Wed, Nov 13, 2024
Whatsapp

ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਛੇ ਮਹੀਨਿਆਂ 'ਚ ਦੂਜੀ ਵਾਰ ਮੁਲਾਜ਼ਮਾਂ ਦੇ ਡੀਏ 'ਚ ਵਾਧਾ

Reported by:  PTC News Desk  Edited by:  Ravinder Singh -- October 05th 2022 12:10 PM
ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਛੇ ਮਹੀਨਿਆਂ 'ਚ ਦੂਜੀ ਵਾਰ ਮੁਲਾਜ਼ਮਾਂ ਦੇ ਡੀਏ 'ਚ ਵਾਧਾ

ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਛੇ ਮਹੀਨਿਆਂ 'ਚ ਦੂਜੀ ਵਾਰ ਮੁਲਾਜ਼ਮਾਂ ਦੇ ਡੀਏ 'ਚ ਵਾਧਾ

ਚੰਡੀਗੜ੍ਹ : ਚੰਡੀਗੜ੍ਹ ਪ੍ਰਸ਼ਾਸਨ ਨੇ ਡੀਏ ਯਾਨੀ ਮਹਿੰਗਾਈ ਭੱਤੇ 'ਚ ਚਾਰ ਫ਼ੀਸਦੀ ਵਾਧਾ ਕਰਕੇ ਮੁਲਾਜ਼ਮਾਂ ਨੂੰ ਦੀਵਾਲੀ ਦਾ ਤੋਹਫ਼ਾ ਦਿੱਤਾ ਹੈ। ਪ੍ਰਸ਼ਾਸਨ ਨੇ ਛੇ ਮਹੀਨਿਆਂ 'ਚ ਦੂਜੀ ਵਾਰ ਡੀਏ 'ਚ ਵਾਧਾ ਕੀਤਾ ਹੈ। ਇਸ ਨਾਲ ਹਜ਼ਾਰਾਂ ਮੁਲਾਜ਼ਮਾਂ ਨੂੰ ਫ਼ਾਇਦਾ ਹੋਵੇਗਾ। ਇਸ ਸਬੰਧੀ ਪ੍ਰਸ਼ਾਸਨ ਵੱਲੋਂ ਹੁਕਮ ਜਾਰੀ ਕੀਤਾ ਗਿਆ ਹੈ। ਹੁਕਮਾਂ ਮੁਤਾਬਕ ਮੁਲਾਜ਼ਮਾਂ ਦਾ ਮਹਿੰਗਾਈ ਭੱਤਾ 34 ਫ਼ੀਸਦੀ ਤੋਂ ਵਧਾ ਕੇ 38 ਫ਼ੀਸਦੀ ਕਰ ਦਿੱਤਾ ਗਿਆ ਹੈ। ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਛੇ ਮਹੀਨਿਆਂ 'ਚ ਦੂਜੀ ਵਾਰ ਮੁਲਾਜ਼ਮਾਂ ਦੇ ਡੀਏ 'ਚ ਵਾਧਾਵਧੀਆਂ ਹੋਈਆਂ ਦਰਾਂ 1 ਜੁਲਾਈ 2022 ਤੋਂ ਲਾਗੂ ਹੋਣਗੀਆਂ। ਇਸ ਤੋਂ ਪਹਿਲਾਂ 13 ਮਈ ਨੂੰ ਪ੍ਰਸ਼ਾਸਨ ਨੇ ਡੀਏ 31 ਫ਼ੀਸਦੀ ਤੋਂ ਵਧਾ ਕੇ 34 ਫ਼ੀਸਦੀ ਕਰ ਦਿੱਤਾ ਸੀ। ਪ੍ਰਸ਼ਾਸਨ ਦੇ ਇਸ ਫ਼ੈਸਲੇ ਕਾਰਨ ਮੁਲਾਜ਼ਮਾਂ 'ਚ ਖ਼ੁਸ਼ੀ ਦੀ ਲਹਿਰ ਹੈ। ਚੰਡੀਗੜ੍ਹ 'ਚ ਡੈਪੂਟੇਸ਼ਨ ਉਤੇ ਕੰਮ ਕਰਦੇ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ 'ਚ ਵੀ ਵਾਧਾ ਕੀਤਾ ਗਿਆ ਹੈ। ਇਸ ਸਬੰਧੀ ਪ੍ਰਸ਼ਾਸਨ ਦੇ ਵਿੱਤ ਵਿਭਾਗ ਵੱਲੋਂ ਪ੍ਰਸ਼ਾਸਨ ਦੇ ਸਾਰੇ ਵਿਭਾਗਾਂ ਦੇ ਮੁਖੀਆਂ ਨੂੰ ਹੁਕਮ ਜਾਰੀ ਕਰ ਦਿੱਤੇ ਗਏ ਹਨ। ਇਹ ਵੀ ਪੜ੍ਹੋ : ਚੰਡੀਗੜ੍ਹ 'ਚ 24 ਥਾਵਾਂ 'ਤੇ ਹੋਵੇਗਾ ਰਾਵਣ ਦਹਿਨ , ਟ੍ਰੈਫਿਕ/ਪਾਰਕਿੰਗ ਪ੍ਰਬੰਧਾਂ ਬਾਰੇ ਜਾਣੋ ਕਾਬਿਲੇਗੌਰ ਹੈ ਕਿ ਡੀਏ ਸਮੇਂ-ਸਮੇਂ ਉਤੇ ਵਧਾਇਆ ਜਾਂਦਾ ਹੈ। ਸੇਵਾਮੁਕਤ ਮੁਲਾਜ਼ਮਾਂ ਨੂੰ ਵੀ ਇਹ ਲਾਭ ਮਿਲਦਾ ਹੈ। ਮਹਿੰਗਾਈ ਭੱਤੇ ਦੀ ਗਣਨਾ ਲਈ, ਸਰਕਾਰ ਆਲ ਇੰਡੀਆ ਕੰਜ਼ਿਊਮਰ ਪ੍ਰਾਈਸ ਇੰਡੈਕਸ 'ਤੇ ਆਧਾਰਿਤ ਮਹਿੰਗਾਈ ਦਰ ਨੂੰ ਆਧਾਰ ਮੰਨਦੀ ਹੈ ਤੇ ਇਸ ਦੇ ਆਧਾਰ 'ਤੇ ਸਰਕਾਰੀ ਮੁਲਾਜ਼ਮਾਂ ਦਾ ਡੀਏ ਕੋਰੋਨਾ ਕਾਰਨ ਪ੍ਰਸ਼ਾਸਨ ਨੇ ਡੇਢ ਸਾਲ ਤੋਂ ਡੀਏ ਉਤੇ ਰੋਕ ਲਗਾ ਦਿੱਤੀ ਸੀ। ਕੇਂਦਰ ਸਰਕਾਰ ਨੇ ਕੋਰੋਨਾ ਕਾਰਨ ਡੇਢ ਸਾਲ ਤੋਂ ਮਹਿੰਗਾਈ ਭੱਤਾ ਤੇ ਮਹਿੰਗਾਈ ਰਾਹਤ ਰੋਕ ਦਿੱਤੀ ਸੀ। ਜੁਲਾਈ 2021 'ਚ ਕੇਂਦਰ ਸਰਕਾਰ ਦੀ ਮਨਜ਼ੂਰੀ ਤੋਂ ਬਾਅਦ ਯੂਟੀ ਪ੍ਰਸ਼ਾਸਨ ਨੇ ਮਹਿੰਗਾਈ ਭੱਤੇ 'ਚ ਵਾਧਾ ਕੀਤਾ ਸੀ। ਦਰਅਸਲ ਮਹਿੰਗਾਈ ਭੱਤਾ ਤਨਖ਼ਾਹ ਦਾ ਹਿੱਸਾ ਹੈ। ਇਹ ਕਰਮਚਾਰੀ ਦੀ ਮੂਲ ਤਨਖ਼ਾਹ ਦਾ ਇਕ ਨਿਸ਼ਚਿਤ ਫ਼ੀਸਦੀ ਹੈ। ਦੇਸ਼ ਵਿਚ ਮਹਿੰਗਾਈ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਸਰਕਾਰ ਆਪਣੇ ਕਰਮਚਾਰੀਆਂ ਨੂੰ ਮਹਿੰਗਾਈ ਭੱਤਾ ਦਿੰਦੀ ਹੈ। -PTC News  


Top News view more...

Latest News view more...

PTC NETWORK