Wed, Nov 13, 2024
Whatsapp

ਵਿਸ਼ਵ ਚੈਂਪੀਅਨਸ਼ਿਪ 'ਚ ਤੈਰਦੇ ਸਮੇਂ ਬੇਹੋਸ਼ ਹੋਈ ਖਿਡਾਰਨ, ਕੋਚ ਨੇ ਬਚਾਈ ਜਾਨ

Reported by:  PTC News Desk  Edited by:  Ravinder Singh -- June 24th 2022 01:10 PM
ਵਿਸ਼ਵ ਚੈਂਪੀਅਨਸ਼ਿਪ 'ਚ ਤੈਰਦੇ ਸਮੇਂ ਬੇਹੋਸ਼ ਹੋਈ ਖਿਡਾਰਨ, ਕੋਚ ਨੇ ਬਚਾਈ ਜਾਨ

ਵਿਸ਼ਵ ਚੈਂਪੀਅਨਸ਼ਿਪ 'ਚ ਤੈਰਦੇ ਸਮੇਂ ਬੇਹੋਸ਼ ਹੋਈ ਖਿਡਾਰਨ, ਕੋਚ ਨੇ ਬਚਾਈ ਜਾਨ

ਨਵੀਂ ਦਿੱਲੀ : ਬੁਡਾਪੇਸਟ ਵਿੱਚ ਵਿਸ਼ਵ ਤੈਰਾਕੀ ਚੈਂਪੀਅਨਸ਼ਿਪ ਦੌਰਾਨ ਅਮਰੀਕੀ ਤੈਰਾਕ ਅਨੀਤਾ ਅਲਵਾਰੇਜ਼ ਮੁਕਾਬਲੇ ਦੌਰਾਨ ਪੂਲ ਵਿੱਚ ਹੀ ਬੇਹੋਸ਼ ਹੋ ਗਈ। ਇਸ ਦੌਰਾਨ ਜਿਥੇ ਲਾਈਫਗਾਰਡਸ ਖੜ੍ਹੇ ਰਹੇ ਤੇ ਉਸ ਸਮੇਂ ਅਨੀਤਾ ਦੇ ਕੋਚ ਐਂਡ੍ਰੀਆਂ ਨੇ ਪੂਲ ਵਿੱਚ ਛਾਲ ਮਾਰ ਕੇ ਬੇਹੋਸ਼ ਹੋਈ ਤੈਰਾਕ ਖਿਡਾਰਨ ਨੂੰ ਬਾਹਰ ਕੱਢਿਆ। ਵਿਸ਼ਵ ਚੈਂਪੀਅਨਸ਼ਿਪ 'ਚ ਤੈਰਦੇ ਸਮੇਂ ਬੇਹੋਸ਼ ਹੋਈ ਖਿਡਾਰਨ, ਕੋਚ ਨੇ ਬਚਾਈ ਜਾਨਜਾਣਕਾਰੀ ਅਨੁਸਾਰ ਵਿਸ਼ਵ ਤੈਰਾਕੀ ਚੈਂਪੀਅਨਸ਼ਿਪ ਚੱਲ ਰਹੀ ਹੈ, ਜਿਸ ਵਿੱਚ ਵੱਡੀ ਗਿਣਤੀ ਵਿੱਚ ਖਿਡਾਰੀ ਹਿੱਸਾ ਲੈ ਰਹੇ ਹਨ। ਇਸ ਚੈਂਪੀਅਨਸ਼ਿਪ ਦੇ ਇਕ ਮੈਚ 'ਚ ਇਕ ਹੈਰਾਨੀਜਨਕ ਗੱਲ ਸਾਹਮਣੇ ਆਈ ਹੈ। ਦੋ ਵਾਰ ਦੀ ਅਮਰੀਕੀ ਓਲੰਪੀਅਨ ਅਨੀਤਾ ਅਲਵਾਰੇਜ਼ ਸਿੰਗਲਜ਼ ਵਿੱਚ ਤੈਰਾਕੀ ਕਰਦੇ ਹੋਏ ਬੇਹੋਸ਼ ਹੋ ਗਈ। ਅਨੀਤਾ ਬੇਹੋਸ਼ ਹੋ ਗਈ। ਅਨੀਤਾ ਨੇ ਬੁਡਾਪੇਸਟ ਵਿੱਚ ਵਿਸ਼ਵ ਤੈਰਾਕੀ ਚੈਂਪੀਅਨਸ਼ਿਪ ਵਿੱਚ ਸਿੰਗਲ ਈਵੈਂਟ ਵਿੱਚ ਹਿੱਸਾ ਲਿਆ। ਇਸ ਕਿਸਮ ਵਿੱਚ ਹਿੱਸਾ ਲੈਣ ਲਈ ਉਹ ਸਵਿਮਿੰਗ ਪੂਲ ਵਿੱਚ ਗਈ ਤੇ ਤੈਰਾਕੀ ਕਰਨੀ ਸ਼ੁਰੂ ਕਰ ਦਿੱਤੀ ਪਰ ਜਿਵੇਂ ਹੀ ਉਹ ਪਹੁੰਚੀ ਤਾਂ ਉਹ ਅਚਾਨਕ ਬੇਹੋਸ਼ ਹੋ ਗਈ। ਵਿਸ਼ਵ ਚੈਂਪੀਅਨਸ਼ਿਪ 'ਚ ਤੈਰਦੇ ਸਮੇਂ ਬੇਹੋਸ਼ ਹੋਈ ਖਿਡਾਰਨ, ਕੋਚ ਨੇ ਬਚਾਈ ਜਾਨਬੇਹੋਸ਼ ਹੋ ਕੇ ਅਨੀਤਾ ਡੁੱਬਣ ਹੀ ਲੱਗੀ ਸੀ। ਉਸ ਸਮੇਂ ਅਨੀਤਾ ਦੇ ਕੋਚ ਐਂਡਰੀਆ ਫਿਨਟਾਸ ਨੇ ਤੇਜ਼ੀ ਨਾਲ ਪੂਲ ਵਿੱਚ ਛਾਲ ਮਾਰ ਦਿੱਤੀ। ਜ਼ਿਆਦਾਤਰ ਲੋਕਾਂ ਨੂੰ ਸਮਝ ਨਹੀਂ ਆਈ ਕਿ ਕੋਚ ਨੇ ਪਾਣੀ ਵਿੱਚ ਕਿਉਂ ਛਾਲ ਮਾਰੀ। ਸਟੇਡੀਅਮ 'ਚ ਚਰਚਾ ਛਿੜ ਗਈ ਕਿ ਮੁਕਾਬਲਾ ਸ਼ੁਰੂ ਹੋਣ 'ਤੇ ਕੋਚ ਨੇ ਪੂਲ 'ਚ ਛਾਲ ਕਿਉਂ ਮਾਰੀ ਹੈ। ਪਰ ਕੋਚ ਕੁਝ ਦੇਰ ਤੈਰਨ ਤੋਂ ਬਾਅਦ ਹੇਠਾਂ ਪਹੁੰਚ ਗਈ ਅਤੇ ਅਨੀਤਾ ਨੂੰ ਉਥੋਂ ਕੱਢਣ ਦੀ ਕੋਸ਼ਿਸ਼ ਕੀਤੀ। ਉਹ ਇਸ ਕੋਸ਼ਿਸ਼ ਵਿੱਚ ਸਫਲ ਹੋ ਗਈ ਅਤੇ ਜਲਦੀ ਹੀ ਅਨੀਤਾ ਨੂੰ ਇਲਾਜ ਲਈ ਲਿਜਾਇਆ ਗਿਆ। ਵਿਸ਼ਵ ਚੈਂਪੀਅਨਸ਼ਿਪ 'ਚ ਤੈਰਦੇ ਸਮੇਂ ਬੇਹੋਸ਼ ਹੋਈ ਖਿਡਾਰਨ, ਕੋਚ ਨੇ ਬਚਾਈ ਜਾਨਅਮਰੀਕਨ ਸਵੀਮਿੰਗ ਐਸੋਸੀਏਸ਼ਨ ਮੁਤਾਬਕ ਅਨੀਤਾ ਦਾ ਇਲਾਜ ਚੱਲ ਰਿਹਾ ਹੈ ਅਤੇ ਉਸ ਦੀ ਹਾਲਤ 'ਚ ਸੁਧਾਰ ਹੋ ਰਿਹਾ ਹੈ। ਕੋਚ ਐਂਡਰੀਆ ਨੇ ਕਿਹਾ, "ਜਦੋਂ ਇਹ ਹੋਇਆ ਤਾਂ ਉਹ ਬਹੁਤ ਡਰ ਗਈ ਸੀ। ਜ਼ਿਆਦਾਤਰ ਲੋਕ ਸਮਝ ਨਹੀਂ ਪਾ ਰਹੇ ਸਨ ਕਿ ਕੀ ਹੋ ਰਿਹਾ ਹੈ। ਡਾਕਟਰਾਂ ਨੇ ਉਸ ਨੂੰ ਪੂਰੀ ਤਰ੍ਹਾਂ ਆਰਾਮ ਕਰਨ ਦੀ ਸਲਾਹ ਦਿੱਤੀ ਗਈ ਹੈ। ਪਰ ਡਾਕਟਰ ਦੀ ਸਲਾਹ ਲੈਣ ਤੋਂ ਬਾਅਦ, ਉਹ ਜਲਦੀ ਹੀ ਤੈਰਨ ਲਈ ਜਾ ਸਕਦੀ ਹੈ। ਇਸ ਸਭ ਤੋਂ ਬਾਅਦ ਕੋਚ ਐਂਡ੍ਰੀਆ ਫਿਟਨਾਸ ਨੇ ਉਥੇ ਖੜ੍ਹੇ ਲਾਈਫਗਾਰਡ ਨੂੰ ਫਿਟਕਾਰ ਵੀ ਲਗਾਈ। ਇਹ ਵੀ ਪੜ੍ਹੋ : ਲੁਧਿਆਣਾ ਦੇ ਲੱਕੀ ਟਾਵਲ ਹਾਊਸ 'ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਸਮਾਨ ਸੜ ਕੇ ਸੁਆਹ


Top News view more...

Latest News view more...

PTC NETWORK