ਥਾਈਲੈਂਡ ਦੀ ਗੁਫਾ 'ਚ ਲਾਪਤਾ ਹੋਏ 13 ਬੱਚੇ ਜਿਉਂਦੇ ਮਿਲੇ ,ਬਾਹਰ ਕੱਢਣ 'ਚ ਲੱਗ ਸਕਦਾ ਕਾਫ਼ੀ ਸਮਾਂ
ਥਾਈਲੈਂਡ ਦੀ ਗੁਫਾ 'ਚ ਲਾਪਤਾ ਹੋਏ 13 ਬੱਚੇ ਜਿਉਂਦੇ ਮਿਲੇ ,ਬਾਹਰ ਕੱਢਣ 'ਚ ਲੱਗ ਸਕਦਾ ਕਾਫ਼ੀ ਸਮਾਂ:ਉੱਤਰੀ ਥਾਈਲੈਂਡ 'ਚ ਬੀਤੇ 10 ਦਿਨਾਂ ਤੋਂ ਕਈ ਮੀਟਰ ਲੰਬੀ ਗੁਫਾ 'ਚ ਫਸੇ 11 ਤੋਂ 16 ਸਾਲ ਦੇ ਬੱਚਿਆਂ ਦੀ ਇੱਕ ਫੁੱਟਬਾਲ ਟੀਮ ਤੇ ਉਨ੍ਹਾਂ ਦੇ ਕੋਚ ਨੂੰ ਬਚਾਉਣ 'ਚ ਸਫਲਤਾ ਹਾਸਲ ਹੋਈ ਹੈ।ਸੂਬੇ ਦੇ ਗਵਰਨਰ ਨੇ ਇਸ ਸੰਬਧੀ ਜਾਣਕਾਰੀ ਦਿੱਤੀ ਹੈ।ਇਹ 13 ਬੱਚੇ ਮਿਆਂਮਾਰ ਤੇ ਲਾਓਸ ਦੀ ਸਰਹੱਦ ਨਾਲ ਲੱਗਦੀ ਇਕ ਗੁਫਾ 'ਚ ਫਸੇ ਹੋਏ ਸਨ।ਇਨ੍ਹਾਂ ਦੀ ਭਾਲ ਲਈ ਇਕ ਵੱਡਾ ਅਭਿਆਨ ਚਲਾਇਆ ਗਿਆ ਸੀ।ਇਸ ਘਟਨਾ ਦੀ ਚਰਚਾ ਪੂਰੇ ਥਾਈਲੈਂਡ 'ਚ ਹੋ ਰਹੀ ਸੀ ਤੇ ਪੂਰੇ ਦੇਸ਼ 'ਚ ਇਨ੍ਹਾਂ ਬੱਚਿਆਂ ਤੇ ਉਸਦੇ ਕੋਚ ਨੂੰ ਬਚਾਉਣ ਲਈ ਦੁਆਵਾਂ ਕੀਤੀਆਂ ਜਾ ਰਹੀਆਂ ਸੀ।
ਦਰਅਸਲ 10 ਦਿਨ ਪਹਿਲਾਂ ਥਾਈਲੈਂਡ ਦੀ ਜੂਨੀਅਰ ਫੁੱਟਬਾਲ ਟੀਮ ਦੇ 12 ਖਿਡਾਰੀ ਅੰਡਰ-16 ਅਤੇ ਉਨ੍ਹਾਂ ਦਾ ਕੋਚ ਅਭਿਆਸ ਮੈਚ ਤੋਂ ਬਾਅਦ ਸਮੁੰਦਰ ਤਟ 'ਤੇ ਗੁਫਾ ਦੇਖਣ ਆਏ ਸਨ।ਜੋ ਗੁਫਾ ਵਿਚ ਦਾਖਲ ਤਾਂ ਹੋ ਗਏ ਪਰ ਬਾਹਰ ਨਹੀਂ ਆ ਸਕੇ।ਅਚਾਨਕ ਪਾਣੀ ਦਾ ਪੱਧਰ ਵਧਣ ਕਾਰਨ ਅਤੇ ਮੀਂਹ ਪੈਣ ਕਾਰਨ ਗੁਫ਼ਾ ਦਾ ਮੂੰਹ ਬੰਦ ਹੋ ਗਿਆ ਅਤੇ ਜਿਸ ਕਾਰਨ ਇਸ 12 ਬੱਚੇ ਅਤੇ ਇੱਕ ਨੌਜਵਾਨ ਕੋਚ ਇਸ ਗੁਫਾ ਵਿਚ ਹੀ ਰਹਿ ਗਏ। ਇਨ੍ਹਾਂ ਬੱਚਿਆਂ ਦੀ ਉਮਰ 12 ਤੋਂ 16 ਸਾਲ ਦੀ ਹੈ ਜਦਕਿ ਕੋਚ 25 ਸਾਲ ਦੀ ਉਮਰ ਦਾ ਹੈ।
ਇੰਨ੍ਹਾਂ ਦੀ ਭਾਲ ਲਈ ਬ੍ਰਿਟੇਨ,ਚੀਨ,ਮਿਆਂਮਾਰ,ਲਾਉਸ,ਆਸਟ੍ਰੇਲੀਆ ਅਤੇ ਥਾਈਲੈਂਡ ਤੋਂ ਮਾਹਿਰ ਬੁਲਾਏ ਗਏ ਹਨ ਅਤੇ ਕਰੀਬ 1200 ਵਿਅਕਤੀਆਂ ਦੀ ਟੀਮ ਲਗਾਤਾਰ ਕੰਮ ਕਰ ਰਹੀ ਹੈ।ਹਾਲਾਂਕਿ ਜ਼ਮੀਨ ਤੋਂ ਇਕ ਕਿਲੋਮੀਟਰ ਹੇਠ ਗੁਫਾ ਵਿਚ ਬਚਣ ਦਾ ਕੋਈ ਮੌਕਾ ਨਹੀਂ ਹੈ ਪਰ ਗੁਫਾ ਵਿਚ ਪੀਣ ਯੋਗ ਪਾਣੀ ਹੋਣ ਕਾਰਨ ਇਨ੍ਹਾਂ ਬੱਚਿਆਂ ਦੀ ਜਾਨ ਬਚੀ ਰਹੀ ਹੈ।
ਗੋਤਾਖੋਰ ਜਦੋਂ ਇਨ੍ਹਾਂ ਬੱਚਿਆਂ ਕੋਲ ਪਹੁੰਚੇ ਤਾਂ ਇਹ ਬੱਚੇ ਰੋਣ ਲੱਗੇ ਅਤੇ ਉਨ੍ਹਾਂ ਕਿਹਾ ਕਿ ਸਾਨੂੰ ਭੁੱਖ ਲੱਗੀ ਹੈ ਅਤੇ ਕਿੰਨੇ ਦਿਨਾਂ ਤੋਂ ਅਸੀਂ ਇਥੇ ਹਾਂ ? ਗੋਤਾਖੋਰਾਂ ਨੇ ਕਿਹਾ ਕਿ ਇਨ੍ਹਾਂ ਬੱਚਿਆਂ ਨੂੰ ਗੁਫਾ 'ਚੋਂ ਸੁਰੱਖਿਅਤ ਬਾਹਰ ਲਿਆਉਣ ਲਈ ਤੈਰਾਕੀ ਸਿਖਾਉਣੀ ਹੋਵੇਗੀ ਜਾਂ ਤਾਂ ਪਾਣੀ ਦਾ ਪੱਧਰ ਘੱਟ ਹੋਣ ਤੱਕ ਇੰਤਜ਼ਾਰ ਕਰਨਾ ਪਵੇਗਾ।ਬੱਚਿਆਂ ਨੂੰ ਫਿਲਹਾਲ ਖਾਣਾ ਪਹੁੰਚਾ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੂੰ ਹੋਰ ਵੀ ਮੈਡੀਕਲ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ।ਗੋਤਾਖੋਰਾਂ ਅਨੁਸਾਰ ਇਸ ਗੁਫਾ ਦੀਆਂ ਹੋਰ ਵੀ ਬਹੁਤ ਸਾਰੀਆਂ ਸੁਰੰਗਾਂ ਆਲੇ ਦੁਆਲੇ ਫੈਲੀਆਂ ਹੋਈਆਂ ਹਨ।ਬੱਚਿਆਂ ਨੂੰ ਉਨ੍ਹਾਂ ਦੇ ਘਰਦਿਆਂ ਨਾਲ ਵੀਡੀੳ ਕਾਲਿੰਗ ਰਾਹੀਂ ਗੱਲਬਾਤ ਕਰਵਾਈ ਗਈ ਜਿਸ ਨਾਲ ਲਾਪਤਾ ਬੱਚਿਆਂ ਦੇ ਪਰਿਵਾਰਾਂ ਨੂੰ ਸੁੱਖ ਦਾ ਸਾਹ ਆਇਆ।
-PTCNews