24 ਸਾਲਾ ਪੰਜਾਬਣ ਦਾ ਕੈਨੇਡਾ 'ਚ ਹੋਇਆ ਕਤਲ, ਤਿੰਨ ਮਹੀਨੇ ਪਹਿਲਾਂ ਹੋਈ ਸੀ PR
ਸਰੀ: ਜ਼ਿਲ੍ਹੇ ਦੇ ਪਿੰਡ ਸੈਦੋਵਾਲ ਦੀ ਰਹਿਣ ਵਾਲੀ ਮੁਟਿਆਰ ਹਰਮਨਦੀਪ ਕੌਰ, ਜੋ ਕਿ ਨਾਡਾ ਦੇ ਕਨੋਲਾ ਕਸਬੇ ਵਿੱਚ ਸੁਰੱਖਿਆ ਗਾਰਡ ਵਜੋਂ ਤਾਇਨਾਤ ਸੀ, ’ਤੇ ਇੱਕ ਅੰਗਰੇਜ਼ ਨੇ ਰਾਡ ਨਾਲ ਹਮਲਾ ਕਰਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਉਸ ਨੂੰ ਜ਼ਖਮੀ ਹਾਲਤ ਵਿਚ ਨੇੜਲੇ ਹਸਪਤਾਲ ਲਿਜਾਇਆ ਗਿਆ ਪਰ ਉਸ ਦੀ ਹਾਲਤ ਨਾਜ਼ੁਕ ਹੋਣ ਕਾਰਨ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਇਹ ਲੜਕੀ ਤਿੰਨ ਸਾਲ ਪਹਿਲਾਂ ਸਟੂਡੈਂਟ ਵੀਜ਼ੇ 'ਤੇ ਕੈਨੇਡਾ ਗਈ ਸੀ, ਜਿੱਥੇ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਇਸ ਨੂੰ ਸੁਰੱਖਿਆ ਗਾਰਡ ਦੀ ਨੌਕਰੀ ਮਿਲ ਗਈ। ਇਹ ਵੀ ਪੜ੍ਹੋ: Russia Ukraine War Day 7 Live Updates: ਕੀ ਖ਼ਤਮ ਹੋਵੇਗੀ ਰੂਸ-ਯੂਕਰੇਨ ਜੰਗ ?ਦੋਵੇਂ ਦੇਸ਼ ਦੂਜੇ ਦੌਰ ਦੀ ਕਰਨਗੇ ਗੱਲਬਾਤ 4 ਮਾਰਚ ਨੂੰ ਮਾਤਾ-ਪਿਤਾ ਆਪਣੀ ਧੀ ਨੂੰ ਮਿਲਣ ਕੈਨੇਡਾ ਜਾ ਰਹੇ ਸਨ ਕਿ ਉਨ੍ਹਾਂ ਦੇ ਸਾਹਮਣੇ ਉਨ੍ਹਾਂ ਦੀ ਧੀ ਦੀ ਮੌਤ ਦੀ ਖਬਰ ਆਈ। ਜਾਣਕਾਰੀ ਅਨੁਸਾਰ ਕਪੂਰਥਲਾ ਦੇ ਪਿੰਡ ਸੈਦੋਵਾਲ ਦੀ ਰਹਿਣ ਵਾਲੀ ਹਰਮਨਦੀਪ ਕੌਰ ਤਿੰਨ ਸਾਲ ਪਹਿਲਾਂ ਪੜ੍ਹਾਈ ਲਈ ਕੈਨੇਡਾ ਗਈ ਸੀ ਅਤੇ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਸ ਨੂੰ ਇਕ ਕੰਪਨੀ ਵਿਚ ਸਕਿਓਰਿਟੀ ਗਾਰਡ ਦੀ ਨੌਕਰੀ ਮਿਲ ਗਈ ਸੀ। ਹਰਮਨਦੀਪ ਕੌਰ ਸ਼ਨੀਵਾਰ ਨੂੰ ਆਪਣੀ ਡਿਊਟੀ 'ਤੇ ਸੀ ਜਦੋਂ ਇਕ ਪਾਗਲ ਅੰਗਰੇਜ਼ ਆਇਆ, ਜਿਸ ਨੇ ਉਸ ਦੇ ਸਿਰ 'ਤੇ ਲੋਹੇ ਦੀ ਰਾਡ ਨਾਲ ਹਮਲਾ ਕਰ ਦਿੱਤਾ। ਅਚਾਨਕ ਹੋਏ ਹਮਲੇ ਵਿੱਚ ਹਰਮਨਦੀਪ ਕੌਰ ਬੁਰੀ ਤਰ੍ਹਾਂ ਜ਼ਖਮੀ ਹੋ ਗਈ। ਉਸ ਨੂੰ ਤੁਰੰਤ ਇਲਾਜ ਲਈ ਨਜ਼ਦੀਕੀ ਹਸਪਤਾਲ ਕੋਨਾਲ ਵਿਖੇ ਦਾਖਲ ਕਰਵਾਇਆ ਗਿਆ ਪਰ ਸਿਰ 'ਤੇ ਗੰਭੀਰ ਸੱਟ ਲੱਗਣ ਕਾਰਨ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮ੍ਰਿਤਕ ਸੁਰੱਖਿਆ ਗਾਰਡ ਲੜਕੀ ਦੇ ਪਰਿਵਾਰਕ ਮੈਂਬਰ ਸਲਿੰਦਰ ਸਿੰਘ ਨੇ ਦੱਸਿਆ ਕਿ ਹਰਮਨਦੀਪ ਕੌਰ ਨੂੰ 3 ਮਹੀਨੇ ਪਹਿਲਾਂ ਹੀ ਕੈਨੇਡਾ ਦੀ ਪੀ.ਆਰ ਮਿਲੀ ਸੀ ਅਤੇ 4 ਮਾਰਚ ਨੂੰ ਉਸ ਦੇ ਪਿਤਾ ਪਲਜੀਤ ਸਿੰਘ ਅਤੇ ਮਾਤਾ ਦੋਵੇਂ ਮਿਲਣ ਲਈ ਕੈਨੇਡਾ ਜਾ ਰਹੇ ਸਨ ਪਰ ਮੰਗਲਵਾਰ ਨੂੰ। ਫੋਨ ਆਇਆ ਕਿ ਉਸ ਦੀ ਧੀ ਅੰਗਰੇਜ਼ ਦੇ ਹਮਲੇ ਵਿਚ ਮਰ ਗਈ ਹੈ। ਇਸ ਗੱਲ ਦਾ ਪਤਾ ਲੱਗਦਿਆਂ ਹੀ ਦੋਵੇਂ ਮਾਤਾ-ਪਿਤਾ ਕੈਨੇਡਾ ਲਈ ਰਵਾਨਾ ਹੋ ਗਏ। -PTC News