri Madhusudan Mistry, Shri @kcvenugopalmp and Shri @Jairam_Ramesh at AICC HQ. https://t.co/eDZThCvpug — Congress (@INCIndia) August 28, 2022
ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ 'ਚ ਵਿਦੇਸ਼ 'ਚ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਸ਼ਾਮਲ ਹੋਏ। ਜਦਕਿ ਹਰੀਸ਼ ਰਾਵਤ, ਸਲਮਾਨ ਖੁਰਸ਼ੀਦ, ਮੁਕੁਲ ਵਾਸਨਿਕ, ਮੱਲਿਕਾਰਜੁਨ ਖੜਗੇ, ਕੁਮਾਰੀ ਸ਼ੈਲਜਾ, ਮਧੂਸੂਦਨ ਮਿਸਤਰੀ, ਕੇਸੀ ਵੇਣੂਗੋਪਾਲ, ਜੈਰਾਮ ਰਮੇਸ਼, ਅਜੈ ਮਾਕਨ, ਅਭਿਸ਼ੇਕ ਮਨੂ ਸਿੰਘਵੀ ਸਮੇਤ ਕਈ ਨੇਤਾਵਾਂ ਨੇ ਕਾਂਗਰਸ ਦਫਤਰ ਤੋਂ ਇਸ ਬੈਠਕ 'ਚ ਸ਼ਿਰਕਤ ਕੀਤੀ। ਇਹ ਵੀ ਪੜ੍ਹੋ:ਧੋਖਾਧੜੀ ਮਾਮਲੇ 'ਚ ਕਾਂਗਰਸ ਦਾ ਬੁਲਾਰਾ ਗ੍ਰਿਫ਼ਤਾਰ -PTC Newsआज CWC की बैठक में भारतीय राष्ट्रीय कांग्रेस अध्यक्ष के चुनाव कार्यक्रम को मंजूरी प्रदान की गई। pic.twitter.com/W1yjNQi7K2
— Congress (@INCIndia) August 28, 2022