ਪਿਸਤੌਲ ਦੇ ਜ਼ੋਰ 'ਤੇ ਕਾਰ ਲੁੱਟੀ, ਚੱਲਦੀ ਕਾਰ 'ਚੋਂ ਔਰਤ ਨੂੰ ਸੁੱਟਿਆ ਬਾਹਰ
ਜਲੰਧਰ : ਸਪੋਰਟਸ ਸਿਟੀ ਵਿੱਚ ਅਪਰਾਧਿਕ ਸਰਗਰਮੀਆਂ ਵੱਧਣ ਕਾਰਨ ਸਹਿਮ ਦਾ ਮਾਹੌਲ। ਰਾਤ ਨੂੰ ਤਾਂ ਮਾਹੌਲ ਦਹਿਸ਼ਤ ਵਾਲਾ ਬਣਿਆ ਰਹਿੰਦਾ ਹੈ। ਇਸ ਨਾਲ ਪੁਲਿਸ ਦੀ ਕਾਰਵਾਈ ਉਤੇ ਸਵਾਲੀਆ ਨਿਸ਼ਾਨ ਲੱਗ ਰਹੇ ਹਨ। ਲੁਟੇਰਿਆਂ ਨੇ ਇਕ ਵਿਅਕਤੀ ਤੋਂ ਕਾਰ ਦੀ ਲੁੱਟ ਨੂੰ ਅੰਜਾਮ ਦਿੱਤਾ। ਜਾਣਕਾਰੀ ਅਨੁਸਾਰ ਇਨਕਮ ਟੈਕਸ ਕਾਲੋਨੀ ਵਿੱਚ ਪਿਸਤੌਲ ਦੇ ਜ਼ੋਰ ਉਤੇ ਇਕ ਵਿਅਕਤੀ ਤੋਂ ਕਾਰ ਲੁਟੇਰਿਆਂ ਨੇ ਕਾਰ ਲੁੱਟ ਲਈ। ਮੋਟਰਸਾਈਕਲ 'ਤੇ ਆਏ 2 ਲੁਟੇਰਿਆਂ ਨੇ ਪਿਸਤੌਲ ਵਿਖਾ ਕੇ ਕਾਰ ਖੋਹ ਲਈ। ਜਿਸ ਕਾਰਨ ਵਿਅਕਤੀ ਬੁਰੀ ਤਰ੍ਹਾਂ ਘਬਰਾ ਗਿਆ। ਚਾਲਕ਼ ਕਾਰ ਵਿਚ ਮਹਿਲਾ ਨੂੰ ਬਿਠਾ ਕੇ ਦੁਕਾਨ ਵਿੱਚ ਸਮਾਨ ਖ਼ਰੀਦਣ ਗਿਆ ਸੀ । ਇਸ ਦੌਰਾਨ ਦੋ ਮੋਟਰਸਾਈਕਲ ਸਵਾਰ ਆਏ ਅਤੇ ਪਿਸਤੌਲ ਵਿਖਾ ਕੇ ਕਾਰ ਖੋਹ ਕੇ ਲੈ ਗਏ। ਲੁਟੇਰੇ ਔਰਤ ਨੂੰ ਵੀ ਕਾਰ ਵਿੱਚ ਬਿਠਾ ਕੇ ਨਾਲ ਹੀ ਲੈ ਕੇ ਗਏ ਸਨ ਪਰ ਥੋੜ੍ਹੀ ਦੂਰ ਜਾ ਕੇ ਮਹਿਲਾ ਨੂੰ ਕਾਰ ਵਿੱਚੋਂ ਸੁੱਟ ਗਏ। ਜਿਸ ਕਾਰਨ ਉਸ ਦੇ ਮਾਮੂਲੀ ਸੱਟਾਂ ਵੀ ਲੱਗੀਆਂ ਹਨ। ਜਾਣਕਾਰੀ ਮਿਲਣ ਉਤੇ ਮੌਕੇ 'ਤੇ ਪੁਲਿਸ ਪੁੱਜ ਗਈ ਅਤੇ ਜ਼ਿਲ੍ਹੇ ਵਿੱਚ ਅਲਰਟ ਕਰਵਾ ਦਿੱਤਾ ਗਿਆ ਹੈ। ਪੁਲਿਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੁਲਿਸ ਮੁਲਾਜ਼ਮਾਂ ਨੂੰ ਚੌਕਸ ਕਰ ਦਿੱਤਾ ਗਿਆ ਹੈ ਅਤੇ ਜਲਦ ਹੀ ਮੁਲਜ਼ਮਾਂ ਨੂੰ ਫੜ੍ਹ ਲਿਆ ਜਾਵੇਗਾ। ਇਹ ਵੀ ਪੜ੍ਹੋ : ਸ਼ਰਾਬ ਦੇ ਠੇਕੇ, ਦੁਕਾਨਾਂ, ਹੋਟਲ ਤੇ ਰੈਸਟੋਰੈਂਟ ਰਾਤ 11 ਵਜੇ ਤੋਂ ਬਾਅਦ ਖੋਲ੍ਹਣ 'ਤੇ ਪਾਬੰਦੀ