Wed, Nov 13, 2024
Whatsapp

ਅਦਾਲਤ ਨੇ ਅੰਕਿਤ ਸੇਰਸਾ ਤੇ ਸਚਿਨ ਚੌਧਰੀ ਨੂੰ 8 ਦਿਨ ਦੇ ਰਿਮਾਂਡ 'ਤੇ ਭੇਜਿਆ

Reported by:  PTC News Desk  Edited by:  Ravinder Singh -- July 15th 2022 12:25 PM
ਅਦਾਲਤ ਨੇ ਅੰਕਿਤ ਸੇਰਸਾ ਤੇ ਸਚਿਨ ਚੌਧਰੀ ਨੂੰ 8 ਦਿਨ ਦੇ ਰਿਮਾਂਡ 'ਤੇ ਭੇਜਿਆ

ਅਦਾਲਤ ਨੇ ਅੰਕਿਤ ਸੇਰਸਾ ਤੇ ਸਚਿਨ ਚੌਧਰੀ ਨੂੰ 8 ਦਿਨ ਦੇ ਰਿਮਾਂਡ 'ਤੇ ਭੇਜਿਆ

ਮਾਨਸਾ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਮਲੇ ਵਿੱਚ ਲੋੜੀਂਦੇ ਦੋ ਸ਼ੂਟਰਾਂ ਅੰਕਿਤ ਸੇਰਸਾ ਤੇ ਸਚਿਨ ਚੌਧਰੀ ਨੂੰ ਅੱਜ ਮਾਨਸਾ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਦੋਵਾਂ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਅੱਜ ਪੰਜਾਬ ਪੁਲਿਸ ਵੱਲੋਂ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਸਿੱਧੂ ਮੂਸੇਵਾਲਾ ਉਤੇ ਨੇੜਿਓਂ ਗੋਲ਼ੀਆਂ ਚਲਾਉਣ ਵਾਲੇ 19 ਸਾਲਾ ਅੰਕਿਤ ਸੇਰਸਾ ਤੇ ਸਚਿਨ ਨੂੰ ਪੰਜਾਬ ਪੁਲਿਸ ਦਿੱਲੀ ਤੋਂ ਟ੍ਰਾਂਜ਼ਿਟ ਰਿਮਾਡ ਉਤੇ ਲੈ ਕੇ ਪੰਜਾਬ ਦੇ ਮਾਨਸਾ ਲੈ ਕੇ ਆਈ ਸੀ। ਦੋਵੇਂ ਹਰਿਆਣਾ ਦੇ ਰਹਿਣ ਵਾਲੇ ਹਨ। ਦੋਵਾਂ ਨੂੰ ਅੱਜ ਮਾਨਸਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿੱਥੋਂ ਉਸ ਨੂੰ 8 ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ। ਅਦਾਲਤ ਨੇ ਅੰਕਿਤ ਸੇਰਸਾ ਤੇ ਸਚਿਨ ਚੌਧਰੀ ਨੂੰ 8 ਦਿਨ ਦੇ ਰਿਮਾਂਡ 'ਤੇ ਭੇਜਿਆਅੰਕਿਤ ਸੇਰਸਾ ਨੇ ਮੂਸੇਵਾਲਾ ਨੂੰ ਗੋਲੀ ਮਾਰ ਦਿੱਤੀ। ਇਸ ਦੇ ਨਾਲ ਹੀ ਸਚਿਨ ਚੌਧਰੀ ਉਰਫ ਸਚਿਨ ਭਿਵਾਨੀ ਨੇ ਉਸ ਦੇ ਭੱਜਣ ਵਿਚ ਮਦਦ ਕੀਤੀ ਸੀ। ਇਨ੍ਹਾਂ ਨੂੰ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਗ੍ਰਿਫ਼ਤਾਰ ਕੀਤਾ ਹੈ। ਜਿਸ ਤੋਂ ਬਾਅਦ ਉਸ ਨੂੰ ਤਿਹਾੜ ਜੇਲ੍ਹ ਭੇਜ ਦਿੱਤਾ ਗਿਆ, ਪੰਜਾਬ ਪੁਲਿਸ ਨੇ ਉਸ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲੈ ਲਿਆ। ਇਸ ਤੋਂ ਪਹਿਲਾਂ ਅੰਕਿਤ ਸੇਰਸਾ ਉਸ ਵੇਲੇ ਸੁਰਖੀਆਂ ਵਿੱਚ ਆਇਆ, ਜਦੋਂ ਦਿੱਲੀ ਪੁਲਿਸ ਵੱਲੋਂ ਇਸ ਨੂੰ ਸਚਿਨ ਭਿਵਾਨੀ ਨਾਲ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਿਸ ਦਾ ਕਹਿਣਾ ਹੈ ਕਿ ਉਹ ਸਿੱਧੂ ਮੂਸੇਵਾਲਾ ਦੇ ਕਤਲ ਵੇਲੇ ਸਭ ਤੋਂ ਨੇੜੇ ਜਾ ਕੇ ਗੋਲ਼ੀਆਂ ਚਲਾਉਣ ਵਾਲਾ ਸ਼ੂਟਰ ਹੈ। ਅਦਾਲਤ ਨੇ ਅੰਕਿਤ ਸੇਰਸਾ ਤੇ ਸਚਿਨ ਚੌਧਰੀ ਨੂੰ 8 ਦਿਨ ਦੇ ਰਿਮਾਂਡ 'ਤੇ ਭੇਜਿਆਅੰਕਿਤ ਚਾਰ ਭੈਣਾਂ ਤੇ ਦੋ ਭਰਾਵਾਂ ਵਿੱਚੋਂ ਸਭ ਤੋਂ ਛੋਟਾ ਹੈ ਤੇ ਸੋਨੀਪਤ-ਦਿੱਲੀ ਸਰਹੱਦ ਉਤੇ ਕੁੰਡਲੀ ਇੰਡਸਟਰੀਜ਼ ਖੇਤਰ ਨਾਲ ਲੱਗਦੇ ਪਿੰਡ ਸੇਰਸਾ ਦਾ ਰਹਿਣ ਵਾਲਾ ਹੈ। ਉਸ ਬਾਰੇ ਮੀਡੀਆ ਵਿੱਚ ਇਹ ਗੱਲ ਵੀ ਵਾਇਰਲ ਹੋ ਰਹੀ ਹੈ ਕਿ ਉਸ ਨੇ ਦੋਵੇਂ ਹੱਥਾਂ ਨਾਲ ਸਿੱਧੂ ਮੂਸੇਵਾਲਾ ਉਤੇ ਗੋਲ਼ੀਆਂ ਚਲਾਈਆਂ ਸਨ। ਵੇਰਵਿਆਂ ਅਨੁਸਾਰ ਅੰਕਿਤ ਸੇਰਸਾ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਕੁੱਝ ਮਹੀਨੇ ਪਹਿਲਾਂ ਤੋਂ ਸੋਨੀਪਤ ਦੇ ਗੈਂਗਸਟਰ ਪ੍ਰਿਆਵਰਤ ਫੌਜੀ ਨਾਲ ਜੁੜਿਆ ਸੀ ਤੇ ਕਤਲ ਤੋਂ ਚਾਰ ਦਿਨ ਪਹਿਲਾਂ ਫ਼ਤਿਆਬਾਦ ਦੇ ਇੱਕ ਪੈਟਰੋਲ ਪੰਪ ਉਤੇ ਲੱਗੇ ਸੀਸੀਟੀਵੀ ਕਮਰਿਆਂ ਵਿੱਚ ਉਸ ਦੀ ਤਸਵੀਰ ਕੈਦ ਹੋਣ ਮਗਰੋਂ ਉਸ ਦਾ ਸਬੰਧ ਇਸ ਕੇਸ ਨਾਲ ਜੋੜ ਕੇ ਵੇਖਿਆ ਜਾਣ ਲੱਗਿਆ ਹੈ। ਅਦਾਲਤ ਨੇ ਅੰਕਿਤ ਸੇਰਸਾ ਤੇ ਸਚਿਨ ਚੌਧਰੀ ਨੂੰ 8 ਦਿਨ ਦੇ ਰਿਮਾਂਡ 'ਤੇ ਭੇਜਿਆਅੰਕਿਤ 6 ਅਪ੍ਰੈਲ ਨੂੰ ਨਵਰਾਤਰੀ ਵਾਲੇ ਦਿਨ ਘਰੋਂ ਤੁਰਨ ਵੇਲੇ ਆਪਣੇ ਪਰਿਵਾਰ ਨੂੰ ਇਹ ਸਲਾਹ ਦੇ ਕੇ ਗਿਆ ਸੀ ਕਿ ਉਹ ਉਸ ਨੂੰ ਬੇਦਖ਼ਲ ਕਰ ਦੇਣ ਨਹੀਂ ਤਾਂ ਪੁਲਿਸ ਉਨ੍ਹਾਂ ਨੂੰ ਤੰਗ ਕਰੇਗੀ। ਪੁਲਿਸ ਅਨੁਸਾਰ ਅੰਕਿਤ ਨੇ ਸਭ ਤੋਂ ਪਹਿਲਾ ਅਪਰਾਧ ਮੋਬਾਈਲ ਚੋਰੀ ਦਾ ਕੀਤਾ ਸੀ। ਦਸਵੀਂ ਵਿੱਚੋਂ ਫੇਲ੍ਹ ਹੋਣ ਮਗਰੋਂ ਅੰਕਿਤ ਦੇ ਪਰਿਵਾਰ ਨੇ ਉਸ ਨੂੰ ਮਾਸੀ ਕੋਲ ਬਹਾਦਰਗੜ੍ਹ ਭੇਜ ਦਿੱਤਾ, ਜਿਥੇ ਉਸ ਦਾ ਨਾਂ ਮੋਬਾਈਲ ਚੋਰੀ ਕਰਨ ਦੇ ਦੋਸ਼ ਹੇਠ ਆਇਆ। ਇੱਕ ਸਾਲ ਪਹਿਲਾਂ ਰਾਜਸਥਾਨ ਵਿੱਚ ਉਸ ਉਤੇ ਹੱਤਿਆ ਦੀ ਕੋਸ਼ਿਸ਼ ਕਰਨ ਦਾ ਦੋਸ਼ ਲੱਗਿਆ। ਇਹ ਵੀ ਪੜ੍ਹੋ : ਸਹਾਇਕ ਲੋਕ ਸੰਪਰਕ ਅਫਸਰ ਡਾ. ਖੋਖਰ ਨੇ ਡਾਇਰੈਕਟਰ ਲੋਕ ਸੰਪਰਕ ਨੂੰ ਬਦਲਣ ਦੀ ਮੰਗ ਕੀਤੀ


Top News view more...

Latest News view more...

PTC NETWORK