ਹਸਪਤਾਲ 'ਚ ਬੈੱਡ ਨਾ ਮਿਲਣ ਕਾਰਨ ਭਾਰਤੀ ਗਭਰਵਤੀ ਔਰਤ ਦੀ ਮੌਤ, ਸਿਹਤ ਮੰਤਰੀ ਵੱਲੋਂ ਅਸਤੀਫ਼ਾ
ਲਿਸਬਨ : ਪੁਰਤਗਾਲ ਦੀ ਸਿਹਤ ਮੰਤਰੀ ਡਾ. ਮਾਰਤਾ ਡੇਮਿਡੋ ਨੇ ਇਕ ਗਰਭਵਤੀ ਔਰਤ ਨੂੰ ਹਸਪਤਾਲ ਵਿਚ ਬੈੱਡ ਨਾ ਮਿਲਣ ਕਾਰਨ ਉਸ ਦੀ ਮੌਤ ਹੋਣ ਕਾਰਨ ਨੈਤਿਕਤਾ ਦੇ ਆਧਾਰ ਉਤੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਇੱਕ ਗਰਭਵਤੀ ਮਹਿਲਾ ਸੈਲਾਨੀ ਨੂੰ ਹਸਪਤਾਲ ਦਾਖ਼ਲ ਨਹੀਂ ਕੀਤਾ ਜਾ ਸਕਿਆ ਤੇ ਜਣੇਪਾ ਵਾਰਡ ਵਿੱਚ ਜਗ੍ਹਾ ਦੀ ਘਾਟ ਕਾਰਨ ਉਸਦੀ ਮੌਤ ਹੋ ਗਈ। ਇਕ 34 ਸਾਲਾ ਭਾਰਤੀ ਔਰਤ ਨੂੰ ਕਥਿਤ ਤੌਰ 'ਤੇ ਲਿਸਬਨ ਦੇ ਹਸਪਤਾਲਾਂ 'ਚ ਦਾਖ਼ਲ ਹੋਣ ਲਈ ਚੱਕਰ ਲਗਾਉਂਦੇ ਹੋਏ ਦਿਲ ਦਾ ਦੌਰਾ ਪੈ ਗਿਆ।
ਜਾਣਕਾਰੀ ਅਨੁਸਾਰ ਪੁਰਤਗਾਲ 'ਚ ਗਰਭਵਤੀ ਭਾਰਤੀ ਮਹਿਲਾ ਨੂੰ ਹਸਪਤਾਲ ਵਿੱਚ ਥਾਂ ਨਾ ਮਿਲਣ ਕਾਰਨ ਮੌਤ ਹੋ ਗਈ। ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਸਿਹਤ ਮੰਤਰੀ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। 34 ਸਾਲ ਦੀ ਮਹਿਲਾ ਦੀ ਉਦੋਂ ਮੌਤ ਹੋ ਗਈ ਜਦੋਂ ਉਸ ਨੂੰ ਬੈਡ ਨਾ ਮਿਲਣ ਕਾਰਨ ਦੂਜੇ ਹਸਪਤਾਲ 'ਚ ਭੇਜਿਆ ਜਾ ਰਿਹਾ ਸੀ। 34 ਸਾਲਾ ਮਹਿਲਾ ਨੂੰ ਰਾਜਧਾਨੀ ਲਿਸਬਨ ਦੇ ਇਕ ਹਸਪਤਾਲ 'ਚ ਲਿਜਾਇਆ ਗਿਆ ਸੀ। ਜੱਚਾ-ਬੱਚਾ ਵਾਰਡ 'ਚ ਥਾਂ ਨਾ ਮਿਲਣ ਕਾਰਨ ਉਸ ਨੂੰ ਭਰਤੀ ਨਹੀਂ ਕੀਤਾ ਜਾ ਸਕਿਆ ਤੇ ਦੂਜੇ ਹਸਪਤਾਲ 'ਚ ਭੇਜਿਆ ਜਾਣ ਲੱਗਿਆ। ਇਸ ਦੌਰਾਨ ਰਸਤੇ 'ਚ ਉਸ ਦੀ ਮੌਤ ਹੋ ਗਈ। ਇਸ ਘਟਨਾ ਮਗਰੋਂ ਪੁਰਤਗਾਲ ਦੀ ਸਿਹਤ ਮੰਤਰੀ ਨੇ ਨੈਤਿਕਤਾ ਦੇ ਆਧਾਰ ਉਤੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ।
ਪੁਰਤਗਾਲ ਦੇ ਹਸਪਤਾਲ ਵਿੱਚ ਕਰਮਚਾਰੀਆਂ ਅਤੇ ਡਾਕਟਰਾਂ ਦੀ ਘਾਟ ਦੇ ਚਲਦਿਆਂ ਅਜਿਹੀਆਂ ਕਈ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਡਾ. ਮਾਰਤਾ ਡੇਮਿਡੋ 2018 ਤੋਂ ਸਿਹਤ ਮੰਤਰੀ ਸਨ। ਸਰਕਾਰ ਨੇ ਕਿਹਾ ਕਿ ਡਾ. ਡੇਮਿਡੋ ਨੂੰ ਅਹਿਸਾਸ ਹੋ ਗਿਆ ਹੈ ਕਿ ਅਜਿਹੀ ਸਥਿਤੀ ਵਿੱਚ ਅਹੁਦੇ ਉਤੇ ਨਹੀਂ ਰਿਹਾ ਜਾ ਸਕਦਾ।
-PTC News
ਇਹ ਵੀ ਪੜ੍ਹੋ : ਸਰਕਾਰੀ ਜ਼ਮੀਨ ’ਤੇ ਨਾਜਾਇਜ਼ ਉਸਾਰੀ ਨੂੰ ਰੋਕਣ ਗਈ ਨਿਗਮ ਦੀ ਟੀਮ ’ਤੇ ਹਮਲਾ