Thu, Nov 14, 2024
Whatsapp

ਸਫ਼ਾਈ ਸੇਵਕ 'ਆਪ' ਵਿਧਾਇਕ ਗੁਰਦੇਵ ਮਾਨ ਦੇ ਦਫ਼ਤਰ ਅੱਗੇ ਗਰਜੇ

Reported by:  PTC News Desk  Edited by:  Ravinder Singh -- July 14th 2022 07:52 PM
ਸਫ਼ਾਈ ਸੇਵਕ 'ਆਪ' ਵਿਧਾਇਕ ਗੁਰਦੇਵ ਮਾਨ ਦੇ ਦਫ਼ਤਰ ਅੱਗੇ ਗਰਜੇ

ਸਫ਼ਾਈ ਸੇਵਕ 'ਆਪ' ਵਿਧਾਇਕ ਗੁਰਦੇਵ ਮਾਨ ਦੇ ਦਫ਼ਤਰ ਅੱਗੇ ਗਰਜੇ

ਨਾਭਾ : ਅੱਜ ਸਫ਼ਾਈ ਸੇਵਕਾਂ ਵੱਲੋਂ ਨਾਭਾ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਦੇਵ ਸਿੰਘ ਮਾਨ ਦੇ ਦਫ਼ਤਰ ਦਾ ਘਿਰਾਓ ਕੀਤਾ। ਇਸ ਮੌਕੇ ਸਫ਼ਾਈ ਸੇਵਕਾਂ ਨੇ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਸਫ਼ਾਈ ਸੇਵਕ 'ਆਪ' ਵਿਧਾਇਕ ਗੁਰਦੇਵ ਮਾਨ ਦੇ ਦਫ਼ਤਰ ਅੱਗੇ ਗਰਜੇਜ਼ਿਕਰਯੋਗ ਹੈ ਕਿ ਸਫ਼ਾਈ ਸੇਵਕ ਯੂਨੀਅਨ ਪੰਜਾਬ ਦੇ ਵਾਇਸ ਪ੍ਰਧਾਨ ਸੰਦੀਪ ਤੇ ਉਸ ਦੇ ਸਾਥੀਆਂ ਨੂੰ ਪੁਲਿਸ ਵੱਲੋਂ ਵਿਧਾਇਕ ਦੇ ਕਹਿਣ ਉਤੇ ਹਿਰਾਸਤ ਵਿੱਚ ਲੈ ਲਿਆ ਗਿਆ ਸੀ। ਇਸ ਸਬੰਧੀ ਸਫ਼ਾਈ ਸੇਵਕਾਂ ਨੂੰ ਪਤਾ ਲੱਗਾ ਪ੍ਰਧਾਨ ਸੰਦੀਪ ਨੂੰ ਪੁਲਿਸ ਵੱਲੋਂ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਤਾਂ ਸਫ਼ਾਈ ਸੇਵਕਾਂ ਵੱਲੋਂ ਇਕੱਠੇ ਹੋ ਕੇ ਵਿਧਾਇਕ ਦੇ ਦਫ਼ਤਰ ਦਾ ਘਿਰਾਓ ਸ਼ੁਰੂ ਕਰ ਦਿੱਤਾ। ਸਫ਼ਾਈ ਸੇਵਕ 'ਆਪ' ਵਿਧਾਇਕ ਗੁਰਦੇਵ ਮਾਨ ਦੇ ਦਫ਼ਤਰ ਅੱਗੇ ਗਰਜੇਸਫ਼ਾਈ ਦੇ ਸੇਵਕਾਂ ਦੇ ਰੋਹ ਨੂੰ ਵੇਖਦੇ ਹੋਏ ਪੁਲਿਸ ਵੱਲੋਂ ਸਫ਼ਾਈ ਸੇਵਕ ਯੂਨੀਅਨ ਦੇ ਪ੍ਰਧਾਨ ਤੇ ਉਸ ਦੇ ਸਾਥੀਆਂ ਨੂੰ ਛੱਡ ਦਿੱਤਾ ਗਿਆ। ਇਸ ਤੋਂ ਬਾਅਦ ਸਫ਼ਾਈ ਸੇਵਕਾਂ ਦੇ ਧਰਨੇ ਵਿਚਕਾਰ ਆ ਕੇ ਵਿਧਾਇਕ ਨੇ ਆਪਣਾ ਪੱਖ ਰੱਖਿਆ। ਇਸ ਦੌਰਾਨ ਵਿਧਾਇਕ ਗੁਰਦੇਵ ਮਾਨ ਨੇ ਕਿਹਾ ਕਿ ਆਪਣੀ ਗੱਲ ਰੱਖਣ ਦਾ ਹਰ ਕਿਸੇ ਨੂੰ ਅਧਿਕਾਰ ਹੈ ਪਰ ਬਿਨਾਂ ਦੱਸੇ 90 ਸਫ਼ਾਈ ਮੁਲਾਜ਼ਮਾਂ ਛੁੱਟੀ ਉਤੇ ਜਾਣਾ ਸਰਾਸਰ ਗਲਤ ਹੈ। ਇਸ ਮਗਰੋਂ ਸਫ਼ਾਈ ਸੇਵਕਾਂ ਨੇ ਧਰਨਾ ਸਮਾਪਤ ਕਰ ਦਿੱਤਾ। ਇਹ ਵੀ ਪੜ੍ਹੋ : ਕਾਰਮਲ ਕਾਨਵੈਂਟ ਸਕੂਲ ਹਾਦਸੇ ਨੂੰ ਲੈ ਕੇ ਹਾਈ ਕੋਰਟ ਸਖ਼ਤ, ਪ੍ਰਸ਼ਾਸਨ ਨੂੰ ਨੋਟਿਸ ਜਾਰੀ


Top News view more...

Latest News view more...

PTC NETWORK