ਕੇਂਦਰ ਸਰਕਾਰ ਨੇ ਅਮਨ ਅਰੋੜਾ ਦੇ ਯੂਰਪ ਦੌਰੇ 'ਤੇ ਲਗਾਈ ਰੋਕ
ਚੰਡੀਗੜ੍ਹ : ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਇਕ ਨਵੇਂ ਮੁੱਦੇ ਨੂੰ ਲੈ ਕੇ ਮੁੜ ਆਹਮੋ-ਸਾਹਮਣੇ ਆ ਗਏ ਹਨ। ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਤੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦਰਮਿਆਨ ਟਕਰਾਅ ਵਧਦਾ ਜਾ ਰਿਹਾ ਹੈ। ਕੇਂਦਰ ਸਰਕਾਰ ਨੇ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਬੈਲਜੀਅਮ, ਜਰਮਨੀ ਤੇ ਨੀਦਰਲੈਂਡ ਦੀ ਯਾਤਰਾ ਕਰਨ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਅਰੋੜਾ ਨੇ 24 ਸਤੰਬਰ ਤੋਂ 2 ਅਕਤੂਬਰ ਤਕ ਤਿੰਨ ਦੇਸ਼ਾਂ ਦੀ ਯਾਤਰਾ ਕਰਨੀ ਸੀ ਤਾਂ ਜੋ ਯੂਰਪ ਭਰ 'ਚ ਹਾਈਡ੍ਰੋਜਨ ਸੈਕਟਰ 'ਚ ਹੋਏ ਨਵੀਨਤਮ ਵਿਕਾਸ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਸਕੇ ਤੇ ਗ੍ਰੀਨ ਹਾਈਡ੍ਰੋਜਨ ਦੇ ਵਿਕਾਸ ਦੇ ਵੱਖ-ਵੱਖ ਪਹਿਲੂਆਂ ਬਾਰੇ ਗਲੋਬਲ ਮਾਹਿਰਾਂ ਤੇ ਨੀਤੀ ਘਾੜਿਆਂ ਤੋਂ ਜਾਣਕਾਰੀ ਹਾਸਲ ਕੀਤੀ ਜਾ ਸਕੇ। ਕਾਬਿਲੇਗੌਰ ਹੈ ਕਿ ਅਮਨ ਅਰੋੜਾ ਨੇ ਰੀਨਿਊਏਬਲ ਐਨਰਜੀ ਦੇ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਜਰਮਨੀ ਤੇ ਨੀਦਰਲੈਂਡ ਜਾਣਾ ਸੀ। ਸੂਤਰਾਂ ਅਨੁਸਾਰ ਕੈਬਨਿਟ ਮੰਤਰੀ ਅਮਨ ਅਰੋੜਾ ਇਸ ਸਬੰਧੀ ਕਾਨਫਰੰਸ ਵੀ ਕਰ ਸਕਦੇ ਹਨ। -PTC News ਇਹ ਵੀ ਪੜ੍ਹੋ : ਪਾਰਕ 'ਚ ਤਿੰਨ ਨੌਜਵਾਨਾਂ ਦੀ ਕੁੱਟਮਾਰ ਕਰਨ ਵਾਲੇ ਹੌਲਦਾਰ ਮੁਅੱਤਲ, ਘਟਨਾ ਦੀ ਵੀਡੀਓ ਹੋਈ ਸੀ ਵਾਇਰਲ