ਅੱਤਵਾਦੀਆਂ ਨੇ ਪੁਲਿਸ ਕੰਟਰੋਲ ਰੂਮ 'ਤੇ ਕੀਤਾ ਗ੍ਰਨੇਡ ਨਾਲ ਹਮਲਾ
ਜੰਮੂ-ਕਸ਼ਮੀਰ : ਸੁਤੰਤਰਤਾ ਦਿਹਾੜੇ ਉਪਰ ਹੋਏ ਅੱਤਵਾਰੀਆਂ ਨੇ ਇਕ ਘੰਟੇ ਵਿੱਚ ਦੋ ਹਮਲੇ ਕੀਤੇ। ਦੋ ਅੱਤਵਾਦੀ ਹਮਲਿਆਂ 'ਚ ਇਕ ਨਾਗਰਿਕ ਤੇ ਇਕ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ। ਪੁਲਿਸ ਨੇ ਦੱਸਿਆ ਕਿ ਜੰਮੂ ਤੇ ਕਸ਼ਮੀਰ ਦੇ ਬਡਗਾਮ ਅਤੇ ਸ਼੍ਰੀਨਗਰ ਜ਼ਿਲ੍ਹਿਆਂ ਵਿੱਚ ਦੋ ਵੱਖ-ਵੱਖ ਗ੍ਰਨੇਡ ਹਮਲਿਆਂ ਵਿੱਚ ਇੱਕ ਨਾਗਰਿਕ ਤੇ ਇੱਕ ਪੁਲਿਸ ਅਧਿਕਾਰੀ ਜ਼ਖਮੀ ਹੋ ਗਿਆ। ਪੁਲਿਸ ਨੇ ਦੱਸਿਆ ਕਿ ਅੱਤਵਾਦੀਆਂ ਨੇ ਇੱਕ ਘੰਟੇ ਦੇ ਅੰਦਰ ਦੋ ਗ੍ਰਨੇਡ ਹਮਲੇ ਕੀਤੇ। ਇਕ ਬਡਗਾਮ ਜ਼ਿਲ੍ਹੇ ਦੇ ਚਦੂਰਾ ਵਿੱਚ ਇੱਕ ਘੱਟਗਿਣਤੀ ਬਸਤੀ ਵਿੱਚ ਤੇ ਦੂਜਾ ਸ਼੍ਰੀਨਗਰ ਵਿੱਚ ਪੁਲਿਸ ਕੰਟਰੋਲ ਰੂਮ ਉਤੇ ਹਮਲੇ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਬਡਗਾਮ ਦੇ ਗੋਪਾਲਪੋਰਾ ਚਦੂਰਾ ਇਲਾਕੇ ਵਿੱਚ ਅੱਤਵਾਦੀਆਂ ਨੇ ਇੱਕ ਗ੍ਰਨੇਡ ਸੁੱਟਿਆ ਜਿਸ ਵਿੱਚ ਕਰਨ ਕੁਮਾਰ ਸਿੰਘ ਨਾਮ ਦਾ ਇੱਕ ਨਾਗਰਿਕ ਜ਼ਖਮੀ ਹੋ ਗਿਆ। ਉਸ ਨੂੰ ਇਲਾਜ ਲਈ ਸ਼੍ਰੀਨਗਰ ਦੇ ਹਸਪਤਾਲ ਵਿੱਚ ਭੇਜ ਦਿੱਤਾ ਗਿਆ ਹੈ ਜਿੱਥੇ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਇਲਾਕੇ ਨੂੰ ਘੇਰ ਲਿਆ ਗਿਆ ਹੈ। ਦੂਜੇ ਟਵੀਟ ਵਿੱਚ ਉਨ੍ਹਾਂ ਨੇ ਕਿਹਾ ਕਿ ਅੱਤਵਾਦੀਆਂ ਨੇ ਪੁਲਿਸ ਕੰਟਰੋਲ ਰੂਮ ਕਸ਼ਮੀਰ 'ਤੇ ਗ੍ਰਨੇਡ ਸੁੱਟਿਆ, ਜਿਸ ਦੇ ਨਤੀਜੇ ਵਜੋਂ ਇੱਕ ਪੁਲਿਸ ਮੁਲਾਜ਼ਮ ਮਾਮੂਲੀ ਜ਼ਖ਼ਮੀ ਹੋ ਗਿਆ। ਇਸ ਮੌਕੇ ਚੌਕਸੀ ਵਜੋਂ ਪੂਰੇ ਇਲਾਕੇ ਨੂੰ ਘੇਰ ਲਿਆ ਗਿਆ ਹੈ ਅਤੇ ਤਲਾਸ਼ੀ ਮੁਹਿੰਮ ਜਾਰੀ ਹੈ। -PTC News ਇਹ ਵੀ ਪੜ੍ਹੋ : ਆਜ਼ਾਦੀ ਦਿਹਾੜੇ ਮੌਕੇ ਮੁੱਖ ਮੰਤਰੀ ਮਾਨ ਨੇ ਲਾਈਵ ਆ ਕੇ ਕਿਸਾਨਾਂ ਤੇ ਕਿਸਾਨੀ ਬਾਰੇ ਕਹੀ ਇਹ ਵੱਡੀ ਗੱਲ