Sat, Dec 14, 2024
Whatsapp

ਨਾਟੋ ਫ਼ੌਜੀ ਅਭਿਆਸ ਦੌਰਾਨ ਫ਼ੌਤ ਹੋਏ 4 ਸੈਨਿਕਾਂ ਦੀਆਂ ਲਾਸ਼ਾਂ ਅਮਰੀਕਾ ਭੇਜੀਆਂ

Reported by:  PTC News Desk  Edited by:  Ravinder Singh -- March 27th 2022 05:15 PM
ਨਾਟੋ ਫ਼ੌਜੀ ਅਭਿਆਸ ਦੌਰਾਨ ਫ਼ੌਤ ਹੋਏ 4 ਸੈਨਿਕਾਂ ਦੀਆਂ ਲਾਸ਼ਾਂ ਅਮਰੀਕਾ ਭੇਜੀਆਂ

ਨਾਟੋ ਫ਼ੌਜੀ ਅਭਿਆਸ ਦੌਰਾਨ ਫ਼ੌਤ ਹੋਏ 4 ਸੈਨਿਕਾਂ ਦੀਆਂ ਲਾਸ਼ਾਂ ਅਮਰੀਕਾ ਭੇਜੀਆਂ

ਨਵੀਂ ਦਿੱਲੀ : ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਦੇ ਅਭਿਆਸ ਦੌਰਾਨ ਜਹਾਜ਼ ਹਾਦਸੇ ਵਿੱਚ ਮਾਰੇ ਗਏ ਚਾਰ ਅਮਰੀਕੀ ਸਮੁੰਦਰੀ ਸੈਨਿਕਾਂ ਦੀਆਂ ਲਾਸ਼ਾਂ ਅਮਰੀਕਾ ਭੇਜ ਦਿੱਤੀਆਂ ਗਈਆਂ ਹਨ। ਯੂਐਸ ਮਰੀਨ ਕਾਰਪੋਰੇਸ਼ਨ ਨੇ ਕਿਹਾ ਕਿ 18 ਮਾਰਚ ਨੂੰ ਆਰਕਟਿਕ ਸਰਕਲ ਦੇ ਨਾਰਵੇ ਦੇ ਇੱਕ ਕਸਬੇ ਵਿੱਚ ਇੱਕ ਓਸਪ੍ਰੇ ਜਹਾਜ਼ ਹਾਦਸਾਗ੍ਰਸਤ ਹੋ ਗਿਆ ਸੀ। ਇਸ ਹਾਦਸੇ ਵਿੱਚ ਚਾਰ ਸਮੁੰਦਰੀ ਸੈਨਿਕ ਮਾਰੇ ਗਏ ਸਨ। ਇਸ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ। ਨਾਟੋ ਫ਼ੌਜੀ ਅਭਿਆਸ ਦੌਰਾਨ ਫ਼ੌਤ ਹੋਏ 4 ਸੈਨਿਕਾਂ ਦੀਆਂ ਲਾਸ਼ਾਂ ਅਮਰੀਕਾ ਭੇਜੀਆਂਨੇਵੀ ਅਧਿਕਾਰੀਆਂ ਨੇ ਕਿਹਾ ਕਿ ਸੈਂਕੜੇ ਅਮਰੀਕੀ ਮਲਾਹਾਂ, ਫ਼ੌਜੀ ਅਧਿਕਾਰੀਆਂ ਤੇ ਨਾਗਰਿਕਾਂ ਨੇ ਤੜਕੇ ਨਾਰਵੇ ਦੇ ਬੋਡੋ ਵਿੱਚ ਹਾਦਸੇ ਦੇ ਪੀੜਤਾਂ ਨੂੰ ਅੰਤਿਮ ਸਲਾਮੀ ਦਿੱਤੀ। ਮਰੀਨ ਕੋਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਮਰੀਨਾਂ ਦੀਆਂ ਲਾਸ਼ਾਂ ਨੂੰ ਏਅਰ ਨੈਸ਼ਨਲ ਗਾਰਡ ਮਿਲਟਰੀ ਟ੍ਰਾਂਸਪੋਰਟ ਏਅਰਕ੍ਰਾਫਟ 'ਤੇ ਰੱਖਿਆ ਗਿਆ ਸੀ ਤੇ ਡੇਲਾਵੇਅਰ ਦੇ ਡੋਵਰ ਏਅਰ ਫੋਰਸ ਬੇਸ 'ਤੇ ਭੇਜਿਆ ਗਿਆ ਸੀ। ਨਾਟੋ ਫ਼ੌਜੀ ਅਭਿਆਸ ਦੌਰਾਨ ਫ਼ੌਤ ਹੋਏ 4 ਸੈਨਿਕਾਂ ਦੀਆਂ ਲਾਸ਼ਾਂ ਅਮਰੀਕਾ ਭੇਜੀਆਂਹਾਦਸੇ 'ਚ ਮੈਸੇਚਿਉਸੇਟਸ ਦੇ ਲਿਓਮਿਨਸਟਰ ਦੇ ਕੈਪਟਨ ਰੌਸ ਏ. ਰੇਨੋਲਡਜ਼ (27), ਫੋਰਟ ਵੇਨ, ਇੰਡੀਆਨਾ ਦੇ ਕੈਪਟਨ ਮੈਥਿਊ ਜੇ. ਟੌਮਕੀਵਿਜ਼(27), ਕੈਂਬਰਿਜ, ਓਹੀਓ ਦੇ ਗਨਰੀ ਸਾਰਜੈਂਟ ਜੇਮਸ ਡਬਲਯੂ. ਸਪੀਡੀ (30), ਅਤੇ ਕੈਟਲਟਸਬਰਗ, ਕੈਂਟਕੀ ਦੇ ਸੀ.ਪੀ.ਐਲ. ਜੈਕਬ ਐਮ ਮੂਰ (24) ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਉਹ ਅਭਿਆਸ ਵਿੱਚ ਹਿੱਸਾ ਲੈ ਰਹੇ ਸਨ। ਅਧਿਕਾਰੀਆਂ ਨੇ ਕਿਹਾ ਕਿ ਸਹਿ ਅਭਿਆਸ ਯੂਕਰੇਨ 'ਚ ਰੂਸ ਦੀ ਲੜਾਈ ਨਾਲ ਸਬੰਧਤ ਨਹੀਂ ਸੀ। ਨਾਟੋ ਫ਼ੌਜੀ ਅਭਿਆਸ ਦੌਰਾਨ ਫ਼ੌਤ ਹੋਏ 4 ਸੈਨਿਕਾਂ ਦੀਆਂ ਲਾਸ਼ਾਂ ਅਮਰੀਕਾ ਭੇਜੀਆਂਇਸ ਤੋਂ ਪਹਿਲਾਂ ਨਾਰਵੇ ਦੇ ਪ੍ਰਧਾਨ ਮੰਤਰੀ ਜੋਨਸ ਗਹਿਰ ਸਟੋਰ ਉਤੇ ਰੱਖਿਆ ਅਧਿਕਾਰੀਆਂ ਨੇ ਕਿਹਾ ਕਿ ਅਭਿਆਸ ਦਾ ਯੂਕਰੇਨ ਯੁੱਧ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਜੋਨਸ ਸਟੋਰ ਨੇ ਟਵੀਟ ਕੀਤਾ ਕਿ ਰਾਤ ਨੂੰ ਹੋਏ ਇਸ ਹਾਦਸੇ ਵਿੱਚ ਚਾਰ ਅਮਰੀਕੀ ਸੈਨਿਕਾਂ ਦੀ ਮੌਤ ਹੋ ਗਈ ਹੈ। ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਪੁਲਿਸ ਨੇ ਖੇਤਰ ਵਿੱਚ ਖਰਾਬ ਮੌਸਮ ਦੀ ਜਾਣਕਾਰੀ ਦਿੱਤੀ ਹੈ। ਫਿਰ ਵੀ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਇਹ ਵੀ ਪੜ੍ਹੋ : ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੀ ਜੇਲ੍ਹ ਤੋਂ ਆਈ ਚਿੱਠੀ


Top News view more...

Latest News view more...

PTC NETWORK