Wed, Dec 11, 2024
Whatsapp

ਬੱਸ ਸਟੈਂਡ 'ਚ ਲੱਗੀ ਭਿਆਨਕ ਅੱਗ, ਇਕ ਕੰਡਕਟਰ ਦੀ ਹੋਈ ਮੌਤ, 4 ਬੱਸਾਂ ਸੜ ਕੇ ਹੋਈਆ ਸਵਾਹ View in English

Reported by:  PTC News Desk  Edited by:  Pardeep Singh -- April 29th 2022 07:53 AM -- Updated: April 29th 2022 07:56 AM
ਬੱਸ ਸਟੈਂਡ 'ਚ ਲੱਗੀ ਭਿਆਨਕ ਅੱਗ, ਇਕ ਕੰਡਕਟਰ ਦੀ ਹੋਈ ਮੌਤ, 4 ਬੱਸਾਂ ਸੜ ਕੇ ਹੋਈਆ ਸਵਾਹ

ਬੱਸ ਸਟੈਂਡ 'ਚ ਲੱਗੀ ਭਿਆਨਕ ਅੱਗ, ਇਕ ਕੰਡਕਟਰ ਦੀ ਹੋਈ ਮੌਤ, 4 ਬੱਸਾਂ ਸੜ ਕੇ ਹੋਈਆ ਸਵਾਹ

ਬਠਿੰਡਾ: ਭਗਤਾ ਭਾਈ ਕਾ ਦੇ ਬੱਸ ਵਿੱਚ ਭਿਆਨਕ ਅੱਗ ਲੱਗ ਗਈ। ਇਹ ਅੱਗ ਇੰਨ੍ਹੀ ਕੁ ਭਿਆਨਕ ਸੀ ਕਿ ਇਕ ਬੱਸ ਵਿੱਚ ਬੈਠਾ ਕੰਡਕਟਰ ਬੱਸ ਦੇ ਅੰਦਰ ਹੀ ਸੜ ਗਿਆ ਅਤੇ ਉਸਦੀ ਮੌਤ ਹੋ ਗਈ। ਅੱਗ ਨਾਲ 4 ਬੱਸਾਂ ਨੁਕਸਾਨੀਆਂ ਗਈਆ ਹਨ। ਅੱਗ ਦੀ ਲਪੇਟ ਵਿੱਚ ਆਉਣ ਕਾਰਨ ਦੋ ਨਵੀਆਂ ਬੱਸਾਂ ਨੁਕਸਾਨੀਆਂ ਗਈਆ ਹਨ। ਨਿੱਜੀ ਬੱਸ ਕੰਪਨੀ ਦੇ ਮੈਨੇਜਰ ਨੇ ਆਪਣੇ ਕੰਡਕਟਰ ਗੁਰਦਾਸ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਅੱਗ ਇੰਨੀ ਕੁ ਭਿਆਨਕ ਸੀ ਕਿ ਕੰਡਕਟਰ ਤੋਂ ਬਾਹਰ ਹੀ ਨਹੀਂ ਨਿਕਲਿਆ ਗਿਆ ਅਤੇ ਉਹ ਅੱਗ ਵਿੱਚ ਹੀ ਝੁਲਸਿਆ ਗਿਆ। ਜਿਸ ਕਾਰਨ ਉਸਦੀ ਮੌਤ ਹੋ ਗਈ। Madhya Pradesh : Seven buses gutted in fire at Damoh bus stand ਮਿਲੀ ਜਾਣਕਾਰੀ ਅਨੁਸਾਰ ਦੇਰ ਰਾਤ ਭਗਤਾ ਭਾਈ ਦੇ ਬੱਸ ਸਟੈਡ ਵਿੱਚ ਅਚਾਨਕ ਅੱਗ ਲੱਗ ਗਈ। ਇਸ ਦੌਰਾਨ 4 ਬੱਸਾਂ ਸੜ ਕੇ ਸਵਾਹ ਹੋ ਗਈਆ ਹਨ। ਅੱਗ ਲੱਗਣ ਦੀ ਸੂਚਨਾ ਮਿਲਦੇ ਸਾਰ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆ ਆਈਆ ਅਤੇ ਅੱਗ ਉੱਤੇ ਕਾਬੂ ਪਾ ਲਿਆ ਗਿਆ ਹੈ। ਇਹ ਵੀ ਪੜ੍ਹੋ:ਅੱਜ ਪ੍ਰਧਾਨ ਮੰਤਰੀ ਮੋਦੀ ਬੈਂਗਲੁਰੂ 'ਚ ਕਰਨਗੇ ਸੈਮੀਕੋਨ ਇੰਡੀਆ ਦਾ ਉਦਘਾਟਨ -PTC News


Top News view more...

Latest News view more...

PTC NETWORK