Sun, Sep 8, 2024
Whatsapp

ਲੁਧਿਆਣਾ ਨਿਗਮ ਦੀ ਮੀਟਿੰਗ ਦੌਰਾਨ ਹੋਇਆ ਹੰਗਾਮਾ, ਜਾਣੋ ਕਾਰਨ

Reported by:  PTC News Desk  Edited by:  Ravinder Singh -- March 28th 2022 05:54 PM
ਲੁਧਿਆਣਾ ਨਿਗਮ ਦੀ ਮੀਟਿੰਗ ਦੌਰਾਨ ਹੋਇਆ ਹੰਗਾਮਾ, ਜਾਣੋ ਕਾਰਨ

ਲੁਧਿਆਣਾ ਨਿਗਮ ਦੀ ਮੀਟਿੰਗ ਦੌਰਾਨ ਹੋਇਆ ਹੰਗਾਮਾ, ਜਾਣੋ ਕਾਰਨ

ਲੁਧਿਆਣਾ : ਲੁਧਿਆਣਾ ਨਗਰ ਨਿਗਮ ਦੀ ਅੱਜ ਹੋ ਰਹੀ ਹਾਊਸ ਮੀਟਿੰਗ ਵਿੱਚ ਮਾਹੌਲ ਕਾਫੀ ਤਣਾਅਪੂਰਨ ਬਣ ਗਿਆ। ਇਸ ਮੌਕੇ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਕਾਂਗਰਸੀ ਮੇਅਰ, ਕੌਂਸਲਰ ਤੇ ਅਕਾਲੀ ਦਲ ਦੇ ਕੌਂਸਲਰ ਇਕ ਦੂਜੇ ਉਤੇ ਦੂਸ਼ਣਬਾਜ਼ੀ ਕਰਨ ਲੱਗੇ। ਇਸ ਤੋਂ ਪਹਿਲਾਂ ਨਗਰ ਨਿਗਮ ਨੇ 1 ਹਜ਼ਾਰ 32 ਕਰੋੜ ਕਰੋੜ ਰੁਪਏ ਦੇ ਬਜਟ ਪਾਸ ਕੀਤਾ। ਲੁਧਿਆਣਾ ਨਿਗਮ ਦੀ ਮੀਟਿੰਗ ਦੌਰਾਨ ਹੋਇਆ ਹੰਗਾਮਾ, ਜਾਣੋ ਕਾਰਨਇਸ 'ਚ 500 ਕਰੋੜ ਮੁਲਾਜ਼ਮਾਂ ਦੀਆਂ ਤਨਖਾਹਾਂ ਹਨ, ਬਾਕੀ 500 ਕਰੋੜ ਵਿਕਾਸ ਲਈ ਹਨ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਨਵੇਂ ਬਣੇ ਵਿਧਾਇਕ ਵੀ ਹਾਊਸ ਦੀ ਮੀਟਿੰਗ ਵਿੱਚ ਪਹੁੰਚੇ। ਉਨ੍ਹਾਂ ਦੇ ਪੁੱਜਣ ਤੋਂ ਬਾਅਦ ਮੀਟਿੰਗ ਦਾ ਮਾਹੌਲ ਕਾਫੀ ਤਣਾਅਪੂਰਨ ਹੋ ਗਿਆ। ਆਦਮੀ ਪਾਰਟੀ ਦੇ ਵਿਧਾਇਕ, ਮੇਅਰ ਬਲਕਾਰ ਸਿੰਘ ਸੰਧੂ ਤੇ ਕਾਂਗਰਸੀ ਕੌਂਸਲਰ ਇਕ ਦੂਜੇ ਉਤੇ ਦੂਸ਼ਣਬਾਜ਼ੀ ਕਰਨ ਲੱਗੇ। ਲੁਧਿਆਣਾ ਨਿਗਮ ਦੀ ਮੀਟਿੰਗ ਦੌਰਾਨ ਹੋਇਆ ਹੰਗਾਮਾ, ਜਾਣੋ ਕਾਰਨਹਾਊਸ ਵਿੱਚ ਬੈਠੇ ਸਾਰੇ ਵਾਰਡਾਂ ਦੇ ਕਾਂਗਰਸੀ, ਅਕਾਲੀ ਦਲ, ਭਾਜਪਾ ਦੇ ਕੌਂਸਲਰ ਵੀ ਉਲਝ ਗਏ। ਲੁਧਿਆਣਾ ਦੇ ਹਲਕਾ ਵੈਸਟ ਤੋਂ ਗੁਰਪ੍ਰੀਤ ਸਿੰਘ ਗੋਗੀ ਆਮ ਆਦਮੀ ਪਾਰਟੀ ਦੇ ਵਿਧਾਇਕ, ਸੈਂਟਰਲ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਸ਼ੋਕ ਪਰਾਸ਼ਰ, ਆਤਮ ਨਗਰ ਤੋਂ ਆਮ ਆਦਮੀ ਪਾਰਟੀ ਦੇ ਕੁਲਵੰਤ ਸਿੰਧੂ ਤੇ ਨਾਰਥ ਤੋਂ ਮਦਨ ਲਾਲ ਬੱਗਾ, ਈਸਟ ਤੋਂ ਆਮ ਆਦਮੀ ਪਾਰਟੀ ਦੇ ਭੋਲਾ ਗਰੇਵਾਲ ਹਾਊਸ ਦੀ ਮੀਟਿੰਗ ਵਿੱਚ ਪੁੱਜ ਗਏ। ਲੁਧਿਆਣਾ ਨਿਗਮ ਦੀ ਮੀਟਿੰਗ ਦੌਰਾਨ ਹੋਇਆ ਹੰਗਾਮਾ, ਜਾਣੋ ਕਾਰਨਇਸ ਪਿੱਛੋਂ ਆਮ ਆਦਮੀ ਪਾਰਟੀ ਦੇ ਸਾਰੇ ਵਿਧਾਇਕ ਠੇਕੇਦਾਰਾਂ ਨਾਲ ਉਲਝ ਗਏ ਅਤੇ ਵੱਖ-ਵੱਖ ਵਾਰਡਾਂ ਦੇ ਕੌਂਸਲਰਾਂ ਨਾਲ ਬਹਿਸ ਕਰਨ ਲੱਗੇ। ਇਸ ਦੌਰਾਨ ਸਾਰੇ ਕੌਂਸਲਰ ਇਕ ਦੂਜੇ ਤੋਂ ਮਾਈਕ ਖੋਹਦੇ ਹੋਏ ਨਜ਼ਰ ਆ ਰਹੇ ਹਨ। ਹਾਲਾਤ ਇੰਨੇ ਤਣਾਅਪੂਰਨ ਬਣ ਗਿਆ ਕਿ ਪੁਲਿਸ ਮੌਕੇ ਉਤੇ ਪੁੱਜ ਗਈ। ਇਸ ਦੇ ਬਾਵਜੂਦ ਸਾਰਿਆਂ ਨੇ ਪੁਲਿਸ ਦੀ ਪਰਵਾਹ ਨਾ ਕਰਦੇ ਹੋਏ ਇਕ ਦੂਜੇ ਉਤੇ ਦੂਸ਼ਣਬਾਜ਼ੀ ਦਾ ਦੌਰ ਜਾਰੀ ਰੱਖਿਆ। ਇਸ ਤੋਂ ਬਾਅਦ ਪੁਲਿਸ ਨੂੰ ਦਖ਼ਲਅੰਦਾਜ਼ੀ ਕਰ ਪਈ। ਇਹ ਵੀ ਪੜ੍ਹੋ : 1 ਅਪ੍ਰੈਲ ਤੋਂ ਇਨ੍ਹਾਂ 10 ਨਿਯਮਾਂ 'ਚ ਹੋਣਗੇ ਬਦਲਾਅ , ਜਾਣੋ ਜ਼ਰੂਰ


Top News view more...

Latest News view more...

PTC NETWORK